ਰੂਪਨਗਰ: ਵੈਸੇ ਤਾਂ ਪੂਰੇ ਭਾਰਤ ਦੇ ਵਿੱਚ ਕਿਸਾਨੀ ਲਾਹੇਵੰਦ ਧੰਦਾ ਨਹੀਂ ਰਿਹਾ ਕਿਉਂਕਿ ਕਿਸਾਨ ਵੀਰ ਉਹੀ ਰਵਾਇਤੀ ਫਸਲਾਂ ਦੇ ਚੱਕਰ ਦੇ ਵਿੱਚ ਫਸੇ ਹਨ ਜਿਸ ਕਾਰਨ ਨਾ ਤਾਂ ਉਨ੍ਹਾਂ ਨੂੰ ਸਹੀ ਮੁੱਲ ਮਿਲਦਾ ਹੈ ਅਤੇ ਨਾ ਹੀ ਉਹ ਸਮੇਂ ਉੱਤੇ ਆਪਣਾ ਕਰਜ਼ਾ ਵਾਪਸ ਕਰ ਸਕਦੇ ਹਨ ਅਤੇ ਫ਼ਿਰ ਖੁਦਕੁਸ਼ੀ ਦੇ ਰਾਹ ਵੱਲ ਤੁਰ ਪੈਂਦੇ ਹਨ।
ਰੂਪਨਗਰ ਜ਼ਿਲ੍ਹੇ ਵਿੱਚ ਮੌਜੂਦ ਤੁਹਾਨੂੰ ਅਸੀਂ ਇੱਕ ਕਿਸਾਨ ਨਾਲ ਮਿਲਾਉਂਦੇ ਹਾਂ ਜੋ ਰਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਨਿਕਲ ਕੇ ਨਵੀਆਂ ਫ਼ਸਲਾਂ ਨੂੰ ਬੀਜ ਕੇ ਮੋਟੀ ਕਮਾਈ ਕਰ ਰਿਹਾ ਹੈ।
ਰੂਪਨਗਰ ਦੇ ਕਸਬਾ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਨੰਗਲ ਦਾ ਰਹਿਣ ਵਾਲਾ ਕਿਸਾਨ ਪਰਮਜੀਤ ਸਿੰਘ ਜ਼ਿਲ੍ਹੇ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਇਸ ਕਿਸਾਨ ਨੇ ਰਵਾਇਤੀ ਫ਼ਸਲ ਨੂੰ ਛੱਡ ਕੇ ਨਵੀਂ ਖੇਤੀਬਾੜੀ ਨੂੰ ਅਪਣਾਇਆ ਹੈ ਇਸ ਨੇ ਆਪਣੇ ਖੇਤਾਂ ਦੇ ਵਿੱਚ ਸਟ੍ਰਾਬੇਰੀ ਦੀ ਫ਼ਸਲ ਨੂੰ ਉਗਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਇਹ ਮੋਟੀ ਕਮਾਈ ਕਰ ਰਿਹਾ ਹੈ।
ਇਸ ਨੇ ਦੱਸਿਆ ਕਿ ਸਟ੍ਰਾਬੇਰੀ ਦੀ ਫ਼ਸਲ ਨਾਲ ਇਹ ਛੇ ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਲੱਖ ਰੁਪਇਆ ਇੱਕ ਕਿੱਲੇ ਮਗਰ ਕਮਾ ਲੈਂਦਾ ਹਾਂ ਇਸ ਨੇ ਦੱਸਿਆ ਕਿ ਉਸ ਨੇ ਇਹ ਧੰਦਾ ਪੰਜ ਸਾਲ ਪਹਿਲਾਂ ਇੱਕ ਕਿੱਲੇ ਤੋਂ ਸ਼ੁਰੂ ਕੀਤਾ ਸੀ ਅੱਜ ਉਹ ਇਹ ਗਿਆਰਾਂ ਏਕੜ ਦੇ ਵਿੱਚ ਕਰ ਰਿਹਾ ਹੈ ਅਤੇ ਅੱਛੀ ਖਾਸੀ ਕਮਾਈ ਕਰ ਰਿਹਾ ਹੈ ਉਸ ਨੇ ਦੱਸਿਆ ਕਿ ਇਹ ਫਰੂਟ ਮਾਰਕੀਟ ਦੇ ਵਿੱਚ ਬਹੁਤ ਆਸਾਨੀ ਨਾਲ ਵਿਕ ਜਾਂਦਾ ਹੈ ਅਤੇ ਅੱਛਾ ਮੁਨਾਫ਼ਾ ਦਿੰਦਾ ਹੈ।
ਇਸ ਨੇ ਦੱਸਿਆ ਇਸ ਤੋਂ ਇਲਾਵਾ ਉਸ ਨੇ ਦੱਖਣੀ ਅਫ਼ਰੀਕਾ ਤੋਂ ਗੁਰਦੇ ਦੀ ਬੀਮਾਰੀ ਦੇ ਇਲਾਜ ਵਾਸਤੇ ਖਾਸ ਬੀਜ ਮੰਗਾਇਆ ਹੈ ਇਸ ਤੋਂ ਇਲਾਵਾ ਡ੍ਰੈਗਨ ਫਰੂਟ ਦੀ ਵੀ ਖੇਤੀਬਾੜੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਚਾਰ ਤਰ੍ਹਾਂ ਦਾ ਅਮਰੂਦ ਵੀ ਇਸ ਕਿਸਾਨ ਵੱਲੋਂ ਲਗਾਇਆ ਗਿਆ ਹੈ ਇਸ ਕਿਸਾਨ ਵੱਲੋਂ ਥਾਈਲੈਂਡ ਦਾ ਸੀਤਾ-ਫ਼ਲ ਦੀ ਵੀ ਖੇਤੀ ਕੀਤੀ ਹੈ ਜੋ ਸੋਨੇ ਰੰਗਾ ਹੈ।
ਕਿਸਾਨ ਅਨੁਸਾਰ ਉਹ ਉਨ੍ਹਾਂ ਹੀ ਫ਼ਲਾਂ ਦੀ ਖੇਤੀਬਾੜੀ ਕਰ ਰਹੇ ਹਨ ਉਨ੍ਹਾਂ ਦੀ ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਮੰਗ ਹੈ। ਚਾਹੇ ਵਿਆਹ-ਸ਼ਾਦੀ ਹੋਵੇ, ਚਾਹੇ ਸਿਹਤ ਸਮੱਸਿਆ ਹੋਵੇ, ਹਰ ਫੰਕਸ਼ਨਾਂ ਉੱਤੇ ਇਨ੍ਹਾਂ ਫਰੂਟਾਂ ਦੀ ਬਹੁਤ ਮੰਗ ਹੈ ਅਤੇ ਮਾਰਕੀਟ ਦੇ ਵਿੱਚ ਇਨ੍ਹਾਂ ਦੀ ਕੀਮਤ ਵੀ ਵਧੀਆ ਮਿਲ ਰਹੀ ਹੈ।