ਰੋਪੜ: ਜ਼ਿਲ੍ਹਾ ਰੋਪੜ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਬੀਤੇ ਦਿਨ ਲੁਧਿਆਣੇ ਵਿਚ ਹੋਏ ਘਟਨਾਕ੍ਰਮ ਉੱਤੇ ਆਪਣਾ ਬਿਆਨ ਜਾਰੀ ਕੀਤਾ ਗਿਆ ਡਾ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਪਿਛਲੇ ਦਿਨੀਂ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣੇ ਦੀ ਫੇਰੀ ਕੀਤੀ ਗਈ ਜਿਥੇ ਉਨ੍ਹਾਂ ਵੱਲੋਂ ਵੇਰਕਾ ਦੇ ਮਿਲਕ ਪਲਾਂਟ ਵਿੱਚ ਸਮਾਗਮ ਦੌਰਾਨ ਸ਼ਿਰਕਤ ਕੀਤੀ ਗਈ ਇਸ ਦੌਰਾਨ ਕਈ ਕਿਸਾਨਾਂ ਅਤੇ ਲੋਕਾਂ ਦੀਆਂ ਪੱਗਾਂ ਉਤਾਰਵਾ ਦਿੱਤੀਆਂ।
ਡਾਕਟਰ ਚੀਮਾ ਨੇ ਕਿਹਾ ਕਿ ਸਮਾਗਮ ਵਿਚ ਜੋ ਸਿੱਖ ਵਿਅਕਤੀ ਕਾਲੀਆਂ ਪੱਗਾਂ (black turbans) ਬੰਨ੍ਹ ਕੇ ਸਮਾਗਮ ਵਿੱਚ ਪਹੁੰਚੇ ਸਨ ਉਨ੍ਹਾਂ ਨੂੰ ਸਮਾਗਮ ਵਿੱਚੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਕੁੱਝ ਵੀ ਲੋਕਾਂ ਨਾਲ ਹੋਇਆ ਉਹ ਦਸਤਾਰ ਦਾ ਬਹੁਤ ਵੱਡਾ ਅਪਮਾਨ (BIG insult to the turban) ਹੈ।
ਉਨ੍ਹਾਂ ਕਿਹਾ ਕਿ ਦਸਤਾਰ ਕਿਸ ਰੰਗ ਦੀ ਬੰਨ੍ਹਣੀ ਹੈ ਇਹ ਹਰ ਸਿੱਖ ਦੀ ਆਪਣੀ ਇੱਛਾ ਹੈ ਕਿ ਉਹ ਕਿਹੜੇ ਰੰਗ ਦੀ ਦਸਤਾਰ ਸਿਰ ਉੱਤੇ ਸਜਾਉਣਾ ਚਾਹੁੰਦਾ ਹੈ ਫਿਰ ਭਾਵੇਂ ਉਸ ਦਾ ਰੰਗ ਨੀਲਾ ਕਾਲਾ ਸਫੇਦ ਜਾਂ ਕੇਸਰੀ ਹੋਵੇ ਇਸ ਗੱਲ ਉੱਤੇ ਕਿਸ ਦਾ ਹੱਕ ਨਹੀਂ ਬਣਦਾ ਕਿ ਉਹ ਕਿਸੇ ਨੂੰ ਟੋਕੇ ਕਿ ਕਿਸ ਰੰਗ ਦੀ ਦਸਤਾਰ ਕਿਸੇ ਵੱਲੋਂ ਸਜਾਈ ਜਾ ਰਹੀ ਹੈ।
ਡਾ ਚੀਮਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਇਸ ਗੱਲ ਨੂੰ ਸਪਸ਼ਟ ਕਰਨ ਕਿ ਇਹ ਕਿਸ ਦੇ ਹੁਕਮ ਸਨ ਕੀ ਕਾਲੇ ਰੰਗ ਦੀ ਦਸਤਾਰ ਬੰਨ੍ਹ (Black turban) ਕੇ ਪ੍ਰੋਗਰਾਮ ਵਿੱਚ ਨਹੀਂ ਜਾ ਸਕਦੇ। ਡਾ ਚੀਮਾ ਨੇ ਕਿਹਾ ਮੁੱਖ ਮੰਤਰੀ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਨੂੰ ਨੋਟਿਸ ਵਿਚ ਲਿਆ ਜਾਵੇ ਕਿਉਂਕਿ ਇਹ ਛੋਟੀ ਗੱਲ ਨਹੀਂ ਹੈ ਇਸ ਦੀ ਤਹਿ ਤਕ ਜਾਣਾ ਚਾਹੀਦਾ ਹੈ ।
ਇਹ ਵੀ ਪੜ੍ਹੋ: ਪੰਜਾਬ ਦੇ ਮੁਲਾਜ਼ਮ ਸ਼ਿਮਲਾ ਵਿੱਚ ਕਰਨਗੇ AAP ਖ਼ਿਲਾਫ਼ ਪ੍ਰਦਰਸ਼ਨ, ਮੁਲਾਜ਼ਮਾਂ ਨੇ ਪੋਲ ਖੋਲ੍ਹ ਰੈਲੀ ਕਰਨ ਦਾ ਕੀਤਾ ਐਲਾਨ