ਰੂਪਨਗਰ: ਸ਼ਹਿਰ ਦੇ ਵਿੱਚ ਜੱਗੀ ਮਾਰਕਿਟ ਦੇ ਸਾਹਮਣੇ ਕੁੱਝ ਦੁਕਾਨਦਾਰਾਂ ਵੱਲੋਂ ਬੀਤੇ ਦਿਨ ਲੰਗਰ ਲਗਾਇਆ ਗਿਆ ਸੀ। ਇਸ ਦੌਰਾਨ ਲੰਗਰ ਦੀ ਵਰਤੋਂ ਵਾਸਤੇ ਇਨ੍ਹਾਂ ਵੱਲੋਂ ਪਲਾਸਟਿਕ ਦੀ ਕਰਾਕਰੀ ਵਰਤੀ ਗਈ ਸੀ। ਪਲਾਸਟਿਕ ਦੀ ਕਰਾਕਰੀ ਵਰਤਣ ਤੋਂ ਬਾਅਦ ਇਹਨੂੰ ਠੀਕ ਬਾਜਾਰ ਦੇ ਵਿੱਚ ਹੀ ਉਕਤ ਦੁਕਾਨਦਾਰਾਂ ਵੱਲੋਂ ਢੇਰ ਲਾ ਦਿੱਤਾ ਗਿਆ।
ਦੁਕਾਨਦਾਰਾਂ ਨੂੰ ਲਾਇਆ ਲੰਗਰ ਉਸ ਵੇਲੇ ਮਹਿੰਗਾ ਪੈ ਗਿਆ। ਜਦੋਂ ਨਗਰ ਕੌਂਸਲ ਦੀ ਟੀਮ ਨੇ ਸਵੇਰੇ ਇਸ ਮਾਰਕੀਟ ਦੇ ਵਿੱਚ ਆ ਕੇ ਉਕਤ ਦੁਕਾਨਦਾਰ ਦੀ ਦੁਕਾਨ ਤੇ ਜਾ ਕੇ ਉਸ ਦਾ ਚਲਾਨ ਕੱਟ ਦਿੱਤਾ।
ਇਹ ਵੀ ਪੜ੍ਹੋਂ: ਭਾਜਪਾ ਨੇ ਅਕਾਲੀਆਂ ਨਾਲ ਤੋੜੀ ਯਾਰੀ, ਇਕੱਲਿਆਂ ਚੋਣ ਲੜਨ ਦਾ ਲਿਆ ਫ਼ੈਸਲਾ
ਰੂਪਨਗਰ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਇਸ ਸਾਰੀ ਘਟਨਾਕ੍ਰਮ ਦੀ ਜਾਣਕਾਰੀ ਸਾਂਝੀ ਕੀਤੀ। ਈਟੀਵੀ ਭਾਰਤ ਵੱਲੋਂ ਇਹ ਸਵਾਲ ਵਾਰ ਵਾਰ ਪ੍ਰਧਾਨ ਨੂੰ ਚੁੱਕਿਆ ਗਿਆ ਕਿ ਸ਼ਹਿਰ ਦੇ ਵਿੱਚ ਪਾਲੀਥੀਨ ਬੈਗ ਅਤੇ ਪਲਾਸਟਿਕ ਦੀ ਕਰਾਕਰੀ ਬੈਨ ਹੋਣ ਦੇ ਬਾਵਜੂਦ ਵੀ ਧੜੱਲੇ ਨਾਲ ਵਰਤੀ ਤੇ ਵੇਚੀ ਜਾ ਰਹੀ ਹੈ, ਤਾਂ ਪ੍ਰਧਾਨ ਨੇ ਜਵਾਬ ਦਿੰਦੇ ਕਿਹਾ ਕਿ ਉਨ੍ਹਾਂ ਵੱਲੋਂ ਵਾਰ ਵਾਰ ਅਜਿਹੇ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਨੁੱਕੜ ਨਾਟਕਾਂ ਰਾਹੀਂ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਲੋਕ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਕਰਾਕਰੀ ਵਰਤੋਂ ਕਰਨ ਤੋਂ ਬਾਜ਼ ਨਹੀਂ ਆ ਰਹੇ।