ETV Bharat / entertainment

ਪਾਕਿਸਤਾਨ 'ਚ ਗਜ਼ਲ ਗਾਇਕ ਗੁਲਾਮ ਅਲੀ ਨੂੰ ਮਿਲੇ ਪੰਮੀ ਬਾਈ, ਸਾਂਝੀ ਕੀਤੀ ਫੋਟੋ - SINGER PAMMI BAI

ਪੰਜਾਬੀ ਸਿਨੇਮਾ ਦੇ ਸ਼ਾਨਦਾਰ ਗਾਇਕ ਪੰਮੀ ਬਾਈ ਇਸ ਸਮੇਂ ਲਾਹੌਰ ਫੇਰੀ ਉਤੇ ਹਨ, ਜਿੱਥੋਂ ਦੀਆਂ ਤਸਵੀਰਾਂ-ਵੀਡੀਓਜ਼ ਗਾਇਕ ਲਗਾਤਾਰ ਸਾਂਝੀਆਂ ਕਰ ਰਹੇ ਹਨ।

Pammi Bai and Gulam Ali Khan
Pammi Bai and Gulam Ali Khan (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 23, 2025, 12:30 PM IST

ਚੰਡੀਗੜ੍ਹ: ਪਾਕਿਸਤਾਨ ਦੌਰੇ ਉਤੇ ਚੱਲ ਰਹੇ ਅਜ਼ੀਮ ਗਾਇਕ ਪੰਮੀ ਬਾਈ ਆਪਣੇ ਇਸ ਟੂਰ ਨੂੰ ਯਾਦਗਾਰੀ ਛਾਪ ਦੇਣ ਵਿੱਚ ਖਾਸੇ ਤਰੱਦਦਸ਼ੀਲ ਨਜ਼ਰ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਬੀਤੀ ਸ਼ਾਮ ਲੀਜੈਂਡ ਗਜ਼ਲ ਗਾਇਕ ਗੁਲਾਮ ਅਲੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸੰਗੀਤਕ ਯਾਦਾਂ ਨੂੰ ਤਾਜ਼ਾ ਕੀਤਾ।

ਦੁਨੀਆਂ ਭਰ 'ਚ ਅਪਣੀ ਨਾਯਾਬ ਗਜ਼ਲ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਇਸ ਮਹਾਨ ਗਾਇਕ ਦੀ ਲਾਹੌਰ ਵਿਖੇ ਸਥਿਤ ਰਿਹਾਇਸ਼ਗਾਹ ਪੁੱਜੇ ਗਾਇਕ ਪੰਮੀ ਬਾਈ ਇਸ ਮੌਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ, ਜਿੰਨ੍ਹਾਂ ਇਸੇ ਸੰਬੰਧਤ ਅਪਣੇ ਮਨੋਭਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਗੁਲਾਮ ਅਲੀ ਸਾਹਿਬ ਦੀ ਮਨ ਨੂੰ ਛੂਹ ਜਾਣ ਵਾਲੀ ਗਾਇਕੀ ਦੇ ਅੱਲੜ੍ਹ ਉਮਰੇ ਪੜ੍ਹਾਅ ਤੋਂ ਬੇਹੱਦ ਮੁਰੀਦ ਰਹੇ ਹਨ, ਜੋ ਉਨ੍ਹਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਵੀ ਸਾਬਿਤ ਹੋਈ ਹੈ।

ਅਜ਼ੀਮ ਗਾਇਕ ਪਾਸੋਂ ਮਿਲੇ ਅਥਾਹ ਪਿਆਰ-ਸਨੇਹ ਅਤੇ ਮਾਣ ਮਹਿਸੂਸ ਕਰਦਿਆਂ ਚੜ੍ਹਦੇ ਪੰਜਾਬ ਦੇ ਇਸ ਬਾਕਮਾਲ ਗਾਇਕ ਨੇ ਕਿਹਾ ਕਿ ਬਜ਼ੁਰਗਾਂ ਦੀ ਇਸ ਧਰਤੀ ਉਤੇ ਗੁਲਾਮ ਅਲੀ ਜੀ ਦਾ ਅਸ਼ੀਰਵਾਦ ਮਿਲ ਜਾਣਾ ਉਨ੍ਹਾਂ ਨੂੰ ਸੋਨੇ ਉਤੇ ਸੁਹਾਗੇ ਵਾਂਗ ਮਹਿਸੂਸ ਹੋ ਰਿਹਾ ਹੈ, ਜਿਸ ਦੌਰਾਨ ਦੀਆਂ ਯਾਦਾਂ ਨੂੰ ਸਾਰੀ ਉਮਰ ਸੰਭਾਲ ਕੇ ਰੱਖਾਂਗਾ, ਕਿਉਂਕਿ ਇਹ ਪਲ਼ ਮੇਰੇ ਜੀਵਨ ਦੇ ਬੇਹੱਦ ਅਨਮੋਲ ਪਲਾਂ ਵਿੱਚ ਸ਼ੁਮਾਰ ਹੋ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਉਕਤ ਭਾਵਪੂਰਨ ਮਿਲਣੀ ਦੌਰਾਨ ਦੋਹਾਂ ਬੇਮਿਸਾਲ ਗਾਇਕਾਂ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਜੁੜੇ ਪੰਜਾਬੀ ਸੰਗੀਤ ਦੇ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਗੱਲਬਾਤ ਵੀ ਕੀਤੀ ਅਤੇ ਇਸ ਵਿੱਚ ਸੁਮੇਲਤਾ ਬਣਾਉਣ ਲਈ ਅਪਣੇ ਅਪਣੇ ਪਾਸਿਓ ਤਰੱਦਦਸ਼ੀਲ ਹੋਣ ਦਾ ਭਰੋਸਾ ਵੀ ਦਿੱਤਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.