ਰੋਪੜ: ਨੰਗਲ ਥਾਣੇ 'ਚ ਵੱਡੀ ਗਿਣਤੀ 'ਚ ਖੜ੍ਹੇ ਸਕੂਟਰ, ਮੋਟਰਸਾਈਕਲ, ਟਰੱਕ ,ਬੱਸ ,ਟਰੈਕਟਰ ਅਤੇ ਹੋਰ ਗੱਡੀਆਂ ਵੱਖ-ਵੱਖ ਮਾਮਲਿਆਂ ਦੇ ਨਾਲ ਸਬੰਧਿਤ ਹਨ ਅਤੇ ਪੁਲਸ ਪਾਰਟੀ ਵੱਲੋਂ ਫੜ੍ਹੇ ਗਏ ਹਨ | ਇਨ੍ਹਾਂ ਗੱਡੀਆਂ ਮੋਟਰ ਸਾਈਕਲਾਂ (Nangal Police Station Taken Form of Junkyard ) ਦੇ ਮਾਲਕਾਂ ਵੱਲੋਂ ਸਹੀ ਜਾਣਕਾਰੀ ਅਤੇ ਸਹੀ ਕਾਗਜ਼ ਪੱਤਰ ਨਾ ਦਿਖਾਉਣ ਕਰਕੇ ਫੜ੍ਹੇ ਗਏ ਮੋਟਰਸਾਈਕਲ ਗੱਡੀਆਂ ਨੂੰ ਮਾਲਕ ਛਡਾਉਣ ਨਹੀਂ ਆਏ ਹਨ। ਇੰਨ੍ਹਾਂ ਖੜ੍ਹੇ ਵਾਹਨਾਂ ਕਰਕੇ ਥਾਣਾ ਕਬਾੜ ਦਾ ਰੂਪ (The police station looks like junk ) ਧਾਰਨ ਕਰ ਚੁੱਕਾ ਹੈ। ਪੁਲਿਸ ਲਈ ਖੜ੍ਹੇ ਵਾਹਨ ਪਰੇਸ਼ਾਨੀ ਦਾ ਸਬੱਬ ਬਣੇ ਹਨ।
ਲਾਵਾਰਿਸ ਹਾਲਤ: ਜਾਣਕਾਰੀ ਮੁਤਾਬਕ ਇਹ ਸਕੂਟਰ, ਮੋਟਰਸਾਈਕਲ ਅਤੇ ਹੋਰ ਗੱਡੀਆਂ ਹਾਦਸਿਆਂ ਵਿੱਚ ਸ਼ਾਮਲ ਹੋਣ ਤੋਂ ਇਲਾਵਾ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਸਨ ਜਾਂ ਨਸ਼ੇ ਦੀ ਤਸਕਰੀ ਕਰਦੇ ਫੜੇ ਗਏ ਸਨ, ਅਤੇ ਦੁਰਘਟਨਾ ਪੀੜਤਾਂ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾਵਾਂ ਮਿਲਣ ਕਾਰਨ, ਵਾਹਨਾਂ ਨੂੰ ਛੱਡਿਆ ਨਹੀਂ ਜਾ ਸਕਿਆ। ਜਿਸ ਕਾਰਨ ਕਈ ਗੱਡੀਆਂ ਚਾਲਕਾਂ ਨੂੰ ਸੌਂਪਣ ਵਿੱਚ ਲੰਬਾ ਸਮਾਂ (Long time in handing over vehicles to drivers) ਲੱਗ ਜਾਂਦਾ ਹੈ। ਕੁੱਝ ਲੋਕ ਗੱਡੀਆਂ ਦੇ ਦਸਤਾਵੇਜ਼ ਨਹੀਂ ਦਿਖਾ ਸਕੇ ਅਤੇ ਕਈ ਅਜਿਹੇ ਸਕੂਟਰ ਅਤੇ ਮੋਟਰਸਾਈਕਲ ਵੀ ਲਾਵਾਰਿਸ ਹਾਲਤ ਵਿੱਚ (Scooters and motorcycles in unclaimed condition) ਮਿਲੇ ਹਨ।
ਇਹ ਵੀ ਪੜ੍ਹੋ: ਹਿੰਦੂ ਸਿੱਖਾਂ ਪ੍ਰਤੀ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ ਭੇਜਿਆ ਜੇਲ੍ਹ
ਦੁਰਘਟਨਾ ਦੇ ਕੇਸਾਂ ਨਾਲ ਸਬੰਧਤ: ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਥਾਣਾ ਇੰਚਾਰਜ ਨੰਗਲ ਦਾਨਿਸ਼ਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੀ ਇਸ ਗੱਲ ਦੀ ਹਾਮੀ ਭਰੀ ਕਿ ਲੰਬੇ ਸਮੇਂ ਤੋਂ ਇਨ੍ਹਾਂ ਗੱਡੀਆਂ ਦੀ ਨਿਲਾਮੀ ਨਾ ਹੋਣ ਕਾਰਨ ਗੱਡੀਆਂ ਮੋਟਰਸਾਈਕਲ ਇੱਥੇ ਜਮ੍ਹਾਂ ਹੋ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਗੱਡੀਆਂ ਵਿੱਚੋਂ ਬਹੁਤੇ ਦੁਰਘਟਨਾ ਦੇ ਕੇਸਾਂ ਨਾਲ ਸਬੰਧਤ ਹਨ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਵਾਹਨ ਨਸ਼ਾ ਤਸਕਰਾਂ ਨਾਲ ਸਬੰਧਿਤ ਸਨ ਅਤੇ ਕੁਝ ਦਸਤਾਵੇਜ਼ਾਂ ਦੀ ਘਾਟ ਕਾਰਨ ਜ਼ਬਤ ਕੀਤੇ (Seized due to lack of documents) ਗਏ ਹਨ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਸਰਕਾਰ ਵੱਲੋਂ ਅਜਿਹੇ ਵਾਹਨਾਂ ਦੀ ਨਿਲਾਮੀ ਵੀ ਕੀਤੀ ਗਈ ਸੀ।