ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ (Former Speaker of Punjab Vidhan Sabha) ਰਾਣਾ ਕੰਵਰਪਾਲ ਸਿੰਘ ਨੇ ਬੋਲਿਆ ਕੀ ਕੇਂਦਰ ਸਰਕਾਰ (Central Government) ਵੱਲੋਂ ਜੋ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੀ ਮੰਗ (Demand for separate assembly of Haryana) ਨੂੰ ਮਨਜ਼ੂਰ ਕੀਤਾ ਗਿਆ ਹੈ ਉਹ ਉਸ ਦਾ ਸਵਾਗਤ ਕਰਦਾ ਹਾਂ ਅਤੇ ਇਹ ਸਮੇਂ ਦੀ ਲੋੜ ਵੀ ਹੈ। ਸਾਬਕਾ ਸਪੀਕਰ ਵੱਲੋਂ ਨਾਲ ਦੀ ਨਾਲ ਇਹ ਮੰਗ ਵੀ ਰੱਖ ਦਿੱਤੀ ਗਈ ਕਿ ਹਰਿਆਣੇ ਦੀ ਵਿਧਾਨ ਸਭਾ (Assembly of Haryana) ਚੰਡੀਗੜ੍ਹ ਵਿੱਚ ਨਹੀਂ ਬਣਨੀ ਚਾਹੀਦੀ। ਉਹ ਹਰਿਆਣੇ ਦੇ ਵਿੱਚ ਬਣਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਣਿਆ ਪੰਜਾਬ ਵਾਸਤੇ ਹੈ ਅਤੇ ਪੰਜਾਬ ਦੀ ਵਿਧਾਨ ਸਭਾ (Vidhan Sabha of Punjab) ਪੰਜਾਬ ਵਾਸਤੇ ਹੈ ਅਤੇ ਪੰਜਾਬ ਦਾ ਹਾਈਕੋਰਟ ਵੀ ਪੰਜਾਬ ਵਾਸਤੇ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਜੋ ਹਰਿਆਣਾ ਨੂੰ ਵੱਖਰੀ ਰਾਜਧਾਨੀ ਅਤੇ ਵੱਖਰੀ ਹਾਈ ਕੋਰਟ ਵੀ ਦਵੇ ਅਤੇ ਪੰਜਾਬ ਨੂੰ ਬਣਦਾ ਹੱਕ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਸਾਰੀਆਂ ਪਾਰਟੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਇਹ ਵਿਰੋਧ ਕਰਨ ਕਿ ਹਰਿਆਣੇ ਦੀ ਵਿਧਾਨ ਸਭਾ ਚੰਡੀਗੜ੍ਹ ਵਿੱਚ ਨਾ ਬਣੇ।
ਇਹ ਵੀ ਪੜ੍ਹੋ:ਲੁਧਿਆਣਾ ਅਦਾਲਤ 'ਚ ਸਿਮਰਜੀਤ ਬੈਂਸ ਵਲੋਂ ਸਰੰਡਰ
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸਾਬਕਾ ਵਿਧਾਨ ਸਭਾ ਸਪੀਕਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨੂੰ ਵੀ ਇਕ ਪੱਤਰ ਲਿਖਿਆ ਗਿਆ ਹੈ। ਇਸ ਮੁੱਦੇ ਨੂੰ ਲੈਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ ਅਤੇ ਰੋਜ਼ਾਨਾਂ ਹੀ ਲੀਡਰਾਂ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ:ਜੇਲ੍ਹ ਵਿਭਾਗ ਵੱਲੋਂ ਨਵੀਂ ਪਹਿਲ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਹੋਵੇਗੀ ਮੈਡੀਕਲ ਜਾਂਚ- ਜੇਲ੍ਹ ਮੰਤਰੀ