ETV Bharat / state

Rupnagar Municipal Council Meeting: ਹੰਗਾਮੇਦਾਰ ਰਹੀ ਰੂਪਨਗਰ ਨਗਰ ਕੌਂਸਲ ਦੀ ਮੀਟਿੰਗ, ਪੜ੍ਹੋ ਕਿਹੜੀ ਗੱਲੋਂ ਭੜਕੇ ਕੌਂਸਲਰ - ਰੂਪਨਗਰ ਦੀਆਂ ਸਮੱਸਿਆਵਾਂ

ਰੂਪਨਗਰ ਨਗਰ ਕੌਂਸਲ ਵਲੋਂ ਇਸ ਸਾਲ ਦਾ ਵਿੱਤੀ ਬਜਟ ਕਰੀਬ 14 ਕਰੋੜ 90 ਲੱਖ ਦਾ ਟਾਰਗੇਟ ਵਜੋਂ ਰੱਖਿਆ ਗਿਆ ਹੈ। ਦੂਜੇ ਪਾਸੇ ਰੂਪਨਗਰ ਨਗਰ ਕੌਂਸਲ ਦੀ ਮੀਟਿੰਗ ਵੀ ਹੰਗਾਮੇਦਾਰ ਰਹੀ ਹੈ।

The turbulent meeting of the Rupnagar Municipal Council
Rupnagar Municipal Council Meeting : ਹੰਗਾਮੇਦਾਰ ਰਹੀ ਰੂਪਨਗਰ ਨਗਰ ਕੌਂਸਲ ਦੀ ਮੀਟਿੰਗ, ਪੜ੍ਹੋ ਕਿਹੜੀ ਗੱਲੋਂ ਭੜਕੇ ਕੌਂਸਲਰ
author img

By

Published : Mar 28, 2023, 8:17 PM IST

Rupnagar Municipal Council meeting : ਹੰਗਾਮੇਦਾਰ ਰਹੀ ਰੂਪਨਗਰ ਨਗਰ ਕੌਂਸਲ ਦੀ ਮੀਟਿੰਗ, ਪੜ੍ਹੋ ਕਿਹੜੀ ਗੱਲੋਂ ਭੜਕੇ ਕੌਂਸਲਰ

ਰੂਪਨਗਰ : ਰੂਪਨਗਰ ਨਗਰ ਕੌਂਸਲ ਦੀ ਮੀਟਿੰਗ ਹੰਗਾਮੇਦਾਰ ਰਹੀਹੈ। ਨਗਰ ਕੌਂਸਲ ਰੂਪਨਗਰ ਦੇ ਸਾਲਾਨਾ ਬਜਟ ਨੂੰ ਲੈ ਕੇ ਹੋਈ ਇਸ ਮੀਟਿੰਗ ਵਿੱਚ ਕੌਂਸਲਰਾਂ ਨੇ ਕਈ ਚੀਜਾਂ ਉੱਤੇ ਅਸਹਿਮਤੀ ਜਾਹਿਰ ਕੀਤੀ ਹੈ। ਇਸਦੇ ਨਾਲ ਹੀ ਨਗਰ ਕੌਂਸਲ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦਾ ਬਜਟ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਰੂਪਨਗਰ ਇਸ ਸਾਲ ਦਾ ਵਿੱਤੀ ਬਜਟ ਕਰੀਬ 14 ਕਰੋੜ 90 ਲੱਖ ਦਾ ਟਾਰਗੇਟ ਰੱਖਿਆ ਗਿਆ ਹੈ ਤੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਨਾਲੋਂ ਇਸ ਵਿੱਚ ਵਾਧਾ ਕੀਤਾ ਗਿਆ ਹੈ ਜਦੋਂਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਇਹ 12 ਕਰੋੜ ਅਤੇ 38 ਲੱਖ ਦਾ ਬਜਟ ਸੀ। ਇਸ ਵਿੱਚੋਂ 10 ਕਰੋੜ 21 ਲੱਖ ਰੁਪਏ ਦੀ ਆਮਦਨ ਪਿਛਲੇ ਵਰ੍ਹੇ ਦੌਰਾਨ ਨਗਰ ਕੌਂਸਲ ਨੂੰ ਹੋਈ ਹੈ ਇਸੇ ਕਾਰਨ ਕਰਕੇ ਇਸ ਸਾਲ ਬੱਜਟ ਵਿਚ ਵਾਧਾ ਰੱਖਿਆ ਗਿਆ ਹੈ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਵੱਲੋਂ ਇਸ ਬਜਟ ਨੂੰ ਲੈ ਕੇ ਕੁਝ ਸੌਦ ਕਰਨ ਦੀ ਗੱਲ ਕਹੀ ਗਈ ਸੀ ਜਿਨ੍ਹਾਂ ਨੂੰ ਸੰਗਿਆਂ ਵਿੱਚ ਲੈਂਦੇ ਹੋਏ ਨੋਟ ਕਰ ਲਿਆ ਗਿਆ।

ਨਗਰ ਕੌਂਸਲ ਦੀ ਮੀਟਿੰਗ ਦੇ ਵਿਚ ਹੋਇਆ ਹੰਗਾਮਾ : ਨਗਰ ਕੌਂਸਲ ਰੂਪਨਗਰ ਦੀ ਮਹੀਨਾ-ਵਾਰ ਮੀਟਿੰਗ ਨਗਰ ਕੌਂਸਲ ਦੀ ਮੀਟਿੰਗ ਹੀ ਸੱਦੀ ਗਈ ਅਤੇ ਇਸ ਮੀਟਿੰਗ ਵਿੱਚ ਜੰਮਕੇ ਹੰਗਾਮਾ ਹੋਇਆ। ਸਥਾਨਕ ਕੌਂਸਲਰਾਂ ਵੱਲੋਂ ਬਜਟ ਨੂੰ ਲੈ ਕੇ ਕਿੰਤੂ-ਪ੍ਰੰਤੂ ਕੀਤਾ ਗਿਆ ਅਤੇ ਬਜਟ ਦੇ ਵਿਚ ਸੁਧਾਰ ਦੀ ਗੱਲ ਕਹਿ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵੱਲੋਂ ਇਸ ਮਾਮਲੇ ਵਿੱਚ ਗੌਰ ਕਰਨ ਦੀ ਵੀ ਗੱਲ ਕਹੀ ਗਈ। ਹਾਲਾਂਕਿ ਮੀਟਿੰਗ ਵਿੱਚ ਕਈ ਮੁੁੱਦਿਆਂ ਉੱਤੇ ਗਰਮਾ ਗਰਮੀ ਵੀ ਦਿਸੀ। ਸ਼ਹਿਰ ਵਿਚ ਸਥਾਨਕ ਮਸਲੇ ਨੂੰ ਲੈ ਕੇ ਵਿਕਾਸ ਨਾ ਹੋਣ ਕਾਰਨ ਕੌਂਸਲਰਾਂ ਵੱਲੋਂ ਤਿੱਖੇ ਸ਼ਬਦਾਂ ਨਾਲ ਵਿਰੋਧ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Unhappy Farmers visit of CM: ਫਸਲਾਂ ਸਬੰਧੀ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਨਾਖੁਸ਼, ਕਿਹਾ 'ਦੂਜੀਆਂ ਸਰਕਾਰਾਂ ਵਾਂਗੂੰ ਲੱਗਾ ਰਹੇ ਨੇ ਲਾਰੇ'

ਕਾਰਜ ਸਾਧਕ ਅਫਸਰ ਨੇ ਮੀਟਿੰਗ ਅੱਧ ਵਿਚਾਲੇ ਛੱਡੀ : ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਹਰਭਜਨ ਸਿੰਘ ਵੱਲੋਂ ਹੰਗਾਮਾ ਵੱਧਦਾ ਦੇਖਦਿਆਂ ਮੀਟਿੰਗ ਅੱਧ ਵਿਚਕਾਰ ਹੀ ਛੱਡ ਦਿੱਤੀ ਗਈ ਅਤੇ ਚਲੇ ਗਏ। ਜੇਕਰ ਸ਼ਹਿਰ ਦੀਆਂ ਮੂਲ ਸਮੱਸਿਆਵਾਂ ਦੀ ਗੱਲ ਕੀਤੀ ਜਾਵੇ ਪਰ ਰੂਪਨਗਰ ਸ਼ਹਿਰ ਵਿਚ ਵਿਕਾਸ ਪੱਖੋਂ ਪਛੜਿਆ ਹੋਇਆ ਦਿਖਾਈ ਦੇ ਰਿਹਾ ਹੈ। ਸ਼ਹਿਰ ਵਿਚ ਟੁੱਟੀਆਂ ਹੋਈਆਂ ਸੜਕਾਂ ਅਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲੈ ਕੇ ਨਗਰ ਕੌਂਸਲ ਦੇ ਕੌਂਸਲਰ ਵੱਲੋਂ ਇਸ ਮੁੱਦੇ ਨੂੰ ਮੀਟਿੰਗ ਵਿੱਚ ਰੱਖਿਆ ਗਿਆ ਪਰ ਨਗਰ ਕੌਂਸਲ ਦੇ ਪ੍ਰਧਾਨ ਨੇ ਫੰਡਾਂ ਦੀ ਘਾਟ ਹੋਣ ਦੀ ਗੱਲ ਕਹੀ ਅਤੇ ਮੌਜੂਦਾ ਸਰਕਾਰ ਤੋਂ ਫੰਡ ਜਾਰੀ ਕਰਨ ਦੇ ਲਈ ਗੁਹਾਰ ਲਗਾਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.