ETV Bharat / health

ਮਿੰਟਾਂ 'ਚ ਪਿਘਲ ਜਾਵੇਗੀ ਢਿੱਡ ਦੀ ਚਰਬੀ! ਹੋਰ ਵੀ ਮਿਲਣਗੇ ਕਈ ਸਿਹਤ ਲਾਭ, ਬਸ ਅਦਰਕ ਦਾ ਇਸ ਤਰ੍ਹਾਂ ਕਰ ਲਓ ਇਸਤੇਮਾਲ - GINGER WATER BENEFITS

ਇੱਕ ਮਹੀਨੇ ਤੱਕ ਲਗਾਤਾਰ ਅਦਰਕ ਦੇ ਇਸਤੇਮਾਲ ਨਾਲ ਢਿੱਡ ਦੀ ਚਰਬੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

GINGER WATER BENEFITS
GINGER WATER BENEFITS (Getty Images)
author img

By ETV Bharat Health Team

Published : Jan 14, 2025, 12:36 PM IST

ਅਦਰਕ ਆਪਣੇ ਚਿਕਿਤਸਕ ਗੁਣਾਂ ਅਤੇ ਸਿਹਤ ਲਾਭਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਅਦਰਕ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ। ਆਯੁਰਵੇਦ ਅਨੁਸਾਰ, ਅਦਰਕ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਹਾਲਾਂਕਿ, ਇੱਕ ਮਹੀਨੇ ਤੱਕ ਲਗਾਤਾਰ ਅਦਰਕ ਦਾ ਪਾਣੀ ਪੀਣ ਨਾਲ ਕਈ ਲਾਭ ਮਿਲ ਸਕਦੇ ਹਨ।

ਅਦਰਕ ਕਈ ਸਿਹਤ ਸਮੱਸਿਆਵਾਂ ਦਾ ਇਲਾਜ

ਅਦਰਕ ਇੱਕ ਕੁਦਰਤੀ ਦਵਾਈ ਹੈ ਜੋ ਸਦੀਆਂ ਤੋਂ ਵੱਖ-ਵੱਖ ਸਿਹਤ ਸਮੱਸਿਆਵਾਂ ਦੇ ਇਲਾਜ ਵਜੋਂ ਵਰਤੀ ਜਾਂਦੀ ਰਹੀ ਹੈ। ਭਾਰਤ ਦੇ ਆਯੁਰਵੈਦਿਕ ਗ੍ਰੰਥਾਂ ਵਿੱਚ ਅਦਰਕ ਨੂੰ ਸਭ ਤੋਂ ਮਹੱਤਵਪੂਰਨ ਜੜੀ ਬੂਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਈ ਲੋਕ ਚਾਹ ਵਿੱਚ ਅਦਰਕ ਮਿਲਾ ਕੇ ਰੋਜ਼ਾਨਾ ਪੀਂਦੇ ਹਨ, ਕਿਉਂਕਿ ਇਹ ਨਾ ਸਿਰਫ ਚਾਹ ਦਾ ਸਵਾਦ ਵਧਾਉਂਦਾ ਹੈ ਬਲਕਿ ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਤੋਂ ਵੀ ਤੁਰੰਤ ਰਾਹਤ ਦਿਵਾਉਦਾ ਹੈ। ਭਾਰਤ ਵਿੱਚ ਜ਼ਿਆਦਾਤਰ ਲੋਕ ਅਦਰਕ ਨੂੰ ਕਈ ਤਰ੍ਹਾਂ ਨਾਲ ਭੋਜਨ ਵਿੱਚ ਸ਼ਾਮਿਲ ਕਰਦੇ ਹਨ।

ਅਦਰਕ ਦੇ ਫਾਇਦੇ

ਅਦਰਕ ਪਾਚਨ ਤੰਤਰ ਲਈ ਫਾਇਦੇਮੰਦ: ਅਦਰਕ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਅਦਰਕ ਦਾ ਗਰਮ ਪਾਣੀ ਪੀਣ ਨਾਲ ਇਮਿਊਨਿਟੀ ਵੱਧ ਸਕਦੀ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੇ ਹਨ। ਬਦਹਜ਼ਮੀ, ਪੇਟ ਦਰਦ, ਪੇਟ ਫੁੱਲਣਾ ਅਤੇ ਮਤਲੀ ਤੋਂ ਪੀੜਤ ਲੋਕ ਅਦਰਕ ਦੇ ਸੇਵਨ ਨਾਲ ਤੁਰੰਤ ਰਾਹਤ ਪਾ ਸਕਦੇ ਹਨ। ਅਦਰਕ ਤਣਾਅ ਨੂੰ ਦੂਰ ਕਰਦਾ ਹੈ ਅਤੇ ਮਾਨਸਿਕ ਸਿਹਤ ਨੂੰ ਸੁਧਾਰਦਾ ਹੈ।

ਮੋਟਾਪਾ ਘਟਾਉਣ 'ਚ ਮਦਦਗਾਰ: ਜੇਕਰ ਤੁਸੀਂ ਇੱਕ ਮਹੀਨੇ ਤੱਕ ਖਾਲੀ ਪੇਟ ਅਦਰਕ ਦਾ ਪਾਣੀ ਪੀਂਦੇ ਹੋ, ਤਾਂ ਮੇਟਾਬੋਲਿਜ਼ਮ ਵਿੱਚ ਸੁਧਾਰ ਹੋ ਸਕਦਾ ਹੈ। ਇਸ ਨਾਲ ਮੋਟਾਪਾ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ।

ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦਗਾਰ: ਅਦਰਕ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨ ਅਤੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਗਰਮ ਅਦਰਕ ਵਾਲਾ ਪਾਣੀ ਜਾਂ ਅਦਰਕ ਦੀ ਚਾਹ ਪੀਣ ਨਾਲ ਮਾੜੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ: Gingerol ਅਦਰਕ ਦੀ ਇੱਕ ਵਿਸ਼ੇਸ਼ਤਾ ਹੈ, ਜੋ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਜੋੜਾਂ ਦੇ ਦਰਦ, ਮਾਸਪੇਸ਼ੀਆਂ ਦੇ ਦਰਦ ਅਤੇ ਪੀਰੀਅਡਸ ਦੀਆਂ ਸਮੱਸਿਆਵਾਂ ਨੂੰ ਘੱਟ ਕਰਦੇ ਹਨ। ਐਂਟੀਆਕਸੀਡੈਂਟਸ ਨਾਲ ਭਰਪੂਰ ਅਦਰਕ ਦਾ ਪਾਣੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ।

ਜ਼ੁਕਾਮ ਅਤੇ ਖੰਘ ਤੋਂ ਰਾਹਤ: ਅਦਰਕ ਅਤੇ ਹਲਦੀ ਦੇ ਪਾਣੀ ਨੂੰ ਉਬਾਲ ਕੇ ਪੀਣ ਨਾਲ ਜਾਂ ਅਦਰਕ ਦੀ ਚਾਹ ਪੀਣ ਨਾਲ ਵਾਧੂ ਫਾਇਦੇ ਮਿਲ ਸਕਦੇ ਹਨ। ਇਸ ਨਾਲ ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ।

ਖੋਜ 'ਚ ਕੀ ਆਇਆ ਸਾਹਮਣੇ?

ਰਾਇਮੈਟੋਲੋਜੀ ਦੇ ਜਰਨਲ ਵਿੱਚ ਪ੍ਰਕਾਸ਼ਿਤ 2001 ਦੇ ਇੱਕ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ 2 ਗ੍ਰਾਮ ਅਦਰਕ ਲਗਾਤਾਰ 4 ਹਫ਼ਤਿਆਂ ਤੱਕ ਮੋਟਾਪੇ ਤੋਂ ਪੀੜਿਤ ਲੋਕਾਂ ਨੂੰ ਦਿੱਤਾ ਗਿਆ ਸੀ। ਨਤੀਜੇ ਵਜੋਂ ਅਦਰਕ ਦੀ ਵਰਤੋਂ ਨਾ ਸਿਰਫ਼ ਮੋਟਾਪੇ ਨੂੰ ਘੱਟ ਕਰਨ ਸਗੋਂ ਜੋੜਾਂ ਦੇ ਕੰਮ ਵਿੱਚ ਸੁਧਾਰ ਕਰਨ ਲਈ ਵੀ ਫਾਇਦੇਮੰਦ ਹੈ। ਅਦਰਕ ਅਤੇ ਹਲਦੀ ਦੇ ਪਾਣੀ ਨੂੰ ਉਬਾਲ ਕੇ ਪੀਣ ਨਾਲ ਜਾਂ ਅਦਰਕ ਦੀ ਚਾਹ ਪੀਣ ਨਾਲ ਵਾਧੂ ਫਾਇਦੇ ਮਿਲ ਸਕਦੇ ਹਨ। ਇਸ ਨਾਲ ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ।

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.