ETV Bharat / state

ਈਸਾਈ ਧਰਮ ਦੇ ਚੱਲਦੇ ਪ੍ਰੋਗਰਾਮ ਦੌਰਾਨ ਸ਼ਰਾਰਤੀ ਅੰਨਸਰਾਂ ਨੇ ਕੀਤਾ ਹਮਲਾ - ਅਚਾਨਕ ਕੀਤਾ ਹਮਲਾ

ਬੂਥਗੜ੍ਹ ਦੇ ਕੋਲ ਚੱਲ ਰਹੀ ਈਸਾਈ ਧਰਮ ਦੇ ਪ੍ਰੋਗਰਾਮ ਦੌਰਾਨ ਨਾਲ ਦੇ ਖੇਤ ਵਾਲੇ ਕਿਸਾਨ ਨਾਲ ਲੜਾਈ ਹੋ ਗਈ। ਇਸ ਦੌਰਾਨਮਾਹੌਲ ਉਸ ਸਮੇਂ ਕਾਫੀ ਤਣਾਅਪੂਰਨ ਹੋ ਗਿਆ, ਜਿਸਨੂੰ ਧਾਰਮਿਕ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ।

ਈਸਾਈ ਧਰਮ ਦੇ ਪ੍ਰੋਗਰਾਮ ’ਚ ਹੋਇਆ ਹੰਗਾਮਾ
ਈਸਾਈ ਧਰਮ ਦੇ ਪ੍ਰੋਗਰਾਮ ’ਚ ਹੋਇਆ ਹੰਗਾਮਾ
author img

By

Published : Apr 19, 2021, 6:14 PM IST

ਮੋਹਾਲੀ: ਬੂਥਗੜ੍ਹ ਦੇ ਕੋਲ ਚੱਲ ਰਹੇ ਈਸਾਈ ਧਰਮ ਦੇ ਪ੍ਰੋਗਰਾਮ ਦੌਰਾਨ ਨਾਲ ਦੇ ਖੇਤ ਵਾਲੇ ਕਿਸਾਨ ਨਾਲ ਲੜਾਈ ਹੋ ਗਈ। ਇਸ ਦੌਰਾਨਮਾਹੌਲ ਉਸ ਸਮੇਂ ਕਾਫੀ ਤਣਾਅਪੂਰਨ ਹੋ ਗਿਆ, ਜਿਸਨੂੰ ਧਾਰਮਿਕ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ।

ਇਸ ਘਟਨਾ ਸਬੰਧੀ ਪਤਾ ਲੱਗਣ ’ਤੇ ਡੀਐੱਸਪੀ ਤੇ ਐਸਡੀਐਮ ਮੌਕੇ ’ਤੇ ਪਹੁੰਚੇ ਜਿਨ੍ਹਾਂ ਸਥਿਤੀ ਕੰਟਰੋਲ ’ਚ ਕੀਤੀ। ਇਸ ਘਟਨਾ ਸਬੰਧੀ ਪ੍ਰਸ਼ਾਸ਼ਨ ਵੱਲੋਂ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦਾ ਚੇਅਰਪਰਸਨ ਐੱਸਪੀ ਰੂਲਰ ਮੈਡਮ ਰਵਜੋਤ ਗਰੇਵਾਲ ਨੂੰ ਬਣਾਇਆ ਗਿਆ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਜਲਦ ਤੋਂ ਜਲਦ ਛਾਣਬੀਣ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।

ਈਸਾਈ ਧਰਮ ਦੇ ਪ੍ਰੋਗਰਾਮ ’ਚ ਹੋਇਆ ਹੰਗਾਮਾ

ਇਸ ਮੌਕੇ ਡੀਐੱਸਪੀ ਪਾਲ ਸਿੰਘ ਨ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਕਿਸਾਨ ਦੇ ਖੇਤ ’ਚ ਪ੍ਰੋਗਰਾਮ ਦੌਰਾਨ ਕਚਰਾ ਚਲਾ ਗਿਆ ਸੀ, ਜਿਸ ਕਾਰਨ ਵਿਵਾਦ ਵੱਧ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਦੂਜੀ ਧਿਰ ਵੱਲੋਂ ਕਚਰਾ ਸਾਫ਼ ਕਰਵਾ ਦਿੱਤਾ ਗਿਆ ਹੈ।

ਐੱਸਡੀਐੱਮ ਖਰੜ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਦੋਹਾਂ ਧਿਰਾਂ ਦੁਆਰਾ ਘਟਨਾ ਸਬੰਧੀ ਬਿਆਨ ਦਰਜ ਕਰਵਾਏ ਗਏ ਹਨ। ਇਸ ਸਬੰਧੀ ਜਾਂਚ ਟੀਮ ਬਣਾ ਦਿੱਤੀ ਗਈ ਜੋ ਮਾਮਲੇ ਦੀ ਪ੍ਰਾਇਮਰੀ ਇੰਨਵੇਸਟੀਗੇਸ਼ਨ ਕਰਨ ਉਪਰੰਤ ਐੱਸਪੀ ਰੂਲਰ ਮੈਡਮ ਰਵਜੋਤ ਕੌਰ ਨੂੰ ਰਿਪੋਰਟ ਸੌਂਪੇਗੀ।

ਇਹ ਵੀ ਪੜ੍ਹੋ: ਢੀਂਡਸਾ ਅਤੇ ਬ੍ਰਹਮਪੁਰਾ ਮੁੜ ਇੱਕੋ ਕਿਸ਼ਤੀ 'ਚ ਹੋਏ ਸਵਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.