ਰੋਪੜ: ਸਤਲੁਜ ਦਰਿਆ ਨੇੜੇ ਸਰਹੰਦ ਨਹਿਰ ਤੇ ਬਹੁਤ ਸਾਰੇ ਲੋਕ ਰਹ ਰੋਜ਼ ਘੁੰਮਣ ਆਉਂਦੇ ਹਨ ਅਤੇ ਨਹਿਰ ਕਿਨਾਰੇ ਬੈਠ ਕੇ ਪਾਣੀ ਦੇ ਤੇਜ਼ ਵਹਾਅ ਦਾ ਆਨੰਦ ਮਾਣਦੇ ਹਨ। ਇਹ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ।
ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਕਿਨਾਰੇ ਜ਼ਿਆਦਾਤਰ ਬਾਹਰਲੇ ਲੋਕ ਹੀ ਘੁੰਮਣ ਆਉਂਦੇ ਹਨ। ਉਹ ਕਿਨਾਰੇ ਆ ਕੇ ਬੈਠ ਜਾਂਦੇ ਹਨ ਅਤੇ ਸਮਝਾਉਣ 'ਤੇ ਵੀ ਨਹੀਂ ਮੰਨਦੇ ਅਤੇ ਹਾਦਸਿਆਂ ਨੂੰ ਆਪ ਸੱਦਾ ਦਿੰਦੇ ਹਨ।
ਇਸ ਮੌਕੇ ਜ਼ਿਲ੍ਹੇ ਦੀ ਐੱਸਡੀਐੱਮ ਹਰਜੋਤ ਕੌਰ ਅਤੇ ਪੁਲਿਸ ਵੀ ਪੁੱਜੀ ਜਿਨ੍ਹਾਂ ਨੇ ਲੋਕਾਂ ਨੂੰ ਨਹਿਰ ਕਿਨਾਰਿਓਂ ਹਟਾਇਆ ਅਤੇ ਅੱਗੇ ਤੋਂ ਨਹਿਰ ਕਿਨਾਰੇ ਨਾ ਬੈਠਣ ਦੀ ਅਪੀਲ ਕੀਤੀ।
ਗਰਮੀਆਂ ਦੀਆਂ ਛੁੱਟੀਆਂ 'ਚ ਲੋਕ ਅਕਸਰ ਘੁੰਮਣ ਤਾਂ ਜਾਂਦੇ ਹਨ ਅਤੇ ਇਸ ਦੌਰਾਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਪਰ ਜੇ ਉਹ ਆਪਣੀ ਸੁਰੱਖਿਆ ਵੱਲ ਖੁਦ ਧਿਆਨ ਦੇਣ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।