ETV Bharat / state

ਪੁਲਿਸ ਨੂੰ ਟਿੱਚ ਜਾਣ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਬੱਸ ਚਾਲਕ

author img

By

Published : Feb 18, 2020, 12:08 PM IST

ਰੋਪੜ ਦੇ ਬੇਲਾ ਚੌਕ ਵਿਖੇ ਨਾਕੇਬੰਦੀ ਦੌਰਾਨ ਇੱਕ ਨਿੱਜੀ ਬੱਸ ਦਾ ਦੂਜੀ ਵਾਰ ਚਲਾਨ ਕੱਟਿਆ ਗਿਆ ਹੈ। ਥੋੜ੍ਹੇ ਦਿਨ ਪਹਿਲਾਂ ਹੀ ਇਹ ਬੱਸ ਸਵਾਰੀਆਂ ਨਾਲ ਨੱਕੋ ਨੱਕ ਭਰੀ ਸੀ ਤੇ ਇਸਨੇ ਲਾਲ ਬੱਤੀ ਵੀ ਜੰਪ ਕੀਤੀ ਸੀ ਜਿਸ ਕਾਰਨ ਇਸਦਾ ਚਲਾਨ ਕੀਤਾ ਗਿਆ ਸੀ।

Overload bus invoice
ਨਿੱਜੀ ਬੱਸ ਦਾ ਦੂਜੀ ਵਾਰ ਚਲਾਨ

ਰੋਪੜ: ਬਹਿਰਾਮਪੁਰ ਰੂਟ ਉੱਤੇ ਸਵੇਰੇ ਚੱਲਣ ਵਾਲੀ ਨਿੱਜੀ ਬੱਸ ਦਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਦਸ ਦਿਨਾਂ ਦੇ ਵਿੱਚ ਦੂਜੀ ਵਾਰ ਚਲਾਨ ਕੱਟਿਆ ਗਿਆ। ਇਸ ਮਿੰਨੀ ਬੱਸ ਵਿੱਚ ਸਮਰੱਥਾ ਤੋਂ ਵੀ ਕਈ ਗੁਣਾ ਜ਼ਿਆਦਾ ਸਵਾਰੀਆਂ ਬਿਠਾਈਆਂ ਹੋਈਆਂ ਸਨ।

ਨਿੱਜੀ ਬੱਸ ਦਾ ਦੂਜੀ ਵਾਰ ਚਲਾਨ

ਟ੍ਰੈਫਿਕ ਪੁਲਿਸ ਨੇ ਨਾਕੇ ਦੌਰਾਨ ਇਸ ਬੱਸ ਨੂੰ ਮੌਕੇ ਉੱਤੇ ਰੋਕ ਲਿਆ ਅਤੇ ਬੱਸ ਨੂੰ ਖਾਲੀ ਕਰਵਾ ਕੇ ਇਸ ਦਾ ਚਲਾਨ ਕੱਟ ਦਿੱਤਾ। ਰੋਪੜ ਟ੍ਰੈਫਿਕ ਇੰਚਾਰਜ ਅਨਿਲ ਕੁਮਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥੋੜ੍ਹੇ ਦਿਨ ਪਹਿਲਾਂ ਹੀ ਇਹ ਬੱਸ ਸਵਾਰੀਆਂ ਨਾਲ ਨੱਕੋ ਨੱਕ ਭਰੀ ਸੀ ਤੇ ਇਸਨੇ ਲਾਲ ਬੱਤੀ ਵੀ ਜੰਪ ਕੀਤੀ ਸੀ ਜਿਸ ਕਾਰਨ ਇਸਦਾ ਚਲਾਨ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਦੁਬਾਰਾ ਜਦੋਂ ਇਸ ਬੱਸ ਨੂੰ ਰੋਕਿਆ ਗਿਆ ਤਾਂ ਇਸ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਈਆਂ ਹੋਈਆਂ ਸਨ ਜਿਸ ਕਰਕੇ ਅੱਜ ਮੁੜ ਇਸ ਦਾ ਚਲਾਨ ਕੱਟਿਆ ਗਿਆ ਹੈ

ਉੱਧਰ ਦੂਜੇ ਪਾਸੇ ਇਸ ਬੱਸ ਦੇ ਚਾਲਕ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਤੁਸੀਂ ਸਮਰੱਥਾ ਤੋਂ ਵੱਧ ਸਵਾਰੀਆਂ ਕਿਉਂ ਬਿਠਾਉਂਦੇ ਹੋ ਤਾਂ ਉਸਦਾ ਜਵਾਬ ਸੀ ਕਿ ਸਵੇਰੇ-ਸਵੇਰੇ ਸਕੂਲ, ਕਾਲਜ, ਦਫ਼ਤਰਾਂ ਵਾਲੀਆਂ ਸਵਾਰੀਆਂ ਨੇ ਸ਼ਹਿਰ ਆਉਣਾ ਹੁੰਦਾ ਹੈ ਇਸ ਕਰਕੇ ਉਹ ਬੱਸ ਦੇ ਵਿੱਚ ਚੜ੍ਹ ਜਾਂਦੀਆਂ ਹਨ ਅਤੇ ਇਸ ਰੂਟ ਉੱਤੇ ਬੱਸਾਂ ਵੀ ਕਾਫੀ ਘੱਟ ਹਨ।

ਨਿੱਜੀ ਬੱਸਾਂ ਵਾਲੇ ਆਪਣੇ ਮੁਨਾਫ਼ੇ ਲਈ ਸਮਰੱਥਾ ਤੋਂ ਵੱਧ ਸਵਾਰੀਆਂ ਢੋਂਦੇ ਹਨ ਅਤੇ ਹਾਦਸਿਆਂ ਨੂੰ ਦਾਵਤ ਦਿੰਦੇ ਹਨ ਪਰ ਇਹ ਬੱਸ ਵਾਲਾ ਉਹ ਹੈ ਜਿਸਦਾ ਅਜੇ ਕੁਝ ਦਿਨ ਪਹਿਲਾਂ ਹੀ ਲਾਲ ਬੱਤੀ ਦੀ ਉਲੰਘਣਾ ਕਰਨ ਅਤੇ ਓਵਰਲੋਡ ਦਾ ਚਲਾਨ ਹੋਇਆ ਸੀ। ਅੱਜ ਮੁੜ ਇਸਦਾ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਉੱਤੇ ਚਲਾਨ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.