ETV Bharat / state

ਨੂਰਪੁਰ ਬੇਦੀ ਇਲਾਕੇ 'ਚ ਇੱਕੋ ਰਾਤ 'ਚ ਦੋ ਦੁਕਾਨਾਂ 'ਚ ਹੋਈ ਚੋਰੀ - ਚੋਰੀ ਦੀ ਘਟਨਾ ਨੂਰਪੁਰ ਬੇਦੀ

ਬੀਤੀ ਰਾਤ ਨੂਰਪੁਰ ਬੇਦੀ ਇਲਾਕੇ ਦੇ ਬੜਵਾ ਅਤੇ ਬੈਂਸਾਂ ਸਥਿਤ ਦੋ ਕਰਿਆਨਾ ਸਟੋਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਵਿੱਚ ਦੁਕਾਨ ਦੇ ਜਿੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਸ੍ਰੀ ਆਨੰਦਪੁਰ ਸਾਹਿਬ: ਨੂਰਪੁਰ ਬੇਦੀ ਇਲਾਕੇ 'ਚ ਇੱਕੋ ਰਾਤ 'ਚ ਦੋ ਦੁਕਾਨਾਂ 'ਚ ਹੋਈ ਚੋਰੀ

author img

By

Published : Aug 12, 2020, 5:00 AM IST

ਸ੍ਰੀ ਆਨੰਦਪੁਰ ਸਾਹਿਬ: ਬੀਤੀ ਰਾਤ ਨੂਰਪੁਰ ਬੇਦੀ ਇਲਾਕੇ ਦੇ ਬੜਵਾ ਅਤੇ ਬੈਂਸਾਂ ਸਥਿਤ ਦੋ ਕਰਿਆਨਾ ਸਟੋਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਵਿੱਚ ਦੁਕਾਨ ਦੇ ਜਿੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਸ੍ਰੀ ਆਨੰਦਪੁਰ ਸਾਹਿਬ: ਨੂਰਪੁਰ ਬੇਦੀ ਇਲਾਕੇ 'ਚ ਇੱਕੋ ਰਾਤ 'ਚ ਦੋ ਦੁਕਾਨਾਂ 'ਚ ਹੋਈ ਚੋਰੀ

ਬੜਵਾ ਦੇ ਕਰਿਆਨਾ ਸਟੋਰ ਦੇ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਉਸ ਸਮੇਂ ਪਤਾ ਲੱਗਾ, ਜਦੋਂ ਉਸ ਨੂੰ ਕਿਸੇ ਪਿੰਡ ਦੇ ਹੀ ਵਿਅਕਤੀ ਦਾ ਫੋਨ ਆਇਆ ਤੇ ਘਟਨਾ ਬਾਰੇ ਸੂਚਿਤ ਕੀਤਾ ਗਿਆ, ਜਦੋਂ ਉਨ੍ਹਾਂ ਵੱਲੋਂ ਆ ਕੇ ਦੇਖਿਆ ਗਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਸ਼ੀਸ਼ਾ ਤੋੜਿਆ ਹੋਇਆ ਸੀ ਅਤੇ 25-30 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਇਹ ਸਾਰੀ ਘਟਨਾ ਕਰਿਆਨਾ ਸਟੋਰ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਉਧਰ ਦੂਜੇ ਪਾਸੇ ਨੂਰਪੁਰਬੇਦੀ ਰੂਪਨਗਰ ਮੁੱਖ ਮਾਰਗ 'ਤੇ ਪੈਂਦੇ ਕਸਬਾ ਬੈਂਸਾ ਦੇ ਕਰਿਆਨਾ ਸਟੋਰ ਨੂੰ ਵੀ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰੀ ਬਾਰੇ ਜਾਣਕਾਰੀ ਦਿੰਦਿਆਂ ਕਰਿਆਨਾ ਸਟੋਰ ਦੇ ਮਾਲਿਕ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਅਖਬਾਰਾਂ ਵਾਲੇ ਤੋਂ ਹੀ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਸੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤੇ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਦੁਕਾਨ ਵਿੱਚ ਪਏ ਕਰੀਬ 5 ਹਜ਼ਾਰ ਰੁਪਏ ਗਾਇਬ ਸਨ। ਇਸਦੀ ਸੂਚਨਾ ਉਨ੍ਹਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਕਰਿਆਨਾ ਸਟੋਰ ਜਿੱਥੇ ਪੁਲਿਸ ਦਾ 24 ਘੰਟੇ ਨਾਕਾ ਲੱਗਿਆ ਹੁੰਦਾ ਸੀ। ਲੋਕਾਂ ਦੇ ਦੱਸੇ ਅਨੁਸਾਰ ਬੀਤੇ ਦੋ ਤਿੰਨ ਦਿਨਾਂ ਤੋਂ ਪੁਲਿਸ ਮੁਲਾਜ਼ਮ ਕੋਈ ਵੀ ਇਸ ਨਾਕੇ 'ਤੇ ਤੈਨਾਤ ਨਹੀਂ ਸਨ, ਜਿਸ ਦਾ ਫਾਇਦਾ ਉਠਾਉਂਦਿਆਂ ਹੋਇਆ ਬੀਤੀ ਰਾਤ ਚੋਰਾਂ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ।

ਇਸ ਸਬੰਧੀ ਦੋਨਾ ਚੋਰੀ ਦੀਆਂ ਘਟਨਾ ਦਾ ਪਤਾ ਲੱਗਦੇ ਹੀ ਨੂਰਪੁਰਬੇਦੀ ਪੁਲਿਸ ਵੱਲੋ ਮੌਕੇ ਦਾ ਜਾਇਜ਼ਾ ਲਿਆ ਗਿਆ। ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਕੇ ਜਲਦ ਚੋਰਾਂ ਨੂੰ ਫੜ੍ਹਨ ਦਾ ਦਾਅਵਾ ਵੀ ਕੀਤਾ। ਇਸ ਸਬੰਧੀ ਜਦੋਂ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਦੇ ਮੁੱਖ ਥਾਣਾ ਅਫਸਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਤੱਕ ਦੁਕਾਨਦਾਰਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ ਹਾਲਾਂਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਤੇ ਜਲਦ ਇਸ ਸਬੰਧੀ ਜਾਂਚ ਕਰਕੇ ਚੋਰਾਂ ਨੂੰ ਫੜ੍ਹਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.