ਰੂਪਨਗਰ :ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਕਾਰਨ ਸਾਰੇ ਅਜਾਇਬ ਘਰ ਬੰਦ ਕਰ ਦਿੱਤੇ ਸਨ ਹੁਣ ਸਰਕਾਰ ਨੇ 50% ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਨੇ 25 ਮਾਰਚ ਤੋਂ ਸੈਲਾਨੀਆਂ ਲਈ ਬੰਦ ਕਰ ਦਿੱਤਾ ਸੀ। ਜਿਸ ਕਾਰਨ ਸੈਲਾਨੀ ਬਹੁਤ ਨਿਰਾਸ਼ ਸਨ।
ਪਰ ਹੁਣ ਪੰਜਾਬ ਸਰਕਾਰ 50% ਸੈਲਾਨੀਆਂ ਦੀ ਸਮਰੱਥਾ ਨਾਲ ਖੋਲ੍ਹ ਦਿੱਤਾ ਹੈ। ਵਿਰਾਸਤ-ਏ-ਖਾਲਸਾ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਹੈ। ਇਸ ਸਮੇਂ ਦੌਰਾਨ ਯਾਤਰੀ ਕੋਰੋਨਾ ਗਾਈਡਲਾਈਨਜ਼ ਦੀ ਪਾਲਣ ਕਰਕੇ ਵਿਰਾਸਤ-ਏ-ਖਾਲਸਾ ਵੇਖ ਸਕਦੇ ਹਨ। ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਪਹੁੰਚਣ ਵਾਲਿਆਂ ਲਈ ਇਹ ਚੰਗੀ ਖ਼ਬਰ ਹੈ ਹੁਣ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਦੇ ਨਾਲ-ਨਾਲ ਵਿਰਾਸਤ-ਏ-ਖਾਲਸਾ ਵੀ ਘੁੰਮ ਸਕਣਗੇ।
ਇਹ ਵੀ ਪੜ੍ਹੋ :- ਕੋਰੋਨਾ ਦਾ ਕਹਿਰ ਜਾਰੀ