ਰੋਪੜ: ਕੈਪਟਨ ਸਰਕਾਰ ਮਿਸ਼ਨ ਘਰ-ਘਰ ਰੁਜ਼ਗਾਰ ਦੇ ਤਹਿਤ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਮਕਸਦ ਨਾਲ ਪੰਜਾਬ ਵਿੱਚ ਨਵੰਬਰ 2018 ਵਿੱਚ ਜ਼ਿਲ੍ਹਾ ਪੱਧਰ ਤੇ ਰੋਜ਼ਗਾਰ ਦਫ਼ਤਰ ਖੋਲ੍ਹੇ ਗਏ ਸਨ ਜੋ ਇਨ੍ਹਾਂ ਨੌਜਵਾਨਾਂ ਨੂੰ ਨਿੱਜੀ ਕੰਪਨੀਆਂ ਦੇ ਵਿੱਚ ਨੌਕਰੀ ਦਿਵਾਉਣ ਵਾਸਤੇ ਕੰਮ ਕਰਦੇ ਆ ਰਹੇ ਹਨ। ਰੋਪੜ ਦਾ ਰੋਜ਼ਗਾਰ ਦਫ਼ਤਰ ਹੁਣ ਤੱਕ 5 ਹਜ਼ਾਰ ਦੇ ਕਰੀਬ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਦੇ ਵਿੱਚ ਕਾਮਯਾਬ ਤਾਂ ਹੋ ਗਿਆ ਹੈ ਪਰ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਇਹ ਨੌਕਰੀਆਂ ਛੱਡ ਚੁੱਕੇ ਹਨ।
ਇਹ ਵੀ ਪੜ੍ਹੋ: ਮੂਸਾ ਰਜਵਾਹੇ ਵਿੱਚ ਪਿਆ 50 ਫੁੱਟ ਪਾੜ, ਫਸਲਾਂ ਪ੍ਰਭਾਵਿਤ
ਇਸਦੇ ਪਿੱਛੇ ਦਾ ਕਾਰਨ ਜਾਨਣ ਲਈ ਈਟੀਵੀ ਭਾਰਤ ਦੀ ਰੋਪੜ ਟੀਮ ਨੇ ਪੰਜਾਬ ਸਰਕਾਰ ਦੇ ਰੋਜ਼ਗਾਰ ਦਫਤਰ ਦੇ ਵਿੱਚ ਤੈਨਾਤ ਕੈਰੀਅਰ ਕੌਂਸਲਰ ਸੁਪ੍ਰੀਤ ਕੌਰ ਦੇ ਨਾਲ ਖਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਜਿਸ ਵੀ ਬੇਰੁਜ਼ਗਾਰ ਨੂੰ ਉਨ੍ਹਾਂ ਵੱਲੋਂ ਨੌਕਰੀ ਦਿਵਾਈ ਜਾਂਦੀ ਹੈ ਤਾਂ ਉਸ ਦੀ ਯੋਗਤਾ ਦੇ ਅਨੁਸਾਰ ਹੀ ਉਸ ਨੂੰ ਤਨਖ਼ਾਹ ਮਿਲਦੀ। ਪਰ ਅੱਜ ਦਾ ਨੌਜਵਾਨ ਘੱਟ ਤਨਖ਼ਾਹ ਦੇ ਵਿੱਚ ਨੌਕਰੀ ਨਹੀਂ ਕਰਨਾ ਚਾਹੁੰਦਾ ਇਸ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਸੋਸ਼ਲ ਮੀਡੀਆ ਹੈ।
ਫੇਸਬੁੱਕ ਇੰਸਟਾਗ੍ਰਾਮ ਅਤੇ ਅੱਜ ਦਾ ਸਿਨੇਮਾ ਸਭ ਤੋਂ ਵੱਡੇ ਪ੍ਰਮੁੱਖ ਕਾਰਨ ਹਨ ਇੰਟਰਨੈੱਟ ਤੇ ਵੱਧ ਸਮਾਂ ਬਿਤਾਉਣ ਕਾਰਨ ਅੱਜ ਕੱਲ੍ਹ ਦਾ ਨੌਜਵਾਨ ਚਕਾਚੌਂਧ ਦੀ ਜਿੰਦਗੀ ਦੇ ਵਿੱਚ ਆਪਣੇ ਆਪ ਨੂੰ ਲਿਆਉਣਾ ਚਾਹੁੰਦਾ ਹੈ ਜਿਸ ਕਾਰਨ ਉਹ ਘੱਟ ਤਨਖਾਹ ਤੇ ਨੌਕਰੀ ਨਹੀਂ ਕਰ ਪਾਉਂਦਾ ਉਹ ਸੋਚਦਾ ਹੈ ਕਿ ਉਹਨੂੰ ਨੌਕਰੀ ਮਿਲਦੀ ਸਾਰ ਹੀ ਪੱਚੀ ਤੋਂ ਤੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇ ਕੈਰੀਅਰ ਕੌਂਸਲਰ ਸੁਪ੍ਰੀਤ ਕੌਰ ਨੇ ਦੱਸਿਆ ਅਸੀਂ ਅਜਿਹੇ ਨੌਜਵਾਨਾਂ ਨੂੰ ਕੌਂਸਲਿੰਗ ਦੇਕੇ ਸਮਝਾਉਣ ਦਾ ਵਾਰ-ਵਾਰ ਯਤਨ ਕਰਦੇ ਹਾਂ ਕੀ ਉਨ੍ਹਾਂ ਨੂੰ ਤਨਖ਼ਾਹ ਉਨ੍ਹਾਂ ਦੀ ਵਿੱਦਿਅਕ ਯੋਗਤਾ ਦੇ ਆਧਾਰ 'ਤੇ ਹੀ ਮਿਲਦੀ ਹੈ ਅਤੇ ਮਿਹਨਤ ਕਰਨ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਦੀ ਤਨਖਾਹ ਵਧਦੀ ਹੈ ਪਰ ਨੌਜਵਾਨਾਂ 'ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਸਭ ਤੋਂ ਵੱਧ ਹੈ।
ਨਿੱਜੀ ਕੰਪਨੀਆਂ ਵੱਲੋਂ ਮੋਬਾਈਲ ਸੇਵਾ ਰਾਹੀਂ ਸਸਤੇ ਇੰਟਰਨੈੱਟ ਦੀ ਸਹੂਲਤ ਦਾ ਅਸਰ ਨੌਜਵਾਨਾਂ ਦੇ ਭਵਿੱਖ 'ਤੇ ਪੈ ਰਿਹਾ ਹੈ। ਅੱਜ ਦਾ ਨੌਜਵਾਨ ਸੋਸ਼ਲ ਮੀਡੀਆ ਦੀ ਚਕਾਚੌਂਧ ਦੀ ਜ਼ਿੰਦਗੀ ਵਿੱਚ ਏਨਾ ਗੂੜ੍ਹਾ ਰੱਚ ਚੁੱਕਿਆ ਹੈ ਕਿ ਉਹ ਘੱਟ ਤਨਖਾਹ 'ਤੇ ਕੋਈ ਵੀ ਨੌਕਰੀ ਕਰਨ ਨੂੰ ਤਿਆਰ ਨਹੀਂ ਹੈ। ਇਸੀ ਕਾਰਨ ਪੰਜਾਬ ਦਾ ਨੌਜਵਾਨ ਅੱਜ ਕੱਲ੍ਹ ਵਿਦੇਸ਼ੀ ਧਰਤੀ ਤੇ ਜਾ ਕੇ ਨੌਕਰੀ ਕਰਨਾ ਚਾਹੁੰਦਾ ਹੈ।