ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Prof Prem Singh Chandumajra) ਅੱਜ 5 ਅਕਤੂਬਰ ਸ੍ਰੀ ਚਮਕੌਰ ਸਾਹਿਬ ਪੁੱਜੇ ਅਤੇ ਇਸ ਮੌਕੇ ਸਾਬਕਾ ਸਾਂਸਦ ਵੱਲੋਂ ਸਰਕਾਰ ਤੇ ਵਾਰ ਕਰਦਿਆਂ ਹੋਇਆ ਲੰਬੀ ਹੱਥੀ ਲਿਆ।
ਇਸ ਮੌਕੇ ਸਾਬਕਾ ਸਾਂਸਦ ਵੱਲੋਂ ਸਰਕਾਰ 'ਤੇ ਵਾਰ ਕਰਦਿਆਂ ਹੋਇਆ ਲੰਬੀ ਹੱਥ ਲਿਆ। ਸਾਬਕਾ ਸਾਂਸਦ ਨੇ ਬੋਲਿਆ ਕਿ ਸਿੱਧੂ ਮੁਸੇਵਾਲਾ ਦਾ ਜੋ ਕਤਲ ਹੋਇਆ ਹੈ ਇਸ ਦੇ ਲਈ ਪੰਜਾਬ ਸਰਕਾਰ ਦੀ ਗੈਰ ਜ਼ਿੰਮੇਵਾਰਨਾ ਰਵੱਈਏ ਕਰ ਕੇ ਹੋਇਆ। ਜੇਕਰ ਇਸ ਗੱਲ ਨੂੰ ਜਨਤਕ ਨਾ ਕੀਤਾ ਜਾਂਦਾ ਕਿ ਕਿਸ ਕਿਸ ਦੀ ਸੁਰੱਖਿਆ ਵਾਪਿਸ ਲਈ ਗਈ ਹੈ। ਹੋ ਸਕਦਾ ਸੀ ਕਿ ਇਹ ਕਤਲ ਨਾ ਹੁੰਦਾ।
ਸਾਬਕਾ ਸਾਂਸਦ ਨੇ ਬੋਲਿਆ ਕਿ ਜੋ ਲੋਕਾਂ ਦੀ ਗਿਰਫਤਾਰੀ ਇਸ ਮਾਮਲੇ ਵਿਚ ਹੋਈ ਹੈ। ਉਹ ਵੀ ਪੰਜਾਬ ਤੋਂ ਬਾਹਰ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਅਤੇ ਉਹ ਹੀ ਸਭ ਤੋਂ ਪਹਿਲਾ ਹਰਕਤ ਵਿੱਚ ਆਈ ਸੀ ਅਤੇ ਜੋਂ ਮੁਲਜ਼ਮ ਹੁਣ ਪੁਲਿਸ ਨੇ ਫੜ੍ਹੇ ਹਨ। ਉਹ ਵੀ ਨਹੀਂ ਸਾਬ ਕੇ ਰੱਖ ਰਹੀ ਓਹ ਵੀ ਹਿਰਾਸਤ ਵਿੱਚੋ ਭੱਜ ਰਹੇ ਹਨ।
ਇਸ ਮਾਮਲੇ ਵਿੱਚ ਬਹੁਤ ਲੋਕਾਂ ਵਲੋ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਐਨਾ ਹੀ ਨਹੀਂ ਲੋਕਾਂ ਵੱਲੋਂ ਇਨਸਾਫ਼ ਦੇ ਲਈ ਬੋਲਿਆ ਗਿਆ ਕਿ ਇਸ ਮਾਮਲੇ ਵਿਚ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਈ ਜਾਵੇ ਜੋ ਮੌਜੂਦਾ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਪਰ ਪੰਜਾਬ ਸਰਕਾਰ ਵਲੋਂ ਕੇਵਲ ਬਿਆਂਨ ਹੀ ਜਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਮੁਲਜ਼ਮਾਂ ਨੇ ਫੂਕਿਆ ਸਰਕਾਰ ਦਾ ਪੁਤਲਾ,ਦੁਸਹਿਰੇ ਵਾਲੇ ਦਿਨ ਜਤਾਇਆ ਰੋਸ