ETV Bharat / state

ਖੇਡਾਂ ਦਾ ਮਨੁੱਖੀ ਜੀਵਨ ਵਿਚ ਵਿਸ਼ੇਸ਼ ਮਹੱਤਵ: ਰਾਣਾ ਕੇ.ਪੀ. - ਸਪੀਕਰ ਰਾਣਾ ਕੇ.ਪੀ.ਸਿੰਘ

ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਰੂਪਨਗਰ ਵਿਖੇ ਪੰਜਾਬ ਰਾਜ ਖੇਡਾਂ ਅੰਡਰ-14 ਦਾ ਆਗਾਜ ਕੀਤਾ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ ਦਾ ਵਸੇਬਾ ਹੁੰਦਾ ਹੈ।

ਫੋਟੋ
author img

By

Published : Oct 11, 2019, 10:20 PM IST

ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨਹਿਰੂ ਸਟੇਡੀਅਮ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-14 ਲੜਕੀਆਂ ਖੇਡਾਂ ਦੇ ਸਮਾਗਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮੀਤ ਕੁਮਾਰ ਜਾਰੰਗਲ ਵੀ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ।

ਸਮਾਗਮ ਨੂੰ ਸ਼ੁਰੂ ਕਰਨ ਤੋ ਪਹਿਲਾਂ ਸਕੂਲ ਦੇ ਬੱਚਿਆਂ ਨੇ ਸਵਾਗਤੀ ਗੀਤ ਰਾਹੀਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਰਾਜ ਦੇ ਸਾਰੇ ਜਿਲ੍ਹਿਆਂ ਤੋਂ ਆਏ ਖਿਡਾਰੀਆਂ ਨੇ ਮਾਰਚ ਪਾਸ ਕੱਢ ਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਪੰਜਾਬ ਵਿਧਾਨ ਸਭਾ ਰਾਣਾ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਪੰਜਾਬ ਵਿਚ ਖੇਡਾਂ ਪੁਰਾਤਨ ਸਮੇਂ ਤੋਂ ਹੁੰਦੀਆਂ ਆ ਰਹੀਆਂ ਹਨ। ਪੰਜਾਬ ਨੇ ਜਿੱਥੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ, ਉੱਥੇ ਖੇਡਾਂ ਵਿਚ ਵੀ ਉੱਘੇ ਖਿਡਾਰੀਆਂ ਨੇ ਆਪਣਾ ਅਤੇ ਰਾਜ ਤੇ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਕੀ ਖਿਡਾਰੀ ਸ: ਪ੍ਰਗਟ ਸਿੰਘ, ਪਹਿਲਵਾਨ ਦਾਰਾ ਸਿੰਘ ਅਤੇ ਵੱਡੇ ਵੱਡੇ ਯੋਧਿਆਂ ਨੇ ਨਾਮ ਕਮਾਇਆ ਹੈ।

ਉਨ੍ਹਾਂ ਕਿਹਾ ਕਿ ਤੰਦਰੁਸਤ ਸ਼ਰੀਰ ਵਿਚ ਹੀ ਤੰਦਰੁਸਤ ਦਿਮਾਗ ਦਾ ਵਾਸਾ ਹੁੰਦਾ ਹੈ। ਖੇਡਾਂ ਜਿਥੇ ਮਨੁੱਖ ਨੂੰ ਨਿਰੋਗ ਰੱਖਣ ਵਿਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ਉੱਥੇ ਦਿਮਾਗੀ ਤੌਰ ਉੱਤੇ ਤੰਦਰੁਸਤ ਵੀ ਰੱਖਦੀਆਂ ਹਨ। ਉਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਆਈਆਂ ਖਿਡਾਰਣਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਖ਼ਤ ਮਿਹਨਤ ਕਰਨ। ਸਖ਼ਤ ਮਿਹਨਤ ਕਰਕੇ ਹੀ ਜੀਵਨ ਵਿਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।

ਜ਼ਿਲ੍ਹਾ ਸਪੋਰਟਸ ਅਫਸਰ ਸ਼ੀਲ ਭਗਤ ਨੇ ਦੱਸਿਆ ਕਿ ਇਸ ਖੇਡ ਟੂਰਨਾਮੈਂਟ ਵਿਚ ਰਾਜ ਦੇ ਵੱਖਵੱਖ ਜ਼ਿਲ੍ਹਿਆਂ ਤੋਂ ਕਰੀਬ ਤਿੰਨ ਹਜ਼ਾਰ ਤੋਂ ਵੱਧ ਖਿਡਾਰਣਾ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਕਰਨ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ ਮੌਕਾ ਦੇ ਕੇ ਰਾਜ ਵਿੱਚ ਖੇਡਾਂ ਨੂੰ ਉੰਨਤ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ 20 ਖੇਡਾਂ ਐਥਲੈਟਿਕਸ, ਆਰਚਰੀ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਕੁਸ਼ਤੀ, ਟੇਬਲ-ਟੈਨਿਸ, ਵਾਲੀਬਾਲ, ਰੋਲਰ ਸਕੇਟਿੰਗ, ਖੋਹ-ਖੋਹ, ਫੈਨਸਿੰਗ, ਚੈੱਸ, ਤੈਰਾਕੀ, ਕਬੱਡੀ (ਸਰਕਲ ਸਟਾਇਲ) ਅਤੇ ਕਬੱਡੀ (ਨੈਸ਼ਨਲ ਸਟਾਇਲ) ਦੇ ਮੁਕਾਬਲੇ ਕਰਵਾਏ ਜਾਣੇ ਹਨ।

Intro:ਖੇਡਾਂ ਦਾ ਮਨੁੱਖੀ ਜੀਵਨ ਵਿਚ ਵਿਸ਼ੇਸ਼ ਮਹੱਤਵ-ਸਪੀਕਰ ਰਾਣਾ ਕੇ.ਪੀ.ਸਿੰਘ
ਕਿਹਾ, ਤੰਦਰੁਸਤ ਸ਼ਰੀਰ ਵਿਚ ਹੀ ਹੁੰਦਾ ਹੈ ਤੰਦਰੁਸਤ ਦਿਮਾਗ ਦਾ ਵਾਸਾ
ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ.ਸਿੰਘ ਨੇ ਰੂਪਨਗਰ ਵਿਖੇ ਕੀਤਾ ਪੰਜਾਬ ਰਾਜ
ਖੇਡਾਂ ਅੰਡਰ-14 ਦਾ ਆਗਾਜ਼Body:ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਨਹਿਰੂ ਸਟੇਡੀਅਮ ਵਿਖੇ ਸ਼੍ਰੀ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ
ਅੰਡਰ-14 ਲੜਕੀਆਂ ਖੇਡਾਂ ਦੀ ਗੁਬਾਰੇ ਛੱਡ ਕੇ ਸ਼ੁਰੂਆਤ ਕੀਤੀ।ਇਸ ਮੌਕੇ ਉ਼ਨ੍ਹਾਂ ਦੇ
ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਕੁਮਾਰ ਜਾਰੰਗਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਤੋਂ ਪਹਿਲਾਂ ਸਮਾਗਮ ਵਿਖੇ ਪਹੁੰਚਣ 'ਤੇ ਸਕੂਲ ਦੇ ਬੱਚਿਆਂ ਨੇ ਸਵਾਗਤੀ ਗੀਤ
ਰਾਹੀਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਰਾਜ ਦੇ ਸਾਰੇ ਜਿਲ੍ਹਿਆਂ
ਤੋਂ ਆਏ ਖਿਡਾਰੀਆਂ ਨੇ ਮਾਰਚ ਪਾਸਟ ਕੱਢ ਕੇ ਮੁੱਖ ਮਹਿਮਾਨ ਨੂੰ ਸਲਾਮੀ ਵੀ ਦਿਤੀ।
ਇਸ ਦੌਰਾਨ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ
ਰਾਣਾ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਪੰਜਾਬ ਵਿਚ
ਖੇਡਾਂ ਪੁਰਾਤਨ ਸਮੇਂ ਤੋਂ ਹੁੰਦੀਆਂ ਆ ਰਹੀਆਂ ਹਨ। ਪੰਜਾਬ ਨੇ ਜਿਥੇ ਹਰ ਖੇਤਰ ਵਿਚ
ਮੱਲਾਂ ਮਾਰੀਆਂ ਹਨ, ਉਥੇ ਖੇਡਾਂ ਵਿਚ ਵੀ ਉਘੇ ਖਿਡਾਰੀਆਂ ਨੇ ਆਪਣਾ ਅਤੇ ਰਾਜ ਤੇ ਕੌਮ
ਦਾ ਨਾਮ ਰੌਸ਼ਨ ਕੀਤਾ ਹੈ।ਉਨਾਂ ਕਿਹਾ ਕਿ ਹਾਕੀ ਪਲੇਅਰ ਸ: ਪ੍ਰਗਟ ਸਿੰਘ , ਪਹਿਲਵਾਨ
ਦਾਰਾ ਸਿੰਘ ਅਤੇ ਵੱਡੇ ਵੱਡੇ ਯੋਧਿਆਂ ਸਮੇਤ ਹਰ ਖੇਤਰ ਵਿਚ ਪੰਜਾਬ ਦੇ ਲੋਕਾਂ ਨੇ ਨਾਮ
ਕਮਾਇਆ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸ਼ਰੀਰ ਵਿਚ ਹੀ ਤੰਦਰੁਸਤ ਦਿਮਾਗ ਦਾ ਵਾਸਾ
ਹੁੰਦਾ ਹੈ।ਖੇਡਾਂ ਜਿਥੇ ਮਨੁੱਖ ਨੂੰ ਨਿਰੋਗ ਰਖਣ ਵਿਚ ਮੁੱਖ ਭੁਮਿਕਾ ਨਿਭਾਉਂਦੀਆਂ ਹਨ,
ਉਥੇ ਦਿਮਾਗੀ ਤੌਰ ਤੇ ਤੰਦਰੁਸਤ ਵੀ ਰਖਦੀਆਂ ਹਨ। ਉਨ੍ਹਾਂ ਖੇਡਾਂ ਵਿਚ ਹਿੱਸਾ ਲੈਣ
ਆਈਆਂ ਖਿਡਾਰਣਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਖਤ ਮਿਹਨਤ ਕਰਨ।ਸਖਤ ਮਿਹਨਤ ਕਰਕੇ
ਹੀੇ ਜੀਵਨ ਵਿਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ
ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਯੋਗ
ਅਗਵਾਈ ਹੇਠ ਖੇਡਾਂ ਨੂੰ ਪਰਮੋਟ ਕਰਨ ਲਈ ਪੰਜਾਬ ਸਰਕਾਰ ਹੰਭਲਾ ਮਾਰ ਰਹੀ ਹੈ। ਉਨ੍ਹਾਂ
ਕਿਹਾ ਕਿ ਖਿਡਾਰੀਆਂ ਨੂੰ ਹਰ ਸੁਖ ਸਹੂਲਤ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਉਹ
ਕੋਮਾਂਤਰੀ ਪੱਧਰ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਇਸ ਦੌਰਾਨ ਖਿਡਾਰੀਆਂ ਨੇ ਮਿਸ਼ਾਲ ਵੀ ਪ੍ਰਜਵਲਿਤ ਕੀਤੀ ਜੋ ਖੇਡਾਂ ਦੀ ਸਮਾਪਤੀ ਤੱਕ
ਸਟੇਡੀਅਮ ਵਿਖੇ ਚਲਦੀ ਰਹੇਗੀ। ਇਸ ਦੌਰਾਨ ਜ਼ਿਲ੍ਹਾ ਸਪੋਰਟਸ ਅਫਸਰ ਸ਼ੀਲ ਭਗਤ ਨੇ
ਦਸਿਆ ਕਿ ਇਸ ਖੇਡ ਟੂਰਨਾਮੈਂਟ ਵਿਚ ਰਾਜ ਦੇ ਵਖ ਵਖ ਜਿਲ੍ਹਿਆਂ ਤੋਂ ਕਰੀਬ ਤਿੰਨ ਹਜਾਰ
ਤੋਂ ਵੱਧ ਖਿਡਾਰਣਾ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਖੇਡਾਂ ਦਾ
ਆਯੋਜਨ ਕਰਨ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ
ਨੂੰ ਖੇਡਾਂ ਦੇ ਖੇਤਰ ਵਿੱਚ ਮੌਕਾ ਦੇ ਕੇ ਰਾਜ ਵਿੱਚ ਖੇਡਾਂ ਨੂੰ ਉੱਨਤ ਕਰਨਾ ਹੈ।
ਉਨ੍ਹਾਂ ਦਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ 20 ਖੇਡਾਂ ਐਥਲੈਟਿਕਸ, ਆਰਚਰੀ,
ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ,
ਕੁਸ਼ਤੀ, ਟੇਬਲ-ਟੈਨਿਸ, ਵਾਲੀਬਾਲ, ਰੋਲਰ ਸਕੇਟਿੰਗ, ਖੋਹ-ਖੋਹ, ਫੈਨਸਿੰਗ, ਚੈੱਸ,
ਤੈਰਾਕੀ, ਕਬੱਡੀ (ਸਰਕਲ ਸਟਾਇਲ) ਅਤੇ ਕਬੱਡੀ (ਨੈਸ਼ਨਲ ਸਟਾਇਲ) ਦੇ ਮੁਕਾਬਲੇ ਕਰਵਾਏ
ਜਾਣੇ ਹਨ।
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.