ਨੰਗਲ : ਪੰਜਾਬ ਐਲਕਲੀਜ਼ ਐਂਡ ਕੈਮੀਕਲ ਲਿਮਟਿਡ (ਪੀਏਸੀਐੱਲ) ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਇਸ ਵਿਚਕਾਰ ਹਲਕਾ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਅਤੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕਿਸੇ ਵੀ ਹਾਲ 'ਚ ਕਾਰਖਾਨੇ ਨੂੰ ਬੰਦ ਨਹੀਂ ਹੋਣ ਦਿੱਤ ਜਾਵੇਗਾ। ਕਾਰਖਾਨੇ ਦੇ ਮੁਲਾਜ਼ਮਾਂ ਨੇ ਵੀ ਰਾਣਾ ਕੇਪੀ ਸਿੰਘ ਨੇ ਇਸ ਸਾਰੇ ਮਾਮਲੇ ਨੂੰ ਕੇ ਵਿਚਾਰ ਚਰਚਾ ਕੀਤੀ।
ਰਾਣਾ ਕੇਪੀ ਨੇ ਕਿਹਾ ਸੂਬਾ ਸਰਕਾਰ ਇਸ ਕਾਰਖਾਨੇ ਨੂੰ 5 ਕੋਰੜ ਦੇ ਘਾਟੇ ਦੇ ਬਾਵਜੂਦ ਵੀ ਚੱਲਦਾ ਰੱਖ ਚਹੁੰਦੀ ਹੈ। ਕਿਉਂਕਿ ਇਸ ਨਾਲ ਸਾਡੇ ਇਲਾਕੇ ਦੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲ ਵਿੱਚ ਇਸ ਕਾਰਖਾਨੇ ਨੂੰ ਬੰਦ ਨਹੀਂ ਹੋਣ ਦਿੱਤ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਭਾਵਤ ਹੋ ਰਹੇ ਟਰਾਂਸਪੋਟਰਾਂ ਅਤੇ ਮੁਲਜ਼ਮਾਂ ਨਾਲ ਉਨ੍ਹਾਂ ਨੇ ਮੀਟਿੰਗ ਕੀਤੀ ਹੈ। ਜਿਨ੍ਹਾਂ ਨੂੰ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਟਰਾਂਸਪੋਟਰਾਂ ਦਾ ਸਾਰ ਘਾਟਾ ਹਲਾਤ ਠੀਕ ਹੋਣ ਤੋਂ ਬਾਅਦ ਪੂਰਾ ਕੀਤਾ ਜਾਵੇਗਾ।
ਇਸੇ ਤਰ੍ਹਾਂ ਹੀ ਉਨ੍ਹਾਂ ਕਿਹਾ ਮੁਲਾਜ਼ਮਾਂ ਦੀ ਜੋ 25 ਫੀਸਦੀ ਤਨਖਾਹ ਰੋਕੀ ਗਈ ਹੈ, ਉਸ ਦਾ ਵੀ ਪੈਸਾ-ਪੈਸਾ ਮੁਲਾਜ਼ਮਾਂ ਨੂੰ ਵਾਪਸ ਕੀਤਾ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਕੋਵਿਡ-19 ਕਾਰਨ ਸਾਰੀ ਦੁਨੀਆ ਆਰਥਕ ਮੰਦੀ ਵਿੱਚੋਂ ਲੰਘ ਰਹੀ ਹੈ, ਜਿਸ ਦਾ ਅਸਰ ਪੰਜਾਬ 'ਤੇ ਵੀ ਹੈ। ਉਨ੍ਹਾਂ ਕਿਹਾ ਇਸ ਸਕੰਟ ਦੇ ਦੌਰ ਵਿੱਚ ਸਰਕਾਰ ਦਾ ਸਹਿਯੋਗ ਕੀਤਾ ਜਾਵੇ।
ਇਸੇ ਤਰ੍ਹਾਂ ਹੀ ਕਾਰਖਾਨੇ ਦੇ ਮੁਾਲਜ਼ਮਾਂ ਨੇ ਵੀ ਕਿਹਾ ਉਨ੍ਹਾਂ ਨੂੰ ਰਾਣਾ ਕੇਪੀ ਨੇ ਬਹੁਤ ਹੀ ਸਾਰਥਕ ਮਹੌਲ ਵਿੱਚ ਇਸਹ ਭਰੋਸਾ ਦਿੱਤਾ ਹੈ ਕਿ ਬੰਦ ਪਈ ਯੂਨਿਟ ਨੂੰ ਮੁੜ ਚਾਲੂ ਕੀਤਾ ਜਾਵੇਗਾ। ਮੁਾਲਜ਼ਮਾਂ ਦੀਆਂ ਤਨਖਾਹਵਾਂ ਦਾ ਬਕਾਇਆ ਵੀ ਹਲਾਤ ਸੁਧਰਣ 'ਤੇ ਦਿੱਤਾ ਜਾਵੇਗਾ।
ਇਸ ਮੌਕੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਕਿਹਾ ਨੇ ਕਿ ਸਰਕਾਰ ਪੀਏਸੀਐੱਲ ਨੂੰ ਹਰ ਵਿੱਚ ਚੱਲਦਾ ਰੱਖਣ ਲਈ ਬਚਨਬੰਦ ਹੈ। ਮੁਲਾਜ਼ਮਾਂ ਅਤੇ ਟਰਾਂਸਪੋਟਰਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦਾ ਵੀ ਕੋਈ ਬਕਾਇਆ ਹੈ ਉਸ ਨੂੰ ਹਰ ਹਾਲ ਵਿੱਚ ਦਿੱਤਾ ਜਾਵੇਗਾ।