ਰੂਪਨਗਰ: ਜੇਲ੍ਹਾਂ ਚੋਂ ਲਗਾਤਾਰ ਚੈਕਿੰਗ ਅਭਿਆਨ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਾਰ ਫਿਰ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਦੇ ਪ੍ਰਬੰਧਕਾਂ ਨੇ ਰੂਟੀਨ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਤਿੰਨ ਮੋਬਾਈਲ ਫੋਨ ਬਰਾਮਦ ਹੋਏ। ਇਨ੍ਹਾਂ ਮੋਬਾਈਲ ਫੋਨਾਂ ਵਿੱਚ ਸਿਮ ਕਾਰਡ ਨਹੀਂ ਸੀ।
ਮੋਬਾਈਲ ਬਿਨਾਂ ਸਿਮ ਕਾਰਡਾਂ ਦੇ ਬਰਾਮਦ: ਜ਼ਿਲਾ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਆਸ਼ੀਸ਼ ਕੁਮਾਰ ਨੇ ਦੱਸਿਆ ਕਿ 10-11 ਜਨਵਰੀ ਦੀ ਮੱਧ ਰਾਤ ਨੂੰ ਰੂਟੀਨ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਬੈਰਕ ਨੰਬਰ 1 ਚੋਂ ਬਿਨਾਂ ਸਿਮ ਕਾਰਡ ਵਾਲੇ ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਨ੍ਹਾਂ ਚੋਂ ਇੱਕ ਮੋਬਾਇਲ ਟਚ ਸਕ੍ਰੀਨ ਤੇ ਬਾਕੀ 2 ਆਮ ਕੀਪੈਡ ਵਾਲੇ ਸਨ। ਜ਼ਿਲ੍ਹਾ ਜੇਲ੍ਹ ਪ੍ਰਬੰਧਨ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਰੂਪਨਗਰ ਵਿੱਚ 8 ਹਵਾਲਾਤੀਆਂ ਅਤੇ 2 ਕੈਦੀਆਂ ਖਿਲਾਫ ਪ੍ਰੀਜ਼ਨ ਐਕਟ ਦੀ ਧਾਰਾ 52 ਏ ਤਹਿਤ ਮਾਮਲਾ ਦਰਜ ਕੀਤਾ ਗਿਆ।
ਹਵਾਲਾਤੀਆਂ ਵਿੱਚ ਅਜੈ, ਅਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਪਾਰਸ ਅਤੇ ਕੈਦੀ ਪੁਨੀਤ ਕੁਮਾਰ ਤੇ ਗੁਰਜੰਟ ਸਿੰਘ ਸ਼ਾਮਲ ਹਨ। ਇਹ ਸਾਰੇ ਕੈਦੀ ਤੇ ਹਵਾਲਾਤੀ ਬੈਰਕ ਨੰਬਰ ਇਕ ਵਿੱਚ ਬੰਦ ਹਨ।
ਜੇਲ੍ਹ ਦੇ ਬਾਹਰੋ ਸੁੱਟਿਆਂ ਜਾਂਦਾ ਸਾਮਾਨ: ਜੇਲ੍ਹ ਅੰਦਰ ਮੋਬਾਈਵ ਪਹੁੰਚਾਉਣ ਲਈ ਹੁਣ ਸ਼ਰਾਰਤੀ ਅਨਸਰਾਂ ਵੱਲੋਂ ਨਵਾਂ ਤਰੀਕਾ, ਥ੍ਰੋ ਅਪਨਾਇਆ ਜਾ ਰਿਹਾ ਹੈ। ਸਹਾਇਕ ਸੁਪਰੀਡੈਂਟ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਜੇਲ੍ਹ ਦੇ ਬਾਹਰੋਂ ਇਕ ਪੈਕਟ ਬਣਾ ਕੇ ਜੇਲ੍ਹ ਦੇ ਅੰਦਰ ਸੁੱਟਿਆ ਜਾਂਦਾ ਹੈ। ਜੇਲ੍ਹ ਅੰਦਰ ਜਿਸ ਕੈਦੀ ਜਾਂ ਹਵਾਲਾਤੀ ਕੋਲ ਪੈਕਟ ਪਹੁੰਚਾਉਣਾ ਹੁੰਦਾ ਹੈ ਉਸ ਨੂੰ ਥਾਂ ਤੇ ਸਮਾਂ ਦੱਸ ਦਿੱਤਾ ਜਾਂਦਾ ਹੈ। ਜੇਲ੍ਹ ਅੰਦਰ ਸਖ਼ਤ ਸੁਰੱਖਿਆ ਦੇ ਪ੍ਰਬੰਧ ਹਨ ਜਿਸ ਕਾਰਨ ਕੋਈ ਅੰਦਰੋ ਮੋਬਾਈਲ ਲੈਕੇ ਨਹੀਂ ਜਾ ਸਕਦਾ। ਇਸ ਕਰਕੇ ਮੁਲਜ਼ਮਾਂ ਵੱਲੋਂ ਥ੍ਰੋ ਦਾ ਤਰੀਕਾ ਅਪਨਾ ਕੇ ਪੈਕਟ ਜੇਲ੍ਹ ਅੰਦਰ ਸੁੱਟ ਕੇ ਅਜਿਹੇ ਕਾਰਨਾਮੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਗੋਲਡੀ ਬਰਾੜ ਦਾ ਗੁਰਗਾ ਕੀਤਾ ਗ੍ਰਿਫਤਾਰ