ਰੂਪਨਗਰ: ਸਪੀਕਰ ਰਾਣਾ ਕੇ.ਪੀ ਸਿੰਘ (Speaker Rana KP Singh) ਨੇ ਲਿਫਟ ਇਰੀਗੇਸ਼ਨ ਸਕੀਮ (Lift Irrigation Scheme) ਦੇ ਦੂਜੇ ਪੜਾਅ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਹੈ। 75 ਕਰੋੜ ਦੀ ਲਿਫਟ ਇਰੀਗੇਸ਼ਨ (Lift Irrigation) ਸਕੀਮ ਰਾਹੀ ਚੰਗਰ ਖੇਤਰ ਦੇ ਚੱਪੇ-ਚੱਪੇ ਵਿਚ ਸਿੰਚਾਈ ਲਈ ਪਾਣੀ ਪਹੁੰਚਾਇਆ ਜਾਵੇਗਾ ਅਤੇ 9.52 ਕਰੋੜ ਲਾਗਤ ਨਾਲ ਮੁਕੰਮਲ ਲਿਫਟ ਇਰੀਗੇਸ਼ਨ ਦਾ ਪਹਿਲਾ ਪੜਾਅ 30 ਨਵੰਬਰ ਨੂੰ ਲੋਕ ਅਰਪਣ ਹੋਵੇਗਾ। ਦੂਜੇ ਪੜਾਅ ਦੀ ਸ਼ੁਰੂਆਤ 18.82 ਕਰੌੜ ਲਾਗਤ ਨਾਲ ਕੀਤੀ ਹੈ।
ਸਪੀਕਰ ਰਾਣਾ ਕੇ.ਪੀ ਸਿੰਘ (Speaker Rana KP Singh) ਨੇ ਇਸ ਯੋਜਨਾ ਦੇ ਦੂਜੇ ਪੜਾਅ ਦੀ ਸੁਰੂਆਤ ਕਰਨ ਮੌਕੇ ਕਿਹਾ ਕਿ ਇਸ ਵਿਆਪਕ ਯੋਜਨਾ ਉਤੇ ਲਗਭਗ 75-80 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਯੋਜਨਾਂ ਉਤੇ ਪੜਾਅ ਵਾਰ ਕੰਮ ਚੱਲ ਰਿਹਾ ਹੈ।
9.52 ਕਰੋੜ ਨਾਲ ਮੋਹੀਵਾਲ ਦਾ ਪਹਿਲਾ ਪੜਾਅ ਲਗਭਗ ਮੁਕੰਮਲ ਹੋ ਗਿਆ ਹੈ, 30 ਨਵੰਬਰ ਤੱਕ ਉਸ ਖੇਤਰ ਦੇ ਪਿੰਡਾਂ ਨੂੰ ਪਾਣੀ ਪਹੁੰਚਾਇਆ ਜਾਵੇਗਾ।ਦੂਜੇ ਪੜਾਅ ਦੀ ਅੱਜ ਸੁਰੂਆਤ ਕਰ ਦਿੱਤੀ ਹੈ, 18.82 ਕਰੋੜ ਦੀ ਲਾਗਤ ਨਾਲ ਦੂਜੇ ਪੜਾਅ ਅਧੀਨ ਨਾਰਡ, ਮੱਸੇਵਾਲ, ਚੀਕਣਾ, ਮਝੇੜ,ਬਰੂਵਾਲ, ਜਿਉਵਾਲ, ਭਟੋਲੀ ਦੇ 1015 ਏਕੜ ਰਕਬੇ ਨੂੰ ਸਿੰਚਾਈ ਵਾਸਤੇ ਪਾਣੀ ਉਪਲੱਬਧ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਇੰਨੇ ਫੀਸਦੀ ਮਿਲੇਗਾ ਡੀ.ਏ.
ਉਨ੍ਹਾਂ ਨੇ ਕਿਹਾ ਕਿ ਨੀਮ ਪਹਾੜੀ ਖੇਤਰ ਵਿਚ ਡੂੰਗੇ ਟਿਊਵਬੈਲ (Tubewell) ਰਾਹੀ ਪਾਣੀ ਵੀ ਉਪਲੱਬਧ ਨਹੀ ਕਰਵਾਇਆ ਜਾ ਸਕਦਾ। ਖੇਤੀਬਾੜੀ ਲਈ ਵਰਤੀ ਜਾਣ ਵਾਲੀ ਬਹੁਤ ਸਾਰੀ ਜਮੀਨ ਪਾਣੀ ਦੀ ਘਾਟ ਕਾਰਨ ਸਿੰਚਾਈ ਤੋ ਵਾਝੀ ਰਹਿ ਜਾਂਦੀ ਹੈ, ਜੋ ਇਸ ਖੇਤਰ ਦੇ ਲੋਕਾਂ ਦੀ ਮਜ਼ਬੂਤ ਆਰਥਿਕਤਾ ਦੇ ਰਸਤੇ ਵਿਚ ਵੱਡੀ ਰੁਕਾਵਟ ਹੈ।
ਉਨ੍ਹਾਂ ਨੇ ਕਿਹਾ ਕਿ ਅਸੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਚੰਗਰ ਖੇਤਰ ਨੂੰ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਲਿਫਟ ਇਰੀਗੇਸ਼ਨ ਸਕੀਮ (Lift Irrigation Scheme) ਦਾ ਕੰਮ ਚੱਲ ਰਿਹਾ ਹੈ, ਮੁਕੰਮਲ ਹੋਏ ਪਹਿਲੇ ਪੜਾਅ ਨੂੰ 30 ਨਵੰਬਰ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ, ਦੂਜੇ ਪੜਾਅ ਦੀ ਅੱਜ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਦੱਸਿਆ ਲਾਲੀਪਾਪ