ETV Bharat / state

ਐਲੀ ਮਾਂਗਟ ਆਇਆ ਜੇਲ੍ਹ ਤੋਂ ਬਾਹਰ - ਐਲੀ ਮਾਂਗਟ

ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੀ ਇਨ੍ਹੀਂ ਦਿਨੀਂ ਪੂਰੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਰੋਪੜ ਜੇਲ੍ਹ 'ਚ ਬੰਦ ਗਾਇਕ ਐਲੀ ਮਾਂਗਟ ਨੂੰ ਜ਼ਮਾਨਤ ਮਿਲਣ ਤੋਂ ਸ਼ਾਮ 6.30 ਵਜੇ ਜੇਲ੍ਹ ‘ਚੋਂ ਰਿਹਾਅ ਕੀਤਾ ਗਿਆ ਹੈ।

ਫ਼ੋਟੋ
author img

By

Published : Sep 19, 2019, 8:42 PM IST

Updated : Sep 19, 2019, 9:13 PM IST

ਰੂਪਨਗਰ: ਪੰਜਾਬੀ ਗਾਇਕ ਐਲੀ ਮਾਂਗਟ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਗਏ ਹਨ। ਇਸ ਦੌਰਾਨ ਜਦੋਂ ਐਲੀ ਮਾਂਗਟ ਨੂੰ ਜੇਲ੍ਹ ‘ਚੋਂ ਰਿਹਾਅ ਕੀਤਾ ਗਿਆ ਤਾਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ।

ਵੀਡੀਓ

ਜਦੋਂ ਐਲੀ ਮਾਂਗਟ ਰੋਪੜ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਏ ਤਾਂ ਚਿੱਟੇ ਰੰਗ ਦੀ ਰੇਂਜ ਰੋਵਰ ਗੱਡੀ ਵਿੱਚ ਸਵਾਰ ਹੋ ਕੇ ਚਲੇ ਗਏ। ਇਸ ਦੌਰਾਨ ਐਲੀ ਮਾਂਗਟ ਨੇ ਜੇਲ੍ਹ ਦੇ ਬਾਹਰ ਖੜ੍ਹੇ ਪੱਤਰਕਾਰਾਂ ਨਾਲ ਵੀ ਕੋਈ ਗੱਲ ਨਹੀਂ ਕੀਤੀ।

ਦਰਅਸਲ, ਪਿਛਲੇ ਦਿਨੀਂ ਪੰਜਾਬੀ ਗਾਇਕ ਰੰਮੀ ਰੰਧਾਵਾ ਦਾ ਐਲੀ ਮਾਂਗਟ ਦੇ ਨਾਲ ਤਕਰਾਰ ਹੋਇਆ ਸੀ। ਜਿਸ ਤੋਂ ਬਾਅਦ ਮਾਂਗਟ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰੰਧਾਵਾ ਨੂੰ ਵੰਗਾਰਿਆ ਗਿਆ ਸੀ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਵੱਲੋਂ ਮਾਂਗਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Intro:edited pkg...
ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿੱਚ ਹੋਏ ਵਿਵਾਦ ਤੋਂ ਬਾਅਦ ਮੁਹਾਲੀ ਪੁਲੀਸ ਵੱਲੋਂ ਪਿਛਲੇ ਦਿਨੀਂ ਐਲੀ ਮਾਂਗਟ ਨੂੰ ਗ੍ਰਿਫਤਾਰ ਕਰ ਉਸਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਥੱਲੇ ਮਾਮਲਾ ਦਰਜ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਕੋਰਟ ਵੱਲੋਂ ਐਲੀ ਮਾਂਗਟ ਨੂੰ ਰੂਪਨਗਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ
ਅੱਜ ਮਾਨਯੋਗ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਐਲੀ ਮਾਂਗਟ ਰੂਪਨਗਰ ਜੇਲ੍ਹ ਤੋਂ ਬਾਹਰ ਆ ਗਏ ਹਨ

Body:ਰੂਪਨਗਰ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਵੀਰਵਾਰ ਦੇਰ ਸ਼ਾਮ ਗਾਇਕ ਐਲੀ ਮਾਂਗਟ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਗਏ ਹਨ
ਪੂਰਾ ਮੀਡੀਆ ਸਵੇਰ ਤੋਂ ਹੀ ਐਲੀ ਮਾਂਗਟ ਨੂੰ ਕਵਰ ਕਰਨ ਵਾਸਤੇ ਸਵੇਰ ਤੋਂ ਹੀ ਇੰਤਜ਼ਾਰ ਕਰ ਰਿਹਾ ਸੀ ਪਰ ਐਲੀ ਮਾਂਗਟ ਨੂੰ ਰੂਪਨਗਰ ਦੀ ਜੇਲ੍ਹ ਦੇ ਵਿੱਚੋਂ ਦੇਰ ਸ਼ਾਮ ਬਾਹਰ ਕੱਢਿਆ ਗਿਆ ਜਿੱਥੇ ਮਾਂਗਟ ਦੇ ਸਮਰਥਕ ਉਹਨੂੰ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਬਿਠਾ ਕੇ ਲੈ ਗਏ
ਇਸ ਦੌਰਾਨ ਮੀਡੀਆ ਵੱਲੋਂ ਐਲੀ ਮਾਂਗਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਚਿੱਟੇ ਰੰਗ ਦੀ ਕਾਰ ਦੇ ਵਿੱਚ ਕਾਲੇ ਸ਼ੀਸ਼ੇ ਲੱਗੇ ਹੋਣ ਕਰਕੇ ਮੀਡੀਆ ਦੇ ਕੈਮਰੇ ਐਲੀ ਨੂੰ ਕਵਰ ਨਹੀਂ ਕਰ ਪਾਏ
ਦਰਅਸਲ ਪਿਛਲੇ ਦਿਨੀਂ ਪੰਜਾਬੀ ਗਾਇਕ ਰੰਮੀ ਰੰਧਾਵਾ ਦਾ ਐਲੀ ਮਾਂਗਟ ਦੇ ਨਾਲ ਤਕਰਾਰ ਹੋਇਆ ਸੀ ਜਿਸ ਤੋਂ ਬਾਅਦ ਮਾਂਗਟ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰੰਧਾਵਾ ਨੂੰ ਵੰਗਾਰਿਆ ਗਿਆ ਸੀ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਵੱਲੋਂ ਮਾਂਗਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ
ਵਾਕ ਥਰੂ ਦਵਿੰਦਰ ਗਰਚਾ ਰਿਪੋਰਟਰ

Conclusion:
Last Updated : Sep 19, 2019, 9:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.