ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਾਸਤੇ ਸੂਬੇ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ। ਜ਼ਿਲ੍ਹੇ ਦੇ ਅੰਦਰ ਵੱਖ-ਵੱਖ ਨਾਕਿਆਂ ਤੇ ਜਿੱਥੇ ਦਿਨ ਰਾਤ ਪੰਜਾਬ ਪੁਲਿਸ ਦੇ ਜਵਾਨ ਡਿਊਟੀ ਤੇ ਤਾਇਨਾਤ ਹਨ, ਉੱਥੇ ਹੀ ਹੁਣ ਇਨ੍ਹਾਂ ਦੇ ਨਾਲ ਰੂਪਨਗਰ ਦੇ ਵਿੱਚ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋਏ ਅਧਿਕਾਰੀ ਵੀ ਨਾਕਿਆਂ ਤੇ ਡਿਊਟੀ ਦੇ ਰਹੇ ਹਨ।
ਰੂਪਨਗਰ ਜ਼ਿਲ੍ਹੇ ਦੇ ਵਿੱਚ ਸੇਵਾ ਮੁਕਤ ਹੋ ਚੁੱਕੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਨਾਕਿਆਂ ਤੇ ਨਿਸ਼ਕਾਮ ਡਿਊਟੀ ਦੇਣੀ ਸ਼ੁਰੂ ਕਰ ਦਿੱਤੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਸੇਵਾ ਮੁਕਤ ਪੁਲਿਸ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਕੋਰੋਨਾ ਦੀ ਮਹਾਂਮਾਰੀ ਦੇ ਦੌਰਾਨ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਇਸ ਲਈ ਉਹ ਭਾਰਤ ਦੇਸ਼ ਵਾਸਤੇ ਕਰਫਿਊ ਦੌਰਾਨ ਡਿਊਟੀ ਦੇ ਕੇ ਸੇਵਾ ਕਰ ਰਹੇ ਹਨ।
ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਰਵੀ ਕੁਮਾਰ ਤੋਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਿੱਥੇ ਇਹ ਰਿਟਾਇਰ ਹੋਣ ਤੋਂ ਬਾਅਦ ਕਰਫਿਊ ਦੇ ਦੌਰਾਨ ਨਾਕਿਆਂ ਤੇ ਡਿਊਟੀ ਦੇ ਰਹੇ ਹਨ ਉਹਦੇ ਨਾਲ ਸਾਡੇ ਪੁਲਸ ਜਵਾਨਾਂ ਦਾ ਮਨੋਬੱਲ ਹੋਰ ਵਧ ਰਿਹਾ ਹੈ। ਰੂਪਨਗਰ ਸ਼ਹਿਰ ਦੇ ਵਿੱਚ ਪੁਲਿਸ ਦੇ ਲੱਗੇ ਨਾਕਿਆਂ ਦੇ ਵਿੱਚ ਵੀਹ ਦੇ ਕਰੀਬ ਸਾਬਕਾ ਪੁਲਸ ਅਧਿਕਾਰੀ ਡਿਊਟੀ ਤੇ ਤਾਇਨਾਤ ਹੋ ਗਏ ਹਨ ਇਨ੍ਹਾਂ ਸਾਬਕਾ ਪੁਲਸ ਅਧਿਕਾਰੀਆਂ ਵੱਲੋਂ ਕਰਫਿਊ ਦੇ ਦੌਰਾਨ ਡਿਊਟੀ ਦੇ ਕੇ ਇੱਕ ਮਿਸਾਲ ਪੈਦਾ ਕਰ ਦਿੱਤੀ ਹੈ।