ETV Bharat / state

ਰੂਪਨਗਰ ਵਾਸੀਆਂ ਨੂੰ ਨਾ ਕੋਰੋਨਾ ਦਾ ਖ਼ੌਫ, ਨਾ ਸਰਕਾਰ ਦਾ ਡਰ - guidelines for corona

ਸੂਬੇ ਦੇ ਅੰਦਰ ਕੋਰੋਨਾ ਦੀ ਮਹਾਂਮਾਰੀ ਦਾ ਖ਼ੌਫ਼ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਕਈ ਉੱਚ ਅਧਿਕਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ। ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਕੇ ਵੇਖਿਆ ਕਿ ਲੋਕ ਇਸ ਬਾਰੇ ਕਿੰਨਾ ਕੁ ਸੁਚੇਤ ਹਨ।

ਰੂਪਨਗਰ
ਰੂਪਨਗਰ
author img

By

Published : Jul 14, 2020, 10:08 PM IST

ਰੂਪਨਗਰ: ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਮੇਤ ਕਈ ਵੱਡੇ ਅਧਿਕਾਰੀ ਕੋਰੋਨਾ ਪੀੜਤ ਹਨ। ਸਿਹਤ ਮਹਿਕਮਾ ਜ਼ਿਲ੍ਹੇ ਦੇ ਵਿੱਚ ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਜਨਤਾ ਨੂੰ ਅਪੀਲ ਵੀ ਕਰ ਰਹੀ ਹੈ ਪਰ ਗਰਾਊਂਡ ਜ਼ੀਰੋ 'ਤੇ ਇਸ ਦੀ ਤਸਵੀਰ ਬਿਲਕੁਲ ਉਲਟ ਹੈ।

ਰੂਪਨਗਰ ਵਾਸੀਆਂ ਨੂੰ ਨਾ ਕੋਰੋਨਾ ਦਾ ਖ਼ੌਫ, ਨਾ ਸਰਕਾਰ ਦਾ ਡਰ

ਸੂਬੇ ਦੇ ਅੰਦਰ ਕੋਰੋਨਾ ਦੀ ਮਹਾਂਮਾਰੀ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਕਈ ਉੱਚ ਅਧਿਕਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ। ਪਿਛਲੇ ਦਿਨਾਂ ਵਿੱਚ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਉਨ੍ਹਾਂ ਦਾ ਪਰਿਵਾਰ, ਜ਼ਿਲ੍ਹੇ ਦੇ ਐਸਡੀਐਮ ਅਤੇ ਕਈ ਹੋਰ ਉੱਚ ਅਧਿਕਾਰੀ ਵੀ ਕੋਰੋਨਾ ਪੀੜਤ ਹੋ ਚੁੱਕੇ ਹਨ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਖ਼ਤੀ ਦੇ ਨਾਲ ਸਿਹਤ ਮਹਿਕਮੇ ਵੱਲੋਂ ਜਾਰੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਆਖੀ ਗਈ ਹੈ। ਤੁਸੀਂ ਚਾਹੇ ਦਫ਼ਤਰ ਦੇ ਵਿੱਚ ਬੈਠੇ ਹੋਵੋ, ਦੁਕਾਨ ਦੇ ਵਿੱਚ ਬੈਠੇ ਹੋਵੋ ਜਾਂ ਭੀੜ ਭਾੜ ਦੇ ਵਿੱਚ ਹੋਵੋ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ, ਪੰਜ ਤੋਂ ਵੱਧ ਬੰਦਿਆਂ ਦੀ ਭੀੜ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਹੋਰ ਵੀ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਰੂਪਨਗਰ ਸ਼ਹਿਰ ਦੇ ਵਿੱਚ ਇਨ੍ਹਾਂ ਸਾਰੇ ਕਾਨੂੰਨਾਂ ਨੂੰ ਲੋਕ ਟਿੱਚ ਜਾਣਦੇ ਹਨ। ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ। ਕੀਤਾ ਸਭ ਤੋਂ ਪਹਿਲਾਂ ਸਬਜ਼ੀ ਮੰਡੀ ਦੇ ਵਿੱਚ ਫਲ ਅਤੇ ਸਬਜ਼ੀ ਵੇਚਣ ਵਾਲੇ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ।

ਸਬਜ਼ੀ ਮੰਡੀ ਦੇ ਵਿੱਚ ਕਿਸੇ ਨੇ ਵੀ ਮੂੰਹ ਤੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਰੇਹੜੀਆਂ ਦੇ ਉੱਪਰ ਲੋਕਾਂ ਦੀ ਇੰਨੀ ਭੀੜ ਸੀ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਜਨਤਾ ਕੋਰੋਨਾ ਤੋਂ ਬਿਲਕੁਲ ਬੇਖ਼ੌਫ਼ ਹੈ।

ਰੋਜ਼ਾਨਾ ਰੂਪਨਗਰ ਦੀ ਸਬਜ਼ੀ ਮੰਡੀ ਦੇ ਵਿੱਚ ਐਨੀ ਹੀ ਭੀੜ ਰਹਿੰਦੀ ਹੈ ਅਤੇ ਸੋਸ਼ਲ ਡਿਸਟੈਂਸ ਦੀਆਂ ਜਿੱਥੇ ਧੱਜੀਆਂ ਉੱਡਦੀਆਂ ਹਨ ਉਥੇ ਹੀ ਸਿਹਤ ਮਹਿਕਮੇ ਵੱਲੋਂ ਕਰੋਨਾ ਦੀ ਰੋਕਥਾਮ ਦੇ ਵਾਸਤੇ ਜਾਰੀ ਕੀਤੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੁੰਦੀ ਹੈ।

ਕੋਰੋਨਾ ਦੇ ਚੱਲਦੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਕਰਨ ਦੀ ਗੱਲ ਆਖ ਰਹੇ ਹਨ ਪਰ ਰੂਪਨਗਰ ਦੇ ਵਿੱਚ ਗਰਾਊਂਡ ਜ਼ੀਰੋ ਤੇ ਲੋਕ ਅਤੇ ਰੇਹੜੀ ਸਬਜ਼ੀ ਵਾਲੇ ਸਰਕਾਰ ਦੇ ਆਦੇਸ਼ਾਂ ਨੂੰ ਠੇਂਗਾ ਦਿਖਾ ਰਹੇ ਹਨ।

ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ 41 ਮਰੀਜ਼ ਕਰੋਨਾ ਪੀੜਤ ਹਨ। ਪ੍ਰਸ਼ਾਸਨ ਜਨਤਾ ਨੂੰ ਬਾਰ-ਬਾਰ ਸਾਵਧਾਨੀਆਂ ਰੱਖਣ ਦੀ ਅਪੀਲ ਕਰ ਰਿਹਾ ਹੈ ਪਰ ਇਸ ਦੀ ਪਾਲਣਾ ਰੂਪਨਗਰ ਸ਼ਹਿਰ ਦੇ ਵਿੱਚ ਵੇਖਣ ਨੂੰ ਖਾਸ ਨਜ਼ਰ ਨਹੀਂ ਆ ਰਹੀ

ETV Bharat Logo

Copyright © 2025 Ushodaya Enterprises Pvt. Ltd., All Rights Reserved.