ਰੂਪਨਗਰ: ਪੁਲਿਸ ਨੇ ਪੱਤਰਕਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿੰਦਰ ਸਿੰਘ, ਪੀਪੀਐਸ, ਕਪਤਾਨ ਪੁਲਿਸ (ਡਿਟੇਕਟਿਵ) ਅਤੇ ਸਤੀਸ਼ ਕੁਮਾਰ, ਪੀਪੀਐਸ, ਉਪ-ਕਪਤਾਨ ਪੁਲਿਸ ਰੂਪਨਗਰ ਦੀ ਅਗਵਾਈ ਹੇਠ ਇੰਚਾਰਜ਼ ਸਪੈਸ਼ਲ ਬਰਾਂਚ ਅਤੇ ਪੁਲਿਸ ਪਾਰਟੀ ਨੇ ਚੋਰੀ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਇਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਗੁਪਤਾ ਸੁਚਨਾ ਦੇ ਆਧਾਰ 'ਤੇ ਟੀ-ਪੁਆਇੰਟ ਬਹਿਰਾਮਪੁਰ ਜਿਮੀਦਾਰਾ ਨਜ਼ਦੀਕ ਦੋਰਾਨੇ ਨਾਕਾਬੰਦੀ ਦੌਰਾਨ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਪੁਛਗਿੱਛ ਦੌਰਾਨ 1 ਬੁਲਟ ਮੋਟਰਸਾਇਕਲ, 2 ਐਕਟੀਵਾ ਅਤੇ 6 ਸਪਲੈਂਡਰ ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋਂ: ਜੀਕੇ ਨਾਲ ਗੱਠਜੋੜ ’ਤੇ ਬੋਲੇ ਸਰਨਾ, ਸੰਗਤ ਨਾਲ ਨਹੀਂ ਕਰਾਂਗਾ ਧੋਖਾ
ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।