ETV Bharat / state

ਹਿੰਸਾ ਤੋਂ ਪੀੜਤ ਔਰਤਾਂ ਨੂੰ ਇਨਸਾਫ਼ ਦਵਾਉਣ ਲਈ ਜ਼ਿਲ੍ਹੇ ਵਿੱਚ ਖੋਲੇ ਗਏ ਸਖੀ ਵਨ ਸਟੌਪ ਸੈਂਟਰ - ਹਿੰਸਾ ਤੋਂ ਪੀੜਤ ਔਰਤਾਂ ਨੂੰ ਇੰਨਸਾਫ਼

ਹਿੰਸਾ ਤੋਂ ਪੀੜਤ ਔਰਤਾਂ ਨੂੰ ਇੰਨਸਾਫ਼ ਦਵਾਉਣ ਲਈ ਸਮਾਜਿਕ ਸੁੱਰਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਹਰ ਜਿਲ੍ਹੇ ਵਿੱਚ ਸਖੀ ਵਨ ਸਟੌਪ ਸੈਂਟਰ ਖੌਲੇ ਗਏ ਹਨ ਅਤੇ ਜ਼ਿਲ੍ਹਾ ਰੂਪਨਗਰ ਦਾ ਸਖੀ ਵਨ ਸਟੌਪ ਸੈਂਟਰ ਸਿਵਲ ਹਸਪਤਾਲ, ਰੂਪਨਗਰ ਵਿਖੇ ਸਥਿਤ ਹੈ।

ਹਿੰਸਾ ਤੋਂ ਪੀੜਤ ਔਰਤਾਂ ਨੂੰ ਇਨਸਾਫ਼ ਦਵਾਉਣ ਲਈ ਜ਼ਿਲ੍ਹੇ ਵਿੱਚ ਖੋਲੇ ਗਏ ਸਖੀ ਵਨ ਸਟੌਪ ਸੈਂਟਰ

author img

By

Published : Apr 1, 2022, 11:01 PM IST

ਰੂਪਨਗਰ: ਹਿੰਸਾ ਤੋਂ ਪੀੜਤ ਔਰਤਾਂ ਨੂੰ ਇੰਨਸਾਫ਼ ਦਵਾਉਣ ਲਈ ਸਮਾਜਿਕ ਸੁੱਰਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਹਰ ਜਿਲ੍ਹੇ ਵਿੱਚ ਸਖੀ ਵਨ ਸਟੌਪ ਸੈਂਟਰ ਖੌਲੇ ਗਏ ਹਨ ਅਤੇ ਜ਼ਿਲ੍ਹਾ ਰੂਪਨਗਰ ਦਾ ਸਖੀ ਵਨ ਸਟੌਪ ਸੈਂਟਰ ਸਿਵਲ ਹਸਪਤਾਲ, ਰੂਪਨਗਰ ਵਿਖੇ ਸਥਿਤ ਹੈ।

ਇਹ ਸੈਂਟਰ ਘਰੇਲੂ ਹਿੰਸਾ, ਛੇੜਛਾੜ੍ਹ, ਤੇਜ਼ਾਬੀ ਹਮਲਾ, ਜਿਨਸੀ ਸ਼ੋਸ਼ਣ, ਬਲਾਤਕਾਰ, ਸਾਇਬਰ ਅਪਰਾਧ ਆਦਿ ਤੋਂ ਪੀੜਤ ਕਿਸੇ ਵੀ ਉਮਰ ਦੀਆਂ ਮਹਿਲਾਵਾਂ ਅਤੇ 18 ਸਾਲ ਤੱਕ ਦੀਆਂ ਬੱਚੀਆਂ ਨੂੰ ਐਮਰਜੈਂਸੀ ਸੁਵਿਧਾਵਾਂ ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਨੋ-ਸਮਾਜਿਕ ਸਲਾਹ, ਅਸਥਾਈ ਆਸਰਾ, ਕਾਨੂੰਨੀ ਸਲਾਹ ਆਦਿ ਸਬੰਧੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਇਸ ਤੋਂ ਇਲਾਵਾ ਸਖੀ ਵਨ ਸਟੌਪ ਸੈਂਟਰ ਵੱਲੋਂ ਘਰ ਦਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਕਾਨੂੰਨੀ ਸਹਾਇਤਾ ਅਤੇ ਮਹਿਲਾ ਨੂੰ ਅਸਥਾਈ ਆਸਰੇ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਕਰੋਨਾ ਕਾਲ ਦੇ ਦੌਰਾਨ ਵੀ ਸਖੀ ਵਨ ਸਟੌਪ ਸੈਂਟਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਰਿਹਾ ਹੈ।

ਇੱਥੇ ਹੁਣ ਤੱਕ ਸਖੀ ਵਨ ਸਟੌਪ ਸੈਂਟਰ, ਰੂਪਨਗਰ ਵੱਲੋਂ ਲੱਗਭੱਗ 300 ਮਹਿਲਾਵਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਵਿੱਚ ਘਰੇਲੂ ਹਿੰਸਾ ਨਾਲ ਸਬੰਧਿਤ ਕੇਸਾਂ ਦੇ ਵਿੱਚ ਮਨੋ-ਸਮਾਜਿਕ ਸਲਾਹ ਰਾਹੀਂ ਕੇਸਾਂ ਦਾ ਨਿਪਟਾਰਾ ਸੂਝ-ਬੂਜ਼ ਨਾਲ ਕੀਤਾ ਜਾਂਦਾ ਹੈ ਅਤੇ ਕੇਸ ਦਾ ਫ਼ੋਲੋ ਅਪ ਵੀ ਰੱਖਿਆ ਜਾਂਦਾ ਹੈ ਅਤੇ ਇਹ ਸਾਰੀ ਸੇਵਾਵਾਂ ਸਖੀ ਵਨ ਸਟੌਪ ਸੈਂਟਰ ਵਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਸਖੀ ਵਨ ਸਟੌਪ ਸੈਂਟਰ ਵੱਲੋਂ ਵੱਖ-ਵੱਖ ਮਾਧਿਅਮ ਰਾਹੀਂ ਆਮ ਜਨਤਾ ਨੂੰ ਲੋੜੀਂਦਿਆਂ ਸੇਵਾਵਾਂ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਖੀ ਵਨ ਸਟੌਪ ਸੈਂਟਰ ਵਿੱਚ ਮੈਡਿਕਲ ਸਹਾਇਤਾ, ਪੁਲਿਸ ਸਹਾਇਤਾ, ਮਨੋ-ਸਮਾਜਿਕ ਸਲਾਹ(ਕਾਂਉਂਸਲਿੰਗ), ਅਸਥਾਈ ਆਸਰੇ ਆਦਿ ਦੀ ਸੁਵਿਧਾਵਾਂ ਕਿਸੇ ਵੀ ਹਿੰਸਾ ਨਾਲ ਪੀੜ੍ਹਿਤ ਮਹਿਲਾ ਵੱਲੋਂ ਐਮਰਜੈਂਸੀ ਨੰਬਰ, ਜੋ ਕਿ 112 ਜਾਂ 181 ਤੇ ਕਾਲ ਕਰ ਕੇ ਜਾਂ ਫ਼ਿਰ ਸਖੀ ਵਨ ਸਟੌਪ ਸੈਂਟਰ ਦੇ ਸਪੰਰਕ ਨੰ 01881-500070 ਰਾਹੀਂ ਲਈਆਂ ਜਾ ਸਕਦੀਆਂ ਹਨ।

ਇਸ ਦੇ ਨਾਲ-ਨਾਲ ਜੇਕਰ ਮਹਿਲਾ ਸਖੀ ਵਨ ਸਟੌਪ ਸੈਂਟਰ ਦੇ ਦਫ਼ਤਰ ਵਿਖੇ ਆ ਕੇ ਦਰਖਾਸਤ ਦੇਣਾ ਚਾਂਹੁੰਦੀ ਹੈ ਤਾਂ ਉਸ ਲਈ ਵੀ ਸਿਵਲ ਹਸਪਤਾਲ, ਰੂਪਨਗਰ ਵਿਖੇ ਸਖੀ ਵਨ ਸਟੌਪ ਸੈਂਟਰ ਵਿੱਖੇ ਸਪੰਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਖੀ ਵਨ ਸਟੌਪ ਸੈਂਟਰ ਵਿਖੇ ਮਹਿਲਾ ਵਲੋਂ ਦਿੱਤੀ ਗਈ ਦਰਖ਼ਾਸਤ ਅਤੇ ਮਹਿਲਾ ਦੀ ਪਹਿਚਾਣ ਨੂੰ ਵੀ ਗੁਪਤ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ: ਡਿਪੂ ਤੋਂ ਕਣਕ ਲੈਣ ਲਈ ਖੱਜਲ ਖੁਆਰ ਹੋਣ 'ਤੇ ਲੋਕਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.