ਨੂਰਪੁਰ ਬੇਦੀ: ਮੁੱਢਲੇ ਸਿਹਤ ਕੇਂਦਰ ਪਿੰਡ ਝਾਂਡੀਆਂ ਤੋਂ ਬੋਰਵੈੱਲ ਖੁੱਲ੍ਹਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਖੁੱਲ੍ਹਾ ਬੋਰਵੈੱਲ ਕਿਸੇ ਹਾਦਸੇ ਨੂੰ ਸੱਦਾ ਦੇ ਰਿਹਾ ਹੈੈ। ਉੱਥੇ ਹੀ ਪ੍ਰਸ਼ਾਸਨ ਦੀ ਨਲਾਇਕੀ ਨੂੰ ਵੀ ਲੋਕਾਂ ਸਾਹਮਣੇ ਲੈਕੇ ਆ ਰਿਹਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ, ਕਿ ਮੁੱਢਲੇ ਸਿਹਤ ਕੇਂਦਰ ਦੀ OPD ਤੋਂ ਸਿਰਫ਼ ਪੰਦਰਾਂ ਕਦਮ ਦੂਰ ਇਸ ਬੋਰਵੈਲ ਨੂੰ ਇੱਕ ਇੱਟ ਦੇ ਨਾਲ ਢੱਕਿਆ ਹੋਇਆ ਹੈ।
ਅੱਖਾਂ ਸਾਹਮਣੇ ਹੋਣ ਦੇ ਬਾਵਜ਼ੂਦ ਵੀ ਪ੍ਰਸ਼ਾਸਨ ਇਸ ਤੋਂ ਪੂੂਰੀ ਤਰ੍ਹਾਂ ਅਣਬੁੱਝ ਕੇ ਆਣਜਾਨ ਬਣਦਾ ਨਜ਼ਰ ਆ ਰਿਹਾ ਹੈ। ਤੇ ਕਿਸੇ ਵੱਡੇ ਹਾਦਸੇ ਦੇ ਹੋਣ ਦਾ ਇੰਤਜ਼ਾਰ ਕਰ ਰਿਹਾ ਹੈl ਕਿਉਂਕਿ ਇਸ ਸਿਹਤ ਕੇਂਦਰ ‘ਚ ਸਿਹਤ ਸੇਵਾਵਾਂ ਲੈਣ ਆਉਣ ਵਾਲੇ ਮਾਪਿਆਂ ਦੇ ਨਾਲ ਛੋਟੇ-ਛੋਟੇ ਬੱਚੇ ਵੀ ਆਉਂਦੇ ਹਨ, ਜੋ ਕਦੇ ਵੀ ਇਸ ਬੋਰਵੈੱਲ ਦਾ ਸ਼ਿਕਾਰ ਹੋ ਸਕਦੇ ਹਨ l
ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ, ਕਿ ਉਨ੍ਹਾਂ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ, ਪਰ ਪ੍ਰਸ਼ਾਸਨ ਵੱਲੋੋਂ ਹਰ ਵਾਰ ਪਿੰਡ ਵਾਸੀਆਂ ਦੀ ਸ਼ਿਕਾਇਤ ਨੂੰ ਜਾਣਬੁੱਝ ਕੇ ਆਣਸੁਣਿਆ ਕਰ ਦਿੱਤਾ ਜਾਦਾ ਹੈ।
ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਹੈ, ਕਿ ਸਰਕਾਰ ਵੱਲੋਂ ਵੋਟਾ ਲੈਣ ਲਈ ਜਲਦੀ-ਜਲਦੀ ‘ਚ ਇਹ ਸਿਹਤ ਕੇਦਰ ਨੂੰ ਬਣਾਇਆ ਗਿਆ ਸੀ। ਪਰ ਇਸ ਨੂੰ ਚਾਲੂ ਨਹੀਂ ਕੀਤਾ ਗਿਆ, ਤੇ ਬੋਰਵੈੱਲ ਨੂੰ ਖੁੱਲ੍ਹਾ ਹੀ ਛੱਡਿਆ ਗਿਆ ਹੈ। ਜੋ ਅੱਜ ਕਿਸੇ ਵੱਡੇ ਹਾਦਸੇ ਦਾ ਇਤਜ਼ਾਰ ਕਰ ਰਿਹਾ ਹੈ