ਰੋਪੜ:ਨਗਰ ਕੋਂਸਲ ਰੂਪਨਗਰ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਐਲ.ਈ.ਡੀ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਦਾ ਉਦਘਾਟਨ ਨਗਰ ਕੋਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕੀਤਾ। ਇਸ ਮੌਕੇ ਮੱਕੜ ਨੇ ਦੱਸਿਆ ਕਿ ਬਤੋਰ ਵਪਾਰ ਮੰਡਲ ਪ੍ਰਧਾਨ ਉਹਨਾਂ ਦਾ ਇਹ ਸੁਪਨਾਂ ਸੀ ਕਿ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚ ਰੋਸ਼ਨੀ ਦਾ ਸਹੀ ਪ੍ਰਬੰਧ ਹੋਵੇ ਤਾਂ ਜੋ ਸ਼ਹਿਰ ਵਿੱਚ ਚੋਰੀਆਂ ਵਗੈਰਾ ਨਾ ਹੋਣ। ਜੋ ਕਿ ਉਹਨਾਂ ਦੇ ਸਾਥੀ ਕੋਂਸਲਰ ਸਹਿਬਾਨ ਦੇ ਸਹਿਯੋਗ ਨਾਲ ਪੂਰਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਅਧੀਨ ਸ਼ਹਿਰ ਦੇ ਮੇਨ ਬਾਜ਼ਾਰ ਸੇਖ਼ਾਂ ਬਾਜਾਰ, ਗਾਂਧੀ ਚੋਂਕ, ਚੂੜੀ ਬਾਜ਼ਾਰ, ਕਿਤਾਬ ਬਾਜ਼ਾਰ, ਪ੍ਰਤਾਪ ਬਾਜ਼ਾਰ, ਡਾਕਘਰ ਰੋਡ ਆਦਿ 'ਤੇ 150 ਐਲ.ਈ.ਡੀ ਲਾਈਟਾਂ ਲਗਾਈਆਂ ਜਾਣਗੀਆਂ।
ਇਸ ਮੌਕੇ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੱਗਭੱਗ 88 ਲੱਖ ਰੁਪਏ ਦੀ ਲਾਗਤ ਨਾਲ ਵੋਡਾਫੋਨ ਦਫਤਰ ਤੋਂ ਜਲੰਧਰ ਬਾਈਪਾਸ ਅਤੇ ਮਾਧੋਦਾਸ ਕਲੋਨੀ ਤੋਂ ਟਿਊਬਵੈਲ ਬੜੀ ਹਵੇਲੀ ਤੱਕ, ਡੀ.ਏ.ਵੀ ਸਕੂਲ ਰੋਡ,ਗਊਸ਼ਾਲਾ ਰੋਡ,ਕਾਲਜ ਰੋਡ ਤੋਂ ਆਈ.ਆਈ.ਟੀ ਰੋਡ ਅਤੇ ਬਾਈਪਾਸ ਪੁੱਲ ਤੱਕ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਟਰੀਟ ਲਾਈਟ ਲਗਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ।
ਇਹ ਵੀ ਪੜੋ: ਭਗਵੰਤ ਮਾਨ ਨੇ ਛਪਾਰ ਮੇਲੇ ਵਿੱਚ ਰੈਲੀ ਦੌਰਾਨ ਅਕਾਲੀ ਕਾਂਗਰਸੀ ਲਪੇਟੇ
ਇਸ ਮੋਕੇ ਹੋਰਨਾਂ ਤੋਂ ਇਲਾਵਾ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਭਜਨ ਚੰਦ,ਸਟਰੀਟ ਲਾਈਟ ਇੰਚਾਰਜ ਓਮ ਪ੍ਰਕਾਸ਼,ਮੁਕੇਸ਼ ਮਹਾਜਨ,ਰਾਜੇਸ਼ਵਰ ਜੈਨ,ਕੋਂਸਲਰ ਮਨਜਿੰਦਰ ਸਿੰਘ ਧਨੋਆ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਸੰਧੂ ਹਾਜਰ ਸਨ।