ETV Bharat / state

ਪਿੰਡ ਵਾਲਿਆਂ ਨੇ ਫੜੇ ਨਸ਼ੇੜੀ, ਪੁਲਿਸ ਵਾਲਾ ਬਨਾਉਣ ਆ ਗਿਆ ਨੰਬਰ ਕਹਿੰਦਾ 'ਮੈ ਫੜ੍ਹੇ - ਮੈਂ ਫੜ੍ਹੇ'

author img

By

Published : Oct 15, 2022, 7:41 PM IST

Updated : Oct 15, 2022, 10:50 PM IST

ਪਿੰਡ ਖਮੇੜਾ ਦੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਜੰਗਲ ਇਲਾਕੇ ਦੇ ਵਿੱਚ ਚਿੱਟਾ ਲਗਾਉਣ ਦੇ ਲਈ ਪਹੁੰਚੇ ਨੌਜਵਾਨ ਅਤੇ ਚਿੱਟੇ ਦੀਆਂ ਭਰੀਆਂ ਹੋਈਆਂ ਸਰਿੰਜਾਂ ਕਾਬੂ ਕਰਕੇ ਸਥਾਨਕ ਪੁਲਿਸ ਦੇ ਹਵਾਲੇ ਕੀਤੀਆਂ।

The people of Khamera village handed over white drug addicts to the police

ਰੂਪਨਗਰ: ਸ੍ਰੀ ਆਨੰਦਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਖਮੇੜਾ ਦੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਜੰਗਲ ਇਲਾਕੇ ਦੇ ਵਿੱਚ ਚਿੱਟਾ ਲਗਾਉਣ ਦੇ ਲਈ ਪਹੁੰਚੇ ਨੌਜਵਾਨ ਅਤੇ ਚਿੱਟੇ ਦੀਆਂ ਭਰੀਆਂ ਹੋਈਆਂ ਸਰਿੰਜਾਂ ਕਾਬੂ ਕਰਕੇ ਸਥਾਨਕ ਪੁਲਿਸ ਦੇ ਹਵਾਲੇ ਕੀਤੀਆਂ।

ਇਸ ਮੌਕੇ ਤੇ ਪਿੰਡ ਵਾਸੀਆਂ ਫੜ੍ਹੇ ਗਏ ਮੁੰਡੇ ਦੀ ਵੀਡੀਓ ਬਣਾਈ ਗਈ, ਫੜ੍ਹੇ ਗਏ ਮੁੰਡੇ ਨੇ ਕਿਹਾ ਕਿ ਉਸ ਨੂੰ ਆਨੰਦਪੁਰ ਵਿੱਚ ਰਹਿੰਦਾ ਕੋਈ ਮੁੰਡਾ ਨਸ਼ਾ ਦਿੰਦਾ ਹੈ ਜੋ ਬਾਹਰ ਦਾ ਇਸ ਸਮੇਂ ਆਨੰਦਪੁਰ ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਨਾਮ ਰਾਹੁਲ ਹੈ। ਇਸੇ ਦੌਰਾਨ ਉਸਨੇ ਦੱਸਿਆ ਕਿ ਰਾਹੁਲ ਨੇ ਬਾਹਰ ਦਾ ਨੰਬਰ ਰੱਖਿਆ ਹੋਇਆ ਹੈ, ਜੋ ਸਿਰਫ ਵਾਟਸਅੱਪ 'ਤੇ ਹੀ ਮਿਲਦਾ ਹੈ। ਉਸ ਨੇ ਕਿਹਾ ਕਿ ਉਸਨੂੰ ਰਾਹੁਲ ਵੱਲੋਂ ਰੋਜ਼ਾਨਾ ਚਿੱਟਾ ਦਿੱਤਾ ਜਾਂਦਾ ਹੈ।

ਇਸੇ ਦੌਰਾਨ ਇੱਕ ਪਿੰਡ ਵਾਸੀ ਨੇ ਦੱਸਿਆ ਉਨ੍ਹਾਂ ਦੇ ਪਿੰਡ ਅੱਜ ਛਿੰਝ ਕਰਵਾਈ ਜਾ ਰਹੀ ਹੈ। ਜਿਸ ਸਬੰਧੀ ਅੱਜ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਜਦੋਂ ਮੀਟਿੰਗ ਦੌਰਾਨ ਉਨ੍ਹਾਂ ਨੇ ਜੰਗਲ ਵੱਲ ਨੂੰ ਇੱਕ ਸਕੂਟਰੀ ਤੇ ਦੋ ਨੌਜਵਾਨਾਂ ਨੂੰ ਜਾਂਦਿਆਂ ਹੋਇਆਂ ਦੇਖਿਆ ਤਾਂ ਉਸ ਦੇ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਜਦੋਂ ਪੁੱਛਿਆ ਤਾਂ ਉਹ ਪਹਿਲਾਂ ਤਾਂ ਉਸ ਨੂੰ ਵਾਥਰੂਮ ਕਰਨ ਦਾ ਬਹਾਨਾ ਲਾਉਂਦੇ ਰਹੇ।

ਇਸੇ ਦੌਰਾਨ ਉਨ੍ਹਾਂ ਨਾਲ ਹੱਥੋਪਾਈ ਵੀ ਹੋ ਗਈ। ਜਿਸ ਦੌਰਾਨ ਉਨ੍ਹਾਂ ਦੀ ਸਕੂਟੀ ਦੇ ਮੈਟ ਥੱਲਿਓਂ ਸਰਿੰਜਾਂ ਨਿਕਲ ਗਈਆਂ ਅਤੇ ਇੱਕ ਸਰਿੰਜ ਉਨ੍ਹਾਂ ਦੇ ਹੱਥ ਵਿੱਚ ਸੀ। ਜਿਸ ਤੋਂ ਬਾਅਦ ਉਹ ਸਕੂਟੀ ਨੂੰ ਲੌਕ ਕਰ ਕੇ ਮਾਫੀਆਂ ਮੰਗਣ ਲੱਗ ਪਏ। ਉਨ੍ਹਾਂ ਕਿਹਾ 2 ਮੁੰਡੇ ਫੜਨ ਤੋਂ ਬਾਅਦ ਪੁਲਿਸ ਨੂੰ ਵੀ ਆਪਣੇ ਨਾਲ ਲੈ ਲਿਆ। ਜਿਸ ਤੋਂ ਬਾਅਦ ਅਸੀਂ ਆਪਣੇ ਨਾਲ ਦੇ ਹੋਰ ਬੰਦੇ ਬੁਲਾ ਲਏ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਨ੍ਹਾਂ ਮੁੰਡਿਆਂ ਨੂੰ ਗੱਡੀ ਵਿੱਚ ਨਾਲ ਲੈ ਕੇ ਅਸੀਂ ਇੱਕ ਹੋਰ ਮੁੰਡੇ ਚੱਕਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਅਸੀਂ ਚਿੱਟਾ ਕਰਨ ਵਾਲੇ 3 ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ।

ਉੱਥੇ ਹੀ ਇਸ ਮੌਕੇ ਤੇ ਪਹੁੰਚੇ ASI ਇਸ ਸਾਰੀ ਕਾਰਗੁਜ਼ਾਰੀ ਪਿੱਛੇ ਆਪਣੀ ਪੁਲਿਸ ਕਰਮਚਾਰੀਆਂ ਦੀ ਪਿੱਠ ਥਪਥਪਾਉਂਦੇ ਦਿਖਾਈ ਦਿੱਤੇ ,ਉਨ੍ਹਾਂ ਕਿਹਾ ਕਿ ਉਕਤ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਰਾਊਂਡਅੱਪ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਗਈ ਹੈl

ਇਹ ਵੀ ਪੜ੍ਹੋ: ਜ਼ਮੀਨ ਦੀ ਤਕਸੀਮ ਲਈ ਸ਼ੁਰੂ ਕੀਤੀ ਵੈੱਬਸਾਈਟ ਪੰਜਾਬ ਵਾਸੀਆਂ ਲਈ ਲਾਹੇਵੰਦ ਸਿੱਧ ਹੋਵੇਗੀ: ਜਿੰਪਾ

Last Updated : Oct 15, 2022, 10:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.