ਰੋਪੜ: ਸ਼ਹਿਰ 'ਚ ਸਰਸ ਮੇਲਾ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਭਾਰਤ ਦੇ ਹੋਰ ਸੂਬਿਆਂ ਦਾ ਬਣਿਆ ਹੋਇਆ ਸਾਮਾਨ ਖਰੀਦਣ ਦਾ ਵੀ ਮੌਕਾ ਮਿਲ ਰਿਹਾ ਹੈ। ਸਰਸ ਮੇਲੇ 'ਚ ਕਈ ਪਰਵਾਸੀਆਂ ਨੇ ਆਪਣੀ ਦੁਕਾਨ ਲਗਾਈ ਹੋਈ ਹੈ। ਸਰਸ ਮੇਲੇ 'ਚ ਪਰਵਾਸੀਆਂ ਵੱਲੋਂ ਲਾਈਆਂ ਗਈਆਂ ਦੁਕਾਨਾਂ 'ਚ ਉਨ੍ਹਾਂ ਨੂੰ ਜ਼ਿਆਦਾ ਮੁਨਾਫ਼ਾ ਨਹੀਂ ਮਿਲ ਰਿਹਾ ਹੈ। ਜ਼ਿਆਦਾਤਰ ਦੁਕਾਨਦਾਰਾਂ ਦਾ ਸਾਮਾਨ ਲੋਕ ਵੇਖ ਕੇ ਮੁੜ ਜਾਂਦੇ ਹਨ, ਪਰ ਖ਼ਰੀਦ ਦੇ ਨਹੀਂ ਹਨ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਸ ਮੇਲੇ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਜ਼ਿਆਦਾਤਰ ਦੁਕਾਨਦਾਰਾਂ ਦਾ ਸਾਮਾਨ ਲੋਕ ਵੇਖਦੇ ਤਾਂ ਹਨ, ਪਰ ਖਰੀਦ ਤੋਂ ਕਤਰਾਂਦੇ ਹੋਏ ਨਜ਼ਰ ਆ ਰਹੇ ਹਨ। ਮੇਲੇ 'ਚ ਲੱਗੇ ਬਿਹਾਰ ਦੇ ਇੱਕ ਸਟਾਲ ਵਿੱਚ ਮਸ਼ਹੂਰ ਸਿਲਕ ਤੇ ਉਸ ਦੇ ਬਣੇ ਕੁੜਤੇ-ਪਜਾਮੇ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਸਟਾਲ ਦੇ ਦੁਕਾਨਦਾਰ ਅੰਸਾਰੀ ਨੇ ਦੱਸਿਆ ਕਿ ਲੋਕ ਸਾਮਾਨ ਵੇਖ ਕੇ ਮੁੜ ਜਾਂਦੇ ਹਨ ਪਰ ਖ਼ਰੀਦ ਦਾ ਕੋਈ ਨਹੀਂ ਹੈ। ਸਰਸ ਮੇਲੇ ਵਿੱਚ ਭਾਰਤ ਦੇ ਕੋਨੇ-ਕੋਨੇ ਤੋਂ ਆਇਆ ਬਹੁਤ ਵਧੀਆ ਸਾਮਾਨ ਵੇਖਣ ਨੂੰ ਮਿਲ ਰਿਹਾ ਹੈ ਪਰ ਦੇਸ਼ ਦੇ ਵਿੱਚ ਚੱਲ ਰਹੀ ਮੰਦੀ ਦੇ ਕਾਰਨ ਲੋਕ ਇਹ ਸਾਮਾਨ ਬਹੁਤ ਘੱਟ ਖਰੀਦ ਰਹੇ ਹਨ।