ਰੂਪਨਗਰ: ਧਰਤੀ ਉੱਤੇ ਵਸਦੇ ਇਨਸਾਨਾਂ ਨੂੰ ਆਪਣਾ ਆਲਾ-ਦੁਆਲਾ, ਹਵਾ ਤੇ ਪਾਣੀ ਸਾਫ ਸੁਥਰਾ ਰੱਖਣ ਦੀ ਲੋੜ ਹੈ ਤਾਂ ਹੀ ਉਹ ਨਿਰੋਗ ਰਹਿ ਸਕਦੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਇਹ ਵੀ ਸਾਬਿਤ ਹੋ ਚੁੱਕਾ ਹੈ ਕਿ ਆਪਣੇ ਵਾਤਾਵਰਨ, ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਪਿਛੇ ਇਨਸਾਨ ਦਾ ਹੀ ਹੱਥ ਹੈ।
ਸਾਡਾ ਧਰਤੀ 'ਤੇ ਹੀ ਜੀਵਨ ਹੈ। ਇਸ ਜੀਵਨ ਨੂੰ ਜਿਉਣ ਲਈ ਹਵਾ ਤੇ ਪਾਣੀ ਦਾ ਸਭ ਤੋਂ ਵੱਡਾ ਯੋਗਦਾਨ ਹੈ। ਧਰਤੀ ਉੱਤੇ ਕੇਵਲ ਇਨਸਾਨ ਨਹੀਂ ਵੱਸਦਾ ਹੋਰ ਵੀ ਜੀਵ-ਜੰਤੂ ਤੇ ਪੌਦੇ ਆਦਿ ਮੌਜੂਦ ਹਨ। ਪਰ, ਇਨਸਾਨ ਨੇ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਜਿੱਥੇ ਤਰੱਕੀ ਕੀਤੀ ਹੈ, ਉੱਥੇ ਹੀ ਧਰਤੀ ਦੇ ਜੀਵ ਜੰਤੂਆਂ ਤੇ ਵਾਤਾਵਰਣ ਨਾਲ ਛੇੜਛਾੜ ਕਰਕੇ, ਹਵਾ ਤੇ ਪਾਣੀ ਨੂੰ ਵੀ ਦੂਸ਼ਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ।
ਪਰ, ਪਿਛਲੇ ਕੁਝ ਮਹੀਨਿਆਂ ਤੋਂ ਦੁਨੀਆਂ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫ਼ਿਊ ਅਤੇ ਲੌਕਡਾਊਨ ਦੇ ਕਾਰਨ ਸਾਡਾ ਆਲੇ-ਦੁਆਲੇ ਦਾ ਵਾਤਾਵਰਣ, ਹਵਾ ਤੇ ਪਾਣੀ ਸਾਫ ਸੁਥਰਾ ਹੋ ਗਿਆ ਹੈ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਸਥਾਨਕ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਹਾਂਮਾਰੀ ਦੌਰਾਨ ਰੂਪਨਗਰ ਵਿੱਚੋਂ ਵਗਦਾ ਸਤਲੁਜ ਦਰਿਆ ਸਾਫ ਸੁਥਰਾ ਹੋ ਗਿਆ ਹੈ।
ਲੋਕ ਘਰਾਂ ਵਿੱਚ ਲਗਾਤਾਰ ਦੋ ਮਹੀਨੇ ਤੋਂ ਵੀ ਵੱਧ ਸਮਾਂ ਰਹੇ ਹਨ ਤਾਂ ਇਨਸਾਨਾਂ ਵੱਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਬੰਦ ਹੋ ਗਿਆ ਤਾਂ ਕੁਦਰਤ ਆਪਣੇ ਅਸਲੀ ਰੂਪ ਵਿੱਚ ਮੁੜ ਵਾਪਸ ਆ ਗਈ ਹੈ ਜਿਸ ਨਾਲ ਸਾਡਾ ਆਲਾ-ਦੁਆਲਾ ਸਾਫ ਹੋ ਗਿਆ। ਇਸ ਤੋਂ ਇਨਸਾਨਾਂ ਨੂੰ ਸਬਕ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਕਿਰਨ ਕੁਮਾਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ