ਰੂਪਨਗਰ: ਰੋਪੜ ਵਿਖੇ ਸਰਹਿੰਦ ਨਹਿਰ (Sirhind Canal) ਵਿਚ ਨਹਾਉਣ ਗਏ ਤਿੰਨ ਬੱਚੇ ਲਾਪਤਾ ਹੋ ਗਏ।ਮਿਲੀ ਜਾਣਕਾਰੀ ਦੇ ਅਨੁਸਾਰ ਬੀਤੇ ਕੱਲ ਰੋਪੜ ਵਾਸੀ 12 -13 ਸਾਲਾ ਦੇ ਮੁਹੰਮਦ ਫਰਾਮ, ਅਵਿਨਾਸ਼ ਅਤੇ 10 ਸਾਲਾ ਸਮੀਰ ਨਹਿਰ ਤੇ ਨਹਾਉਣ ਦੇ ਲਈ ਗਏ ਸਨ ਪਰ ਦੇਰ ਸ਼ਾਮ ਤੱਕ ਜਦੋਂ ਘਰ ਵਾਪਸ ਨਾ ਪਰਤੇ। ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਬੱਚਿਆਂ ਦੀ ਭਾਲ (Search) ਕਰਨੀ ਸ਼ੁਰੂ ਕੀਤੀ।ਮਾਪਿਆਂ ਨੂੰ ਬੱਚਿਆਂ ਦੇ ਕੱਪੜੇ ਨਹਿਰ (Canal) ਦੇ ਕਿਨਾਰੇ ਮਿਲੇ ਹਨ।ਪਰਿਵਾਰ ਨੂੰ ਇੱਥੋ ਸ਼ੱਕ ਹੋਇਆ ਹੈ ਕਿ ਬੱਚੇ ਨਹਿਰ ਵਿਚ ਹੀ ਨਹਾਉਣ ਗਏ ਪਰ ਵਾਪਸ ਨਹੀਂ ਆਏ।ਲਾਪਤਾ ਹੋਏ ਬੱਚਿਆਂ ਵਿਚੋਂ ਅੱਜ ਅਵਿਨਾਸ਼ ਦਾ ਜਨਮ ਦਿਨ ਹੈ।
ਬੱਚਿਆਂ ਦੇ ਕੱਪੜੇ ਨਹਿਰ ਦੇ ਕੰਢਿਓ ਮਿਲੇ
ਲਾਪਤਾ ਬੱਚਾ ਅਵਿਨਾਸ਼ ਦੇ ਪਿਤਾ ਦਾ ਕਹਿਣਾ ਹੈ ਕਿ ਬੱਚੇ ਦੀ ਭਾਲ ਕੀਤੀ ਪਰ ਬੱਚਾ ਨਹੀਂ ਮਿਲਿਆ ਹੈ ਪਰ ਬੱਚੇ ਦੇ ਕਪੱੜੇ ਨਹਿਰ ਦੇ ਕੰਢੇ ਉਤੇ ਪਏ ਮਿਲੇ ਸੀ।ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਪੁਲਿਸ ਬੱਚਿਆਂ ਦੀ ਭਾਲ ਕਰ ਰਹੀ ਹੈ।
ਬੱਚਿਆਂ ਦੀ ਭਾਲ ਜਾਰੀ ਹੈ
ਉਧਰ ਪੁਲਿਸ ਅਧਿਕਾਰੀ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਤਿੰਨ ਬੱਚੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਅਤੇ ਮਾਪਿਆਂ ਨੇ ਦੱਸਿਆ ਹੈ ਕਿ ਬੱਚਿਆਂ ਦੇ ਕੱਪੜੇ ਨਹਿਰ ਦੇ ਕੰਢੇ ਤੋਂ ਮਿਲੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆਂ ਦੀ 10-13 ਸਾਲ ਦੇ ਵਿਚਕਾਰ ਸੀ।ਉਹਨਾਂ ਕਿਹਾ ਹੈ ਕਿ ਬੱਚਿਆਂ ਦੀ ਭਾਲ ਜਾਰੀ ਹੈ।
ਇਹ ਵੀ ਪੜੋ:International Anti-Drug Day:ਵੈਬੀਨਾਰ 'ਚ ਨਸ਼ਿਆ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ