ਰੂਪਨਗਰ: ਕੋਰੋਨਾ ਕਾਲ ਵਿੱਚ ਜਿੱਥੇ ਵੱਡੇ ਕਾਰੋਬਾਰੀਆਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਉੱਥੇ ਹੀ ਛੋਟੇ ਕਾਰੋਬਾਰੀਆਂ ਦਾ ਵੀ ਮੰਦਾ ਚੱਲ ਰਿਹਾ ਹੈ। ਰੂਪਨਗਰ ਵਿੱਚ ਸਟੇਸ਼ਨਰੀ ਦਾ ਕੰਮ ਕਰਨ ਵਾਲੇ ਦੁਕਾਨਦਾਰ ਨੇ ਕਿਹਾ ਕਿ ਇਸ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਵਿੱਚ ਉਨ੍ਹਾਂ ਦਾ ਕੰਮ ਕੋਰੋਨਾ ਦੀ ਮਾਰ ਝੱਲ ਰਿਹਾ ਹੈ। ਕੰਮ ਮੰਦਾ ਹੋਣ ਕਾਰਨ ਉਨ੍ਹਾਂ ਨੂੰ ਘਰ ਚਲਾਉਣ ਵਿੱਚ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਕੇਂਦਰ ਦੀ ਸਰਕਾਰ ਨੇ ਦੇਸ਼ ਵਿੱਚ ਮਾਰਚ ਮਹੀਨੇ ਦੇ ਅੰਤ ਵਿੱਚ ਲੌਕਡਾਊਨ ਲਗਾਇਆ ਸੀ। ਇਸ ਲੌਕਡਾਊਨ ਵਿੱਚ ਸਰਕਾਰ ਨੇ ਕਾਰੋਬਾਰ, ਵਿੱਦਿਅਕ ਅਦਾਰੇ, ਹੋਰ ਕਈ ਅਦਾਰੇ ਮੁਕੰਮਲ ਤਰੀਕੇ ਨਾਲ ਬੰਦ ਕਰ ਦਿੱਤੇ ਸਨ। ਹੁਣ ਸਰਕਾਰ ਹੌਲੀ-ਹੌਲੀ ਲੌਕਡਾਊਨ ਨੂੰ ਅਨਲੌਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਨਲੌਕ ਹੋਣ ਨਾਲ ਵੀ ਉਨ੍ਹਾਂ ਦਾ ਕੰਮ ਬਹੁਤਾ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਸਕੂਲ, ਕਾਲਜਾਂ ਦੇ ਨਾਲ ਹੀ ਚੱਲਦਾ ਹੈ ਅਤੇ ਜੇਕਰ ਸਕੂਲ ਖੁੱਲ੍ਹਣਗੇ ਫਿਰ ਹੀ ਉਨ੍ਹਾਂ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਘਰ ਚਲਾਉਣ ਵਿੱਚ ਵੀ ਕਾਫੀ ਦਿਕੱਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੁਕਾਨਾਂ ਨੂੰ ਖੋਲ੍ਹਣ ਦੀ ਇਜ਼ਾਜਤ ਦੇ ਕੇ ਦੁਕਾਨਦਾਰਾਂ ਨੂੰ ਥੋੜ੍ਹੀ ਰਾਹਤ ਦਿੱਤੀ ਸੀ ਪਰ ਹੁਣ ਸਰਕਾਰ ਉਸ ਵਿੱਚ ਵੀ ਵੀਕੈਂਡ ਲੌਕਡਾਊਨ ਲਗਾ ਰਹੀ ਹੈ।
ਇਹ ਵੀ ਪੜ੍ਹੋ:ਜੰਗਲੀ ਜਾਨਵਰਾਂ ਨੂੰ ਘਰ 'ਚ ਰੱਖਣਾ ਹੈ ਗ਼ੈਰ-ਕਾਨੂੰਨੀ: ਜੰਗਲਾਤ ਵਿਭਾਗ