ETV Bharat / state

ਚੋਰਾਂ ਨੇ 5 ਲੱਖ ਦੀ ਕੀਤੀ ਚੋਰੀ, ਕੁੱਤਾ ਵੀ ਕੀਤਾ ਜ਼ਖ਼ਮੀ - Thieves stole 5 lakhs

ਰੂਪਨਗਰ ਵਿੱਚ ਚੋਰਾਂ ਨੇ ਇੱਕ ਘਰ ਵਿੱਚ 5 ਲੱਖ ਦੀ ਚੋਰੀ ਕਰ ਲਈ। ਇਸ ਦੌਰਾਨ ਚੋਰਾਂ ਨੇ ਕੁੱਤੇ ਤੇ ਹਮਲਾ ਕਰ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਦੂਰ ਖੇਤਾਂ ਵਿੱਚ ਸੁੱਟ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਚੋਰਾਂ ਨੇ 5 ਲੱਖ 'ਤੇ ਕੀਤਾ ਹੱਥ ਸਾਫ਼
ਚੋਰਾਂ ਨੇ 5 ਲੱਖ 'ਤੇ ਕੀਤਾ ਹੱਥ ਸਾਫ਼
author img

By

Published : May 25, 2023, 1:39 PM IST

ਰੋਪੜ ਵਿੱਚ ਚੋਰਾਂ ਨੇ 5 ਲੱਖ ਦੀ ਕੀਤੀ ਚੋਰੀ

ਰੂਪਨਗਰ: ਆਏ ਦਿਨ ਚੋਰੀ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਹੁਣ ਨੰਗਲ ਤਹਿਸੀਲ 'ਚ ਪੈਂਦੇ ਪਿੰਡ ਲੋਅਰ ਦਬਖੇੜਾ ਵਿੱਚ ਚੋਰਾਂ ਨੇ ਇੱਕ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਜਿੱਥੋਂ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਰੀਬ 5 ਲੱਖ ਦੇ ਗਹਿਣੇ ਅਤੇ 20 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਏ।

ਪੀੜਤ ਨੇ ਬਿਆਨ ਕੀਤਾ ਦਰਦ: ਚੋਰੀ ਦਾ ਸ਼ਿਕਾਰ ਹੋਏ ਜਗਤਾਰ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਰੀ ਵਾਲੇ ਕਮਰੇ ਦੇ ਬਾਹਰ ਹੀ ਸੁੱਤੇ ਪਏ ਸਨਪਰ ਉਨ੍ਹਾਂ ਨੂੰ ਵੀ ਚੋਰਾਂ ਨੇ ਭਿਣਕ ਨਹੀਂ ਲੱਗਣ ਦਿੱਤੀ, ਹਾਲਾਂਕਿ ਉਹ ਰਾਤ ਵਿੱਚ ਸਿਹਤ ਠੀਕ ਨਾ ਹੋਣ ਕਰਕੇ ਕਈ ਵਾਰ ਉੱਠਦੇ ਹਨ। ਉਨਾਂ ਕਿਹਾ ਕਿ ਉਹ ਦੇਰ ਰਾਤ ਜਦਂੋ ਆਪਣੇ ਛੋਟੇ ਕੁੱਤੇ ਨੂੰ ਦੇਖਣ ਲਈ ਉੱਠੇ ਤਾਂ ਉਸ ਨੂੰ ਨਾ ਵੇਖ਼ ਕੇ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਜਦੋਂ ਉਨ੍ਹਾਂ ਨੇ ਘਰ ਦੇ ਪਿੱਛੇ ਜਾ ਕੇ ਵੇਖਿਆ ਤਾਂ ਉਨਾਂ ਦੇ ਹੋਸ਼ ਉੱਡ ਗਏ। ਕਮਰੇ ਦੀ ਬਾਰੀ ਟੁੱਟੀ ਸੀ ਅਤੇ ਕਮਰੇ ਅੰਦਰ ਅਲਮਾਰੀ ਵੀ ਖੁੱਲ੍ਹੀ ਅਤੇ ਪੂਰੀ ਤਰਾਂ ਖਲਾਰੀ ਹੋਈ ਸੀ। ਉਨ੍ਹਾਂ ਨੇ ਤਰੁੰਤ ਆਪਣੇ ਭਰਾਵਾਂ ਨੂੰ ਇਸ ਬਾਰੇ ਦੱਸਿਆ ਅਤੇ ਚੋਰਾ ਦੀ ਭਾਲ ਸ਼ੁਰੂ ਕਰ ਦਿੱਤੀ।

ਚੋਰਾਂ ਨੇ ਕੁੱਤੇ 'ਤੇ ਕੀਤਾ ਹਮਲਾ: ਪੀੜਤ ਨੇ ਦੱਸਿਆ ਕਿ ਚੋਰਾਂ ਨੇ ਕੁੱਤੇ 'ਤੇ ਵੀ ਬਹੁਤ ਬੇਰਿਹਮੀ ਨਾਲ ਜਾਨਲੇਵਾ ਹਮਲਾ ਕੀਤਾ ਤਾਂ ਜੋ ਉਹ ਆਰਾਮ ਨਾਲ ਚੋਰੀ ਕਰ ਸਕਣ ਅਤੇ ਉਨ੍ਹਾਂ ਦੇ ਕੰਮ 'ਚ ਕੋਈ ਰੁਕਾਵਟ ਨਾ ਆ ਸਕੇ। ਇਸੇ ਕਾਰਨ ਉਨ੍ਹਾਂ ਨੇ ਕੁੱਤੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦੂਜੇ ਖੇਤਾਂ 'ਚ ਸੁੱਟ ਦਿੱਤਾ। ਜਿਸ ਦੀ ਭਾਲ ਕਰਨ 'ਤੇ ਕੁੱਤੇ ਦਾ ਡਾਕਟਰ ਨੂੰ ਬੁਲਾ ਕੇ ਇਲਾਜ਼ ਕਰਵਾਇਆ ਗਿਆ।

ਜਾਂਚ ਅਧਿਕਾਰੀ ਦਾ ਬਿਆਨ: ਇਸ ਚੋਰੀ ਦੀ ਘਟਨਾ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਨ੍ਹਾਂ ਵੱਲੋਂ ਚੋਰਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.