ਅਨੰਦਪੁਰ ਸਾਹਿਬ: ਸੂਬਾ ਸਰਕਾਰ ਖਿਲਾਫ਼ ਹਰ ਵਰਗ ਵੱਲੋਂ ਵਾਅਦਾ ਖਿਲਾਫ਼ੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਹੁਣ ਦਰਜਾ ਚਾਰ ਮੁਲਾਜ਼ਮਾਂ ਨੇ ਮਾਨ ਸਰਕਾਰ ਖਿਲਾਫ਼ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਬਢਲ 'ਚ ਸਿੱਖਿਆ ਵਿਭਾਗ 'ਚ ਦਰਜਾ ਚਾਰ ਮੁਲਾਜ਼ਮ ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਫੜ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ 'ਤੇ ਉਨ੍ਹਾਂ ਨੂੰ ਅਣਦੇਖਿਆ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਕੀ ਨੇ ਦਰਜਾ ਚਾਰ ਮੁਲਾਮਜ਼ਾਂ ਦੀਆਂ ਮੰਗਾਂ: ਜੇਕਰ ਦਰਜਾ ਚਾਰ ਮੁਲਾਮਜ਼ਾਂ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਮੁੱਖ ਤਿੰਨ ਮੰਗਾਂ ਹਨ।
ਪਹਿਲੀ ਮੰਗ: ਪ੍ਰਦਰਸ਼ਨਕਾਰੀਆਂ ਦੀ ਪਹਿਲੀ ਮੰਗ ਹੈ ਕਿ ਟਾਈਪ ਟੈਸਟ ਕਰਵਾਇਆ ਜਾਵੇ। ਉਨ੍ਹਾਂ ਆਖਿਆ ਕਿ ਸਾਲ 'ਚ ਚਾਰ ਵਾਰ ਟਾਈਪ ਟੈਸਟ ਹੁੰਦਾ ਹੈ ਪਰ ਇਸ ਸਾਲ ਇੱਕ ਵਾਰ ਵੀ ਨਹੀਂ ਹੋਇਆ।
ਦੂਜੀ ਮੰਗ: ਦਰਜਾ ਚਾਰ ਮੁਲਾਜ਼ਮਾਂ ਦੀ ਦੂਜੀ ਮੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਪ੍ਰਮੋਸ਼ਨਾਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਤੀਜੀ ਮੰਗ: ਪ੍ਰਦਰਸ਼ਨਕਾਰੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ 10 ਤੋਂ 20 ਸਾਲ ਹੋ ਗਏ ਕੰਮ ਕਰਦੇ ਪਰ ਸਾਨੂੰ ਪੱਕਾ ਨਹੀਂ ਕੀਤਾ ਗਿਆ।
ਗੁੱਸੇ 'ਚ ਪ੍ਰਦਰਸ਼ਨਕਾਰੀ: ਕਈ ਮੀਟੰਗਾਂ ਤੋਂ ਬਾਅਦ ਵੀ ਆਪਣੀਆਂ ਮੰਗਾਂ ਪੂਰੀਆਂ ਨਾ ਹੁਣ ਕਾਰਨ ਦਰਜ ਚਾਰ ਮੁਲਾਜ਼ਮਾਂ ਦਾ ਗੁੱਸਾ ਸੱਤਵੇਂ ਆਸਮਾਨ ਉੱਪਰ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਜੇਕਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸਾਡੀਆਂ ਲਾਸ਼ਾਂ ਇੱਥੋਂ ਜਾਣਗੀਆਂ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਹਾਂ। ਦਰਜਾ ਚਾਰ ਮੁਲਾਜ਼ਮਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਵਾਰ ਗੱਲਾਂ ਨਾਲ ਸਾਨੂੰ ਭਰਮਾਇਆ ਨਹੀਂ ਜਾ ਸਕਦਾ। ਜਦੋਂ ਤੱਕ ਸਰਕਾਰ ਵੱਲੋਂ ਸਾਡੀਆਂ ਮੰਗਾਂ ਲ਼ਿਖਤੀ ਤੌਰ 'ਤੇ ਨਹੀਂ ਮੰਨੀਆਂ ਜਾਣਗੀਆਂ , ੳਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜੋ: Bhagwant Mann Visit Hyderabad: ਤੇਲੰਗਾਨਾ ਦੇ ਸਿੰਚਾਈ ਸੁਧਾਰਾਂ ਦਾ ਅਧਿਐਨ ਕਰਨ ਲਈ ਹੈਦਰਾਬਾਦ ਪਹੁੰਚੇ ਸੀਐਮ ਮਾਨ