ਆਨੰਦਪੁਰ ਸਾਹਿਬ : ਸਿੱਖਾਂ ਦੇ ਕੌਮੀ ਤਿਉਹਾਰੋ ਹੋਲੇ ਮਹੱਲੇ ਦੇ ਅੱਜ ਦੂਜੇ ਦਿਨ ਜਿਥੇ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ। ਜੇਕਰ ਗੱਲ ਕਰੀਏ ਪੁਰਾਣੇ ਸਮੇਂ ਦੀ ਤਾਂ ਹੋਲੇ ਮਹੱਲੇ ਦੇ ਦੂਜੇ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕਾਨਫ਼ਰੰਸਾਂ ਸਜਾਈਆਂ ਜਾਂਦੀਆਂ ਸਨ ਲੇਕਿਨ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਵੀ ਸਿਆਸੀ ਕਾਨਫ਼ਰੰਸਾਂ ਨਹੀਂ ਸਜਾਈ ਗਈ।
ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਸੰਗਤ ਦੀ ਆਮਦ ਕੁਝ ਘੱਟ ਦਿਖਾਈ ਦੇ ਰਹੀ ਹੈ ਪਰ ਜਿਹੜੀ ਸੰਗਤ ਆ ਰਹੀ ਹੈ ਉਨ੍ਹਾਂ ਵਿੱਚ ਕੋਰੋੋਨਾ ਮਹਾਂਮਾਰੀ ਤੋਂ ਬਚਣ ਦੇ ਮੂਲ ਉਪਾਅ ਹਨ ਮੂੰਹ ਤੇ ਮਾਸਕ ਲਗਾਉਣਾ ਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣਾ ਬਿਲਕੁਲ ਨਹੀਂ ਦਿਖਾਈ ਦਿੱਤੀ । ਇਹ ਵੀ ਕਿਹਾ ਜਾ ਸਕਦਾ ਹੈ ਕਿ ਆਸਥਾ ਉੱਤੇ ਮਹਾਂਮਾਰੀ ਦਾ ਡਰ ਬੇਅਸਰ ਦਿਖਾਈ ਦੇ ਰਹੀ ਹੈ
ਕੱਲ੍ਹ ਹੋਲਾ ਮਹੱਲੇ ਦਾ ਤੀਸਰਾ ਦਿਨ ਮਨਾਇਆ ਜਾਏਗਾ ਜਿੱਥੇ ਵੱਖਰੇ ਵੱਖਰੇ ਨਿਹੰਗ ਦਲਾਂ ਵੱਲੋਂ ਆਪਣੇ ਜਥਿਆਂ ਨੂੰ ਨਾਲ ਸ਼ਕਤੀ ਪ੍ਰਦਰਸ਼ਨ ਕਰਦਿਆਂ ਅਤੇ ਮਹੱਲਾ ਕੱਢਿਆ ਜਾਵੇਗਾ। ਨਿਹੰਗ ਜਥੇਬੰਦੀਆਂ ਵੱਲੋਂ ਖ਼ਾਲਸਈ ਖੇਡਾਂ ਸ੍ਰੀ ਚਰਨ ਗੰਗਾ ਸਟੇਡੀਅਮ ਵਿਖੇ ਖੇਡੀਆਂ ਜਾਣਗੀਆਂ ਜਿਸ ਵਿੱਚ ਘੋੜਸਵਾਰੀ, ਤੀਰਅੰਦਾਜ਼ੀ ਅਤੇ ਤਲਵਾਰਬਾਜ਼ੀ ਸ਼ਮਾਨ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਪੁਰਾਤਨ ਖੇਡਾਂ ਨੂੰ ਦੇਖਣ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਦੇ ਹਨ।