ਰੂਪਨਗਰ: ਕੋਰੋਨਾ ਮਹਾਮਾਰੀ ਤੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ 'ਚ ਲਗਾਤਾਰ ਕਰਫਿਊ ਜਾਰੀ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਨੇ ਕਿਸੇ ਬੈਂਕ ਤੋਂ ਕਰਜ਼ਾ ਲਿਆ ਹੈ ਉਹ ਇਸ ਦੌਰਾਨ ਕਿਸ਼ਤਾਂ ਭਰਨ 'ਚ ਅਸਮਰਥ ਹਨ। ਬੀਤੇ ਦਿਨੀਂ ਈਟੀਵੀ ਭਾਰਤ ਵੱਲੋਂ ਰੂਪਨਗਰ ਤੋਂ ਇਸ ਮਾਮਲੇ ਉੱਤੇ ਖ਼ਬਰ ਨਸ਼ਰ ਕੀਤੀ ਗਈ ਸੀ।
ਕਰਫਿਊ ਦੇ ਹਲਾਤਾਂ ਨੂੰ ਵੇਖਦੇ ਹੋਏ ਆਰਬੀਆਈ ਵੱਲੋਂ ਵੱਡਾ ਫ਼ੈਸਲਾ ਵਿਆ ਗਿਆ ਹੈ। ਆਰਬੀਆਈ ਵੱਲੋਂ ਤਿੰਨ ਮਹੀਨੇ ਲਈ ਕਰਜ਼ਾ ਧਾਰਕਾਂ ਨੂੰ ਰਾਹਤ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸਤਨਾਮ ਸਿੰਘ ਸੱਤੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਖਜ਼ਾਨਾ ਮੰਤਰੀ ਤੇ ਆਰਬੀਆਈ ਵੱਲੋਂ ਕਰਜ਼ਾ ਧਾਰਕਾਂ ਨੂੰ ਰਾਹਤ ਦੇਣ ਲਈ ਧੰਨਵਾਦ ਕੀਤਾ ਹੈ। ਆਰਬੀਆਈ ਦੇ ਨਿਰੇਦਸ਼ਾਂ ਮੁਤਾਬਕ ਹੁਣ ਲੌਕਡਾਊਨ ਦੇ ਦੌਰਾਨ ਜਿਨ੍ਹਾਂ ਲੋਕਾਂ ਨੇ ਕਿਸੇ ਵੀ ਬੈਂਕ ਤੋਂ ਕਰਜ਼ਾ ਲਿਆ ਹੈ ਜੇਕਰ ਉਹ ਅਗਲੇ ਤਿੰਨ ਮਹੀਨੇ ਤੱਕ ਉਸ ਦੀ ਕਿਸ਼ਤ ਨਹੀਂ ਭਰ ਸਕਣਗੇ ਤਾਂ ਉਹ ਡੀਫਾਲਟਰ ਨਹੀਂ ਕਹਾਉਣਗੇ। ਉਹ ਆਪਣੀ ਤਿੰਨ ਕਿਸ਼ਤਾਂ ਨੂੰ ਆਪਣੀ ਸਮਰਥਾ ਮੁਤਾਬਕ ਇੱਕ-ਇੱਕ ਕਰਕੇ ਜਾਂ ਇੱਕੋ ਸਮੇਂ 'ਚ ਤਿੰਨ ਕਿਸ਼ਤਾਂ ਨੂੰ ਇੱਕਠੇ ਜਮਾਂ ਕਰਵਾ ਸਕਦੇ ਹਨ।
ਹੋਰ ਪੜ੍ਹੋ :ਜਲੰਧਰ 'ਚ ਸਾਹਮਣੇ ਆਇਆ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਾਮਲਾ
ਐਡਵੋਕੇਟ ਸਤਨਾਮ ਸਿੰਘ ਨੇ ਕਿਹਾ ਕਿ ਲੌਕਡਾਊਨ ਦੇ ਦੌਰਾਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ 'ਚ ਆਰਬੀਆਈ ਵੱਲੋਂ ਕਰਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਖ਼ਬਰ ਨਸ਼ਰ ਕਰਨ ਲਈ ਉਨ੍ਹਾਂ ਨੇ ਈਟੀਵੀ ਭਾਰਤ ਦਾ ਵੀ ਧੰਨਵਾਦ ਕੀਤਾ ਹੈ।