ETV Bharat / state

ਨਿੱਜੀ ਖੇਤਰਾਂ ਵਿੱਚ ਸੇਵਾਮੁਕਤ ਹੋਏ ਮੁਲਾਜ਼ਮ ਕਰ ਰਹੇ ਵੱਧ ਪੈਨਸ਼ਨ ਦੀ ਮੰਗ - ਨਿੱਜੀ ਖੇਤਰਾਂ ਵਿੱਚ ਸੇਵਾਮੁਕਤ ਹੋਏ ਮੁਲਾਜ਼ਮ

ਰੂਪਨਗਰ ਵਿੱਚ ਨਿੱਜੀ ਖੇਤਰਾਂ ਵਿੱਚ ਰਿਟਾਇਰ ਹੋਏ ਮੁਲਾਜ਼ਮ ਵੱਧ ਪੈਨਸ਼ਨ ਦੀ ਮੰਗ ਕਰ ਰਹੇ ਹਨ। ਇਸੇ ਨੂੰ ਲੈ ਕੇ ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

ਫ਼ੋਟੋ।
ਫ਼ੋਟੋ।
author img

By

Published : Mar 17, 2020, 12:31 PM IST

ਰੋਪੜ: ਪੰਜਾਬ ਵਿੱਚ ਲਗਭਗ 10 ਲੱਖ ਨਿੱਜੀ ਖੇਤਰਾਂ ਵਿੱਚ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਪ੍ਰਤੀ ਮਹੀਨਾ ਮਾਮੂਲੀ ਪੈਨਸ਼ਨ ਮਿਲਦੀ ਹੈ। ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ ਨਿੱਜੀ ਖੇਤਰਾਂ ਵਿੱਚ ਰਿਟਾਇਰਡ ਪੈਨਸ਼ਨ ਹੋਲਡਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਵੱਧ ਪੈਨਸ਼ਨ ਦੀ ਮੰਗ ਕੀਤੀ।

ਵੇਖੋ ਵੀਡੀਓ

ਉਨ੍ਹਾਂ ਦੀ ਮੰਗ ਹੈ ਕਿ ਜਿਵੇਂ ਬਾਕੀ ਸਰਕਾਰੀ ਅਧਿਕਾਰੀਆਂ ਨੂੰ ਰਿਟਾਇਰ ਹੋਣ ਤੋਂ ਬਾਅਦ ਵੱਧ ਪੈਨਸ਼ਨ ਮਿਲਦੀ ਹੈ ਅਤੇ ਜਿਵੇਂ ਹੀ ਕੋਈ ਭੱਤੇ ਵਿੱਚ ਵਾਧਾ ਹੁੰਦਾ ਹੈ ਉਸੇ ਤਰਜ਼ ਉੱਤੇ ਇਨ੍ਹਾਂ ਨੂੰ ਵੀ ਬਾਕੀ ਮੁਲਾਜ਼ਮਾਂ ਵਾਂਗੂ ਵੱਧ ਪੈਨਸ਼ਨ ਮਿਲੇ।

ਇਸ ਦੌਰਾਨ ਸੇਵਾ ਮੁਕਤ ਮੁਲਾਜ਼ਮ ਮਹਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨਿੱਜੀ ਅਦਾਰਿਆਂ ਵਿੱਚ 20-20 ਤੇ 25-25 ਸਾਲ ਨੌਕਰੀ ਕੀਤੀ ਅਤੇ ਆਪਣੀ ਤਨਖਾਹ ਵਿੱਚੋਂ ਪ੍ਰਤੀ ਮਹੀਨਾ ਫੰਡ ਵੀ ਕਟਵਾਏ ਪਰ ਹੁਣ ਉਨ੍ਹਾਂ ਨੂੰ ਪ੍ਰਤੀ ਮਹੀਨਾ ਮਾਮੂਲੀ ਪੈਨਸ਼ਨ ਮਿਲਦੀ ਹੈ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਪੈਨਸ਼ਨ ਦੇ ਵਿੱਚ ਵਾਧਾ ਕਰੇ।

ਸੇਵਾਮੁਕਤ ਮੁਲਾਜ਼ਮ ਹਰੀਸ਼ ਕੁਮਾਰ ਨੇ ਕਿਹਾ ਕਿ ਸੂਬੇ ਭਰ ਵਿੱਚ ਨਿੱਜੀ ਅਦਾਰਿਆਂ ਤੋਂ ਸੇਵਾਮੁਕਤ 10 ਲੱਖ ਤੋਂ ਵੀ ਵੱਧ ਮੁਲਾਜ਼ਮ ਹਨ ਜਿਨ੍ਹਾਂ ਨੇ ਆਪਣੀ ਤਨਖਾਹ ਵਿੱਚੋਂ ਹਰ ਸਾਲ ਫੰਡ ਕਟਵਾਏ ਹਨ ਪਰ ਇੰਪਲਾਈ ਪ੍ਰੋਵੀਡੈਂਟ ਫੰਡ ਦੇ ਅਧੀਨ ਉਨ੍ਹਾਂ ਨੂੰ ਪ੍ਰਤੀ ਮਹੀਨਾ ਬਹੁਤ ਮਾਮੂਲੀ ਜਹੀ ਪੈਨਸ਼ਨ ਮਿਲਦੀ ਹੈ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਪੈਨਸ਼ਨਾਂ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ਉੱਤੇ ਵਾਧਾ ਕਰੇ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.