ਰੂਪਨਗਰ: ਬੀਤੇ ਦਿਨੀਂ ਦੀਪ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਇਸ ਦੌਰਾਨ ਦੀਪ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਥੇ ਕਿਸਾਨਾਂ ਦੇ ਸੰਘਰਸ਼ ਲਈ ਅਰਦਾਸ ਕੀਤੀ ਹੈ ਕਿ ਹਰ ਕੋਈ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੇ। ਚੜੂਨੀ ਦੇ ਬਿਆਨ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਇਕੱਲਿਆਂ ਨਹੀਂ ਬਲਿਕ ਸਭ ਦੀ ਸਹਿਮਤੀ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਹਨ।
ਦੀਪ ਸਿੱਧੂ (Deep Sidhu ) ਨੇ ਕਿਹਾ ਕਿ ਜੇ ਅਸੀਂ ਚੋਣਾਂ ਨਹੀਂ ਲੜਦੇ, ਤਾਂ ਸਾਨੂੰ ਅਗਲੇ 5 ਸਾਲ ਸੰਘਰਸ਼ ਵਿੱਚ ਬਿਤਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਕਿਸਮਤ ਬਦਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਬਹੁਤ ਹੀ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ, ਜੋ ਵੀ 26 ਜਨਵਰੀ ਨੂੰ ਹੋਇਆ ਵੀ ਸ਼ਾਂਤਮਈ ਢੰਗ ਨਾਲ ਹੋਇਆ , ਸਾਨੂੰ ਬਦਨਾਮ ਕੀਤਾ ਗਿਆ। ਦੀਪ ਸਿੱਧੂ ਨੇ ਕਿਹਾ ਕਿ ਜੋ ਨਵੀਂ ਲਹਿਰ ਉੱਭਰਦੀ ਹੈ ਉਸ ਨੂੰ ਬਦਨਾਮ ਕਰਨਾ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰ, ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ, ਸਾਨੂੰ ਸਿਰਫ ਗਲੀਆਂ ਅਤੇ ਨਾਲੀਆਂ ਤੱਕ ਹੀ ਸੀਮਤ ਕਰ ਦਿੱਤਾ।
ਦੀਪ ਸਿੱਧੂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਦਿੱਤੀ ਜਾਂਦੀ ਮੁਫਤ ਬਿਜਲੀ ਦੇ ਸਵਾਲ 'ਤੇ ਬੋਲਦਿਆਂ ਕਿਹਾ ਕਿ ਇੱਥੇ ਕੁਝ ਵੀ ਮੁਫਤ ਨਹੀਂ ਮਿਲਦਾ, ਇਹ ਲੋਕ ਸਿਰਫ ਜਨਤਾ ਨੂੰ ਧੋਖਾ ਦੇ ਕੇ ਵੋਟਾਂ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਨਾ ਦੇਣ, ਉਹ ਸਿਰਫ ਪੰਜਾਬ ਦਾ ਪਾਣੀ ਜੋ ਦਿੱਲੀ ਜਾਂਦਾ ਹੈ ਇਸਦੀ ਕੀਮਤ ਦੇ ਦੇਣ।
ਇਹ ਵੀ ਪੜ੍ਹੋ:ਰਾਜਸਭਾ ‘ਚ ਕਾਨੂੰਨਾਂ ਖਿਲਾਫ਼ ਸਾਂਸਦਾਂ ਦਾ ਜਬਰਦਸਤ ਪ੍ਰਦਰਸ਼ਨ