ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਪਵਿੱਤਰ ਤਿਉਹਾਰ ਵਿਸਾਖੀ ਦੇ ਮੱਦੇਨਜ਼ਰ ਰੂਪਨਗਰ ਪੁਲਿਸ ਪਿਛਲੇ ਕਈ ਦਿਨਾਂ ਤੋਂ ਮੁਸਤੈਦ ਨਜ਼ਰ ਆ ਰਹੀ ਹੈ। ਅਜੇ ਦੋ ਕੁ ਦਿਨ ਪਹਿਲਾਂ ਹੀ ਐੱਸ. ਪੀ. (ਜਾਂਚ) ਮਨਵਿੰਦਰਜੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਵਾਰੀ-ਵਾਰੀ ਸ਼ਹਿਰ ਅੰਦਰ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕਰਕੇ ਗਏ ਸਨ, ਉਥੇ ਹੀ ਵੀਰਵਾਰ ਫਿਰ ਜ਼ਿਲ੍ਹਾ ਮੁਖੀ ਵਿਵੇਕ ਸ਼ੀਲ ਸੋਨੀ ਗੁਰੂ ਨਗਰੀ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਸੀ. ਆਰ. ਪੀ. ਐੱਫ਼. ਮੁਲਾਜ਼ਮਾਂ, ਡਾਗ ਸਕੁਆਇਡ ਟੀਮ ਅਤੇ ਪੰਜਾਬ ਪੁਲਸ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਗੁਰੂ ਨਗਰੀ ਵਿਚ ਫਲੈਗ ਮਾਰਚ ਕੱਢਿਆ ਗਿਆ।
ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਅੱਡੇ ਤੋਂ ਇਕ ਫਲੈਗ ਮਾਰਚ ਕੱਢਿਆ : ਐਸਐਸਪੀ ਰੂਪਨਗਰ ਨੇ ਕਿਹਾ ਕਿ ਵਿਸਾਖੀ ਮਨਾਉਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਭੈੜੀ ਸੰਗਤ ਦੀ ਸਹੂਲੀਅਤ ਲਈ ਕੀਤੀ ਫੋਰਸਾਂ ਦੀ ਤੈਨਾਤੀ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਸ਼ਹਿਰ ਵਿਚ ਪੁਲਿਸ ਵੱਲੋਂ ਕੇਂਦਰੀ ਸੁਰੱਖਿਆ ਜਵਾਨਾਂ ਨਾਲ ਮਿਲ ਕੇ ਫਲੈਗ ਮਾਰਚ ਕੱਢਿਆ ਖਾਸ ਤੌਰ 'ਤੇ ਐਸਐਸਪੀ ਰੂਪਨਗਰ ਨੇ ਸ਼ਿਰਕਤ ਕੀਤੀ ਤੇ ਪੁਲਿਸ ਜਵਾਨਾਂ ਨੂੰ ਹਦਾਇਤਾਂ ਦਿੱਤੀਆਂ। ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਦੀ ਯੋਗ ਅਗਵਾਈ ਹੇਠ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਅੱਡੇ ਤੋਂ ਇਕ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਦੇਖਦੇ ਹੋਏ ਇਹ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।
ਅਫਵਾਹਾਂ ਤੋ ਬਚਣ ਦੀ ਗੱਲ : ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਬੀਐਸਐਫ ਦੇ ਮਦਦ ਨਾਲ ਵੱਖ ਵੱਖ ਥਾਵਾਂ ਤੇ ਚੈਕਿੰਗ ਵੀ ਕਰ ਰਹੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇਜ਼ਿਕਰਯੋਗ ਹੈ ਕਿ ਅਪਰੇਸ਼ਨ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰੀ ਕਰਨ ਦੇ ਤਹਿਤ ਸੂਬੇ ਭਰ ਵਿੱਚ ਪੁਲਿਸ ਇਸ ਵਕਤ ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੇ ਹੈ ਅਤੇ ਰੋਪੜ ਜਿਲ੍ਹੇ ਵਿੱਚ ਵੀ ਵੱਖ ਵੱਖ ਬਲਾਕ ਵਿਚ ਪੁਲਿਸ ਵਲੋ ਫਲੈਗ ਮਾਰਚ ਕੀਤੇ ਜਾ ਰਹੇ ਅਤੇ ਲੋਕਾ ਨੂੰ ਅਫਵਾਹਾਂ ਤੋ ਬਚਣ ਦੀ ਗੱਲ ਕਹੀ ਗਈ।
ਪੁਲਿਸ ਦੀ ਦੀ ਗਸ਼ਤ ਦੌਰਾਨ ਗੁਰਦੁਆਰਾ ਸਾਹਿਬਾਨਾਂ ਦੇ ਨਜ਼ਦੀਕ ਚੌਕਸੀ: ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਪੁਲਸ ਵੱਲੋਂ ਕੱਢੇ ਜਾ ਰਹੇ ਫਲੈਗ ਮਾਰਚ ਦਾ ਉਦੇਸ਼ ਸ਼ਹਿਰ ਵਾਸੀਆਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਪਹਿਲਾਂ ਵੀ ਹਰ ਸਾਲ ਇੱਥੇ ਵਿਸਾਖੀ ਦਾ ਤਿਉਹਾਰ ਬੜੇ ਵੱਡੇ ਪੱਧਰ’ 'ਤੇ ਮਨਾਇਆ ਜਾਂਦਾ ਹੈ। ਪਰ ਇਸ ਵਾਰ ਪੁਲਿਸ ਦੀ ਦੀ ਗਸ਼ਤ ਦੌਰਾਨ ਗੁਰਦੁਆਰਾ ਸਾਹਿਬਾਨਾਂ ਦੇ ਨਜ਼ਦੀਕ ਚੌਕਸੀ ਵਧਾਈ ਗਈ ਹੈ। ਤਾਂ ਉਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਪਿਛਲੀ ਵਾਰ ਵਿਸਾਖੀ ਮੌਕੇ ਕੁਝ ਸ਼ਿਕਾਇਤਾਂ ਸਾਹਮਣੇ ਆਈਆਂ ਸਨ, ਜਿਸ ਦੇ ਮੱਦੇਨਜ਼ਰ ਇਸ ਵਾਰ ਇਹਤਿਆਤ ਵੱਜੋਂ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਗਈ ਹੈ। ਉਨ੍ਹਾਂ ਇਸ ਮੌਕੇ ਪੁਲਸ ਮੁਲਾਜ਼ਮਾਂ ਨੂੰ ਹਰ ਸਮੇਂ ਚੌਕੰਨੇ ਰਹਿਣ ਦੇ ਆਦੇਸ਼ ਦਿੱਤੇ।