ETV Bharat / state

26 ਸਤੰਬਰ ਤੋਂ ਰੂਪਨਗਰ ’ਚ ਸ਼ੁਰੂ ਹੋਵੇਗਾ ਖ਼ੇਤਰੀ ਸਰਸ ਮੇਲਾ

author img

By

Published : Sep 25, 2019, 10:37 PM IST

26 ਸਤੰਬਰ ਤੋਂ ਰੂਪਨਗਰ ਵਿੱਚ ਖ਼ੇਤਰੀ ਸਰਸ ਮੇਲਾ ਸ਼ੁਰੂ ਹੋਵੇਗਾ। ਇਸ ਮੇਲੇ ਵਿੱਚ ਵੱਖ-ਵੱਖ ਸੂਬਿਆਂ ਤੋਂ ਕਿਸਾਨ, ਸੱਭਿਆਚਾਰਕ ਸੰਗਠਨ ਅਤੇ ਕਲਾਕਾਰ ਹਿੱਸਾ ਲੈਣਗੇ। ਇਸ ਵਿੱਚ ਲੋਕਾਂ ਨੂੰ ਮਿੰਨੀ ਭਾਰਤ ਦੀ ਅਨੌਖੀ ਝਲਕ ਵੇਖਣ ਨੂੰ ਮਿਲੇਗੀ।

ਫੋਟੋ

ਰੂਪਨਗਰ: ਸ਼ਹਿਰ ਦੇ ਨਹਿਰੂ ਸਟੇਡੀਅਮ ਵਿੱਚ ਸਰਸ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ 26 ਸਤੰਬਰ ਤੋਂ 6 ਅਕਤੂਬਰ ਤੱਕ ਰਹੇਗਾ। ਇਸ ਵਿੱਚ ਵੱਖ ਸੂਬਿਆਂ ਤੋਂ ਕਿਸਾਨ, ਸੱਭਿਆਚਾਰਕ ਸੰਗਠਨ ਅਤੇ ਕਲਾਕਾਰ ਹਿੱਸਾ ਲੈਣਗੇ। ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇਸ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਮੇਲਾ ਨਹਿਰੂ ਸਟੇਡੀਅਮ ਦੇ ਸਾਹਮਣੇ ਖ਼ਾਲੀ ਪਏ 20 ਏਕੜ ਦੇ ਗਰਾਉਂਡ ਵਿੱਚ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਦੇਸ਼ ਭਰ ਦੇ 22 ਸੂਬਿਆਂ ਤੋਂ ਲੋਕ ਹਿੱਸਾ ਲੈਣਗੇ।

ਇਸ ਵਿੱਚ 300 ਵੱਧ ਸਟਾਲ ਲਗਾਏ ਜਾਣਗੇ ਅਤੇ ਇਸ ਵਿੱਚ 500 ਤੋਂ ਵੱਧ ਦਸਤਕਾਰ, ਇੱਕ ਹਜ਼ਾਰ ਤੋਂ ਵੱਧ ਕਲਾਕਾਰ ਹਿੱਸਾ ਲੈਂਣਗੇ। ਇਸ ਮੇਲੇ ਦੌਰਾਨ ਲੋਕ ਹੱਥੀ ਬਣੀਆਂ ਚੀਜ਼ਾਂ, ਕਲਾਕਾਰੀ, ਕਿਸਾਨੀ ਅਤੇ ਕਪੜਾ ਉਦਯੋਗ, ਵੱਖ-ਵੱਖ ਸੂਬਿਆਂ ਦੇ ਲਜ਼ੀਜ ਖਾਣੇ ਦੇ ਵੱਖ-ਵੱਖ ਸਟਾਲ ਦੇਖ ਸਕਣਗੇ ਅਤੇ ਇਨ੍ਹਾਂ ਚੀਜਾਂ ਦੀ ਖ਼ਰੀਦਦਾਰੀ ਕਰ ਸਕਣਗੇ। ਇਹ ਮੇਲਾ ਦਰਸ਼ਕਾਂ ਲਈ ਸਵੇਰੇ ਸਮੇਂ ਸ਼ੁਰੂ ਹੋ ਜਾਵੇਗਾ।

ਮੇਲੇ ਦੌਰਾਨ ਦਰਸ਼ਕਾਂ ਨੂੰ ਦਿਨ ਸਮੇਂ ਜਿਥੇ ਸ਼ਿਲਪਕਾਰਾਂ ਵਲੋਂ ਹੱਥ ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉਥੇ ਮੇਲੇ ਦੋਰਾਨ ਸ਼ਾਮ ਸਮੇਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਸੂਬਿਆਂ ਦੀ ਸਭਿਆਚਾਰਕ ਝਲਕ ਦੇਖਣ ਨੂੰ ਮਿਲੇਗੀ। ਇਸ ਦੌਰਾਨ ਦਰਸ਼ਕਾਂ ਨੂੰ ਭਾਰਤ ਦੇ ਸਮੂਹ ਕਈ ਸੂਬਿਆਂ ਦਾ ਸੱਭਿਆਚਾਰ ਇੱਕੋਂ ਥਾਂ ਵੇਖਣ ਨੂੰ ਮਿਲੇਗਾ। ਇਸ ਦੌਰਾਨ ਇਸ ਮੇਲੇ ਵਿੱਚ ਕਈ ਮਸ਼ਹੂਰ ਗਾਇਕ ਵੀ ਹਿੱਸਾ ਲੈਣਗੇ। ਇਸ ਮੇਲੇ ਵਿੱਚ ਆਮ ਲੋਕਾਂ ਲਈ ਐਂਟਰੀ ਫੀਸ ਮਹਿਜ 20 ਰੁਪਏ ਰੱਖੀ ਗਈ ਹੈ ਅਤੇ ਬੱਚਿਆਂ ਨੂੰ ਮੇਲੇ ਵਿੱਚ ਮੁਫ਼ਤ ਐਂਟਰੀ ਦਿੱਤੀ ਜਾਵੇਗੀ।

ਇਸ ਬਾਰੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੇਲਾ ਭਾਰਤ ਦੀ ਦਸਤਕਾਰੀ ਦੇ ਦਿਲਕਸ਼ ਨਮੂਨਿਆਂ ਨੂੰ ਪੇਸ਼ ਕਰੇਗਾ ਅਤੇ ਦੇਸ਼ ਦੇ ਦਸਤਕਾਰਾਂ ਲਈ ਆਪਣੇ ਨਮੂਨਿਆਂ ਨੂੰ ਵੇਚਣ ਦਾ ਇਹ ਇਕ ਵੱਡਾ ਮੌਕਾ ਵੀ ਹੈ। ਉਨ੍ਹਾਂ ਕਿਹਾ ਕਿ ਸਰਸ ਮੇਲੇ ਸਬੰਧੀ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਪੱਧਰ ’ਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਕਲਾਕਾਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ, ਮੇਲੇ ਵਿੱਚ ਆਉਣ ਵਾਲੇ ਮੇਲਾ ਪ੍ਰੇਮੀਆਂ ਲਈ ਵੱਖ-ਵੱਖ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਹੋਣਗੇ।

Intro:ਰੂਪਨਗਰ ’ਚ ਖੇਤਰੀ ਸਰਸ ਮੇਲੇ ਦੌਰਾਨ ਦਿਸੇਗੀ ਮਿੰਨੀ ਭਾਰਤ ਦੀ ਝਲਕ ਖੇਤਰੀ ਸਰਸ ਮੇਲਾ 26 ਤੋਂ

ਪੰਜਾਬ ,ਹਰਿਆਣਵੀ, ਰਾਜਸਥਾਨੀ, ਗੁਜਰਾਤੀ, ਦੱਖਣ ਭਾਰਤੀ ਸਮੇਤ ਵੱਖ ਵੱਖ ਸੂਬਿਆਂ ਦੇ ਲਜੀਜ਼ ਵਿਅੰਜਨਾਂ ਦਾ ਵੀ ਸੁਆਦ ਚੱਖਣ ਦਾ ਮਿਲੇਗਾ ਮੌਕਾ

ਕੰਵਰ ਗਰੇਵਾਲ , ਦੁਰਗਾ ਰੰਗੀਲਾ ,ਰਣਜੀਤ ਬਾਵਾ ਅਤੇ ਸੁਨੰਦਾ ਸ਼ਰਮਾ ਤੋਂ ਇਲਾਵਾ ਚੋਟੀ ਦੇ ਕਲਾਕਾਰ ਕਰਨਗੇ ਦਰਸ਼ਕਾਂ ਦਾ ਮਨੋਰੰਜਣBody:ਰੂਪਨਗਰ, ਵਿੱਚ ਇਕ ਵਾਰ ਫ਼ਿਰ ਲਗਭੱਗ 10 ਸਾਲ ਉਪਰੰਤ ਮਿੰਨੀ ਭਾਰਤ ਦੀ ਝਲਕ ਦਿਖਾਈ ਦੇਵੇਗੀ ਅਤੇ ਇਹ ਝਲਕ ਖੇਤਰੀ ਸਰਸ ( ਸੇਲ ਆਫ ਆਰਟੀਕਲਜ਼ ਆਫ ਰੂਰਲ ਆਰਟੀਸਨਜ ਸੋਸਾਇਟੀ ) ਮੇਲਾ ਜੋ ਕਿ ਅੱਜ 26 ਸਤੰਬਰ ਤੋਂ ਲੱਗ ਰਿਹਾ ਹੈ, ਵਿੱਚ ਦੇਖੀ ਜਾ ਸਕੇਗੀ।
ਰੂਪਨਗਰ ਸ਼ਹਿਰ ਵਿੱਚ ਇਹ ਮੇਲਾ 06 ਅਕਤੂਬਰ ਤੱਕ ਨਹਿਰੂ ਸਟੇਡੀਅਮ ਦੇ ਸਾਹਮਣੇ ਖਾਲੀ ਪਏ ਕਰੀਬ 20 ਏਕੜ ਦੇ ਗਰਾਉਂਡ ਵਿਖੇ ਲਗ ਰਿਹਾ ਹੈ । ਮੇਲੇ ਵਿਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਦੇਸ਼ ਦੇ 22 ਸੁਬਿਆਂ ਦੇ ਕਰੀਬ 500 ਤੋਂ ਵੱਧ ਦਸਤਕਾਰ ਅਤੇ ਕਰੀਬ ਇਕ ਹਜਾਰ ਕਲਾਕਾਰ ਇਸ ਮੇਲੇ ਵਿਚ ਹਿੱਸਾ ਲੈ ਰਹੇ ਹਨ । ਇਹ ਮੇਲਾ ਜੋ ਕਿ ਦਰਸ਼ਕਾਂ ਲਈ ਸਵੇਰੇ ਸਮੇਂ ਸ਼ੁਰੂ ਹੋ ਜਾਵੇਗਾ।
ਮੇਲੇ ਦੌਰਾਨ ਦਰਸ਼ਕਾਂ ਨੂੰ ਦਿਨ ਸਮੇਂ ਜਿਥੇ ਸ਼ਿਲਪਕਾਰਾਂ ਵਲੋਂ ਹੱਥ ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉਥੇ ਮੇਲੇ ਦੋਰਾਨ ਸ਼ਾਮ ਸਮੇਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਦੌਰਾਨ ਦਰਸ਼ਕਾਂ ਨੂੰ ਭਾਰਤ ਦੇ ਸਮੂਹ ਰਾਜਾਂ ਦੇ ਸਭਿਆਚਾਰ ਨੂੰ ਇਕ ਮੰਚ ’ਤੇ ਦੇਖਣ ਦਾ ਮੌਕਾ ਵੀ ਮਿਲੇਗਾ।ਇਸ ਮੇਲੇ ਦੌਰਾਨ ਰੋਜਾਨਾ ਵਖ ਵਖ ਕਲਾਕਾਰਾਂ ਵਲੋਂ ਦਰਸ਼ਕਾਂ ਦਾ ਮਨੋਰੰਜਣ ਕੀਤਾ ਜਾਵੇਗਾ।ਉਨ੍ਹਾਂ ਦਸਿਆ ਕਿ 26 ਸਤੰਬਰ ਨੂੰ ਕੰਵਰ ਗਰੇਵਾਲ, 27 ਨੂੰ ਪ੍ਰਣਵ ( ਬਿਗ ਬਾਸ ਸੀਰੀਅਲ ਵਾਲੇ )ਤੇ ਗੋਵਿੰਦ ਕ੍ਰਿਸ਼ਨਾ, 28 ਨੂੰ ਮਨਕੀਰਤ ਔਲਖ , 29 ਨੂੰ ਅਲਾਪ ਬੈਂਡ, 30 ਨੂੰ ਪਾਲ ਬੈਂਡ, 01 ਅਕਤੂਬਰ ਨੂੰ ਜਾਵੇਦ ਕਵਾਲ, 02 ਨੂੰ ਡੀ.ਜੇ.ਪਾਰਟੀ ਅਤੇ ਹਿਨਾ ਖਾਨ, 03 ਨੂੰ ਦੁਰਗਾ ਰੰਗੀਲਾ,04 ਨੂੰ ਪਾਰਸ ਜੇਤਲੀ, 05 ਨੂੰ ਰਣਜੀਤ ਬਾਵਾ ਅਤੇ 06 ਅਕਤੂਬਰ ਨੂੰ ਸੁਨੰਦਾ ਸ਼ਰਮਾ ਵਲੋਂ ਆਪਣੇ ਫਨ ਦਾ ਮੁਜਾਹਰਾ ਕੀਤਾ ਜਾਵੇਗਾ।ਮੇਲੇ ਵਿਚ ਲੋਕਾਂ ਨੂੰ ਪੰਜਾਬ, ਹਰਿਆਣਵੀ, ਰਾਜਸਥਾਨੀ, ਗੁਜਰਾਤੀ, ਮਹਾਰਾਸ਼ਟਰ ,ਨਾਰਥ ਈਸਟ, ਦੱਖਣ ਭਾਰਤੀ ਸਮੇਤ ਵੱਖ ਵੱਖ ਸੂਬਿਆਂ ਦੇ ਲਜੀਜ਼ ਵਿਅੰਜਨਾਂ ਦਾ ਸੁਆਦ ਚੱਖਣ ਦਾ ਮੌਕਾ ਵੀ ਮਿਲੇਗਾ।
ਮੇਲੇ ਦੀ ਐਂਟਰੀ ਫੀਸ ਕੇਵਲ 20 ਰੁਪਏ ਰੱਖੀ ਗਈ ਹੈ, ਜਦਕਿ 10 ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਲਈ ਇਹ ਐਂਟਰੀ ਬਿਲਕੁੱਲ ਮੁਫ਼ਤ ਹੋਵੇਗੀ। ਇਸ ਤੋਂ ਇਲਾਵਾ ਕਲਾਕਾਰਾਂ ਵਲੋਂ ਪੇਸ਼ ਕੀਤੇ ਜਾ ਰਹੇ ਪ੍ਰੋਗਰਾਮ ਸਬੰਧੀ ਫੀਸ ਵੱਖਰੇ ਤੌਰ ਤੇ ਰਖੀ ਗਈ ਹੈ।
ਇਹ ਮੇਲਾ ਭਾਰਤ ਦੀ ਦਸਤਕਾਰੀ ਦੇ ਦਿਲਕਸ਼ ਨਮੂਨਿਆਂ ਨੂੰ ਪੇਸ਼ ਕਰੇਗਾ ਅਤੇ ਦੇਸ਼ ਦੇ ਦਸਤਕਾਰਾਂ ਲਈ ਆਪਣੇ ਨਮੂਨਿਆਂ ਨੂੰ ਵੇਚਣ ਦਾ ਇਹ ਇਕ ਵੱਡਾ ਮੌਕਾ ਵੀ ਹੈ। ਉਨ੍ਹਾਂ ਕਿਹਾ ਕਿ ਸਰਸ ਮੇਲੇ ਸਬੰਧੀ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਪੱਧਰ ’ਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਕਲਾਕਾਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ, ਮੇਲੇ ਵਿੱਚ ਆਉਣ ਵਾਲੇ ਮੇਲਾ ਪ੍ਰੇਮੀਆਂ ਲਈ ਵੱਖ-ਵੱਖ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਹੋਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤਰੀ ਸਰਸ ਮੇਲੇ ਵਿਚ 500 ਨ੍ਰਿਤ ਕਲਾਕਾਰ ਅਤੇ 350 ਸਭਿਆਚਾਰਕ ਗਤੀਵਿਧੀਆਂ ਦੇ ਕਲਾਕਾਰ ਭਾਗ ਲੈਣ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ਼ ਲਗਭਗ 8 ਘੰਟੇ ਦੀਆਂ ਪੇਸ਼ਕਾਰੀਆਂ 22 ਸੂਬਿਆਂ ਤੋਂ ਆਏ ਕਲਾਕਾਰਾਂ ਵਲੋਂ ਕੀਤੀਆਂ ਜਾਇਆ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਮੌਕੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਬਿਹਾਰ, ਅਸਾਮ, ਮਨੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਮਿਜੋਰਮ, ਸਿਕਮ, ਅਰੁਣਾਚਲ ਪ੍ਰਦੇਸ਼, ਹਰਿਆਣਾ ਉੱਤਰਾਖੰਡ ਦੇ ਲੋਕ ਨਾਚ, ਲੋਕ ਸੰਗੀਤ ਤੋਂ ਇਲਾਵਾ ਪੰਜਾਬ ਦੇ ਲੋਕ ਨਾਚ ਅਤੇ ਭੰਡ ਕਲਾ, ਮਲਵਈ ਗਿੱਧਾ ਆਦਿ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ।
ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਸਭਿਆਚਾਰਕ ਅਤੇ ਸੂਫੀ ਸੰਗੀਤ, ਕਵਾਲੀ, ਕਠਪੁਤਲੀ, ਸਿਨੇਮਾ ਸਕੋਪ, ਮਦਾਰੀ, ਜਾਦੂਗਰ, ਸਪੇਰੇ ਨਾਚਾਰ ਆਦਿ ਵੀ ਮੇਲੀਆਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨਾਲ ਵੀ ਉਤਰ-ਪੂਰਬ ਦੇ ਸੂੂਬਿਆਂ ਦੇ ਨ੍ਰਿਤਕਾਂ ਦੇ ਕਲਾਕਾਰ ਇਸ ਮੇਲੇ ਵਿਚ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੇਲੇ ਵਿਚ ਲੋਕਾਂ ਨੂੰ ਪੰਜਾਬ,ਹਰਿਆਣਵੀ, ਰਾਜਸਥਾਨੀ, ਗੁਜਰਾਤੀ,ਮਹਾਰਾਸ਼ਟਰ ,ਨਾਰਥ ਈਸਟ, ਦੱਖਣ ਭਾਰਤੀ ਸਮੇਤ ਵੱਖ ਵੱਖ ਸੂਬਿਆਂ ਦੇ ਲਜੀਜ਼ ਵਿਅੰਜਨਾਂ ਦਾ ਸੁਆਦ ਚੱਖਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮੇਲੇ ਦੇ ਅੰਤਿਮ ਦਿਨ ਸ਼ਾਮ 6 ਵਜੇ ਇਕ ਲੱਕੀ ਡਰਾਅ ਵੀ ਕੱਢਿਆ ਜਾਵੇਗਾ ਜਿਸ ਦੀ ਟਿਕਟ ਕੇਵਲ 30 ਰੁਪਏ(ਤੀਹ ਰੁਪਏ) ਰਖੀ ਗਈ ਹੈ। ਇਸ ਲੱਕੀ ਡਰਾਅ ਲਈ ਪਹਿਲਾ ਇਨਾਮ ਕਾਰ, ਦੂਜਾ ਬੁਲਟ ਮੋਟਰਸਾਈਕਲ, ਤੀਜਾ ਸਕੂਟੀ ਅਤੇ ਹੋਰ ਇਨਾਮ ਹੋਣਗੇ।
ਉਨ੍ਹਾਂ ਦੇਸ਼ ਦੀ ਦਸਤਕਾਰੀ ਅਤੇ ਸਭਿਆਚਾਰ ਦਾ ਸੁਮੇਲ ਦੇਖਣ ਲਈ ਜਨਤਾ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਇਸ ਲਈ ਸਮੂਹ ਜ਼ਿਲ੍ਹੇ ਦੇ ਨਿਵਾਸੀ ਇਸ ਸਰਸ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.