ਸ਼੍ਰੀ ਅਨੰਦਪੁਰ ਸਾਹਿਬ: ਲੁਧਿਆਣਾ 'ਚ ਹੋਏ ਧਮਾਕੇ ਤੋਂ ਬਾਅਦ ਭਾਵੇਂ ਪੂਰੇ ਪੰਜਾਬ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ, ਪਰ ਜੇਕਰ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਕੋਰਟ ਕੰਪਲੈਕਸ ਦੀ ਤਾਂ ਇੱਥੇ ਸਾਡੀ ਟੀਮ ਨੇ ਗਰਾਊਂਡ ਜ਼ੀਰੋ 'ਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਉੱਥੇ ਕੋਰਟ ਕੰਪਲੈਕਸ ਦੇ ਐਂਟਰੀ ਗੇਟ 'ਤੇ ਕੋਈ ਨਹੀਂ ਹੈ, ਨਾ ਕੋਈ ਮੈਟਲ ਡਿਟੈਕਟਰ ਹੈ ਅਤੇ ਨਾ ਹੀ ਸੀਸੀਟੀਵੀ ਕੈਮਰੇ ਲਗਾਏ ਗਏ ਸਨ।
ਇਸ ਸਬੰਧੀ ਜਦੋਂ ਉਨ੍ਹਾਂ ਵਕੀਲਾਂ ਨਾਲ ਗੱਲ ਕੀਤੀ ਤਾਂ ਵਕੀਲਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀ ਨੂੰ ਲਿਖ ਚੁੱਕੇ ਹਨ। ਪਰ ਇੱਥੇ ਮੈਟਲ ਡਿਟੈਕਟਰ ਨਹੀਂ ਲਗਾਇਆ ਗਿਆ। ਇੱਥੇ ਕਈ ਵੱਡੇ ਗੈਂਗਸਟਰਾਂ ਦੇ ਕੇਸ ਵੀ ਚੱਲ ਰਹੇ ਹਨ, ਸ੍ਰੀ ਅਨੰਦਪੁਰ ਸਾਹਿਬ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਈ ਬੇਅਦਬੀ ਦਾ ਕੇਸ ਵੀ ਇੱਥੇ ਹੀ ਚੱਲ ਰਿਹਾ ਹੈ, ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਜੇਕਰ ਪ੍ਰਸ਼ਾਸਨ ਅਤੇ ਸਰਕਾਰ ਅਣਸੁਖਾਵੀਂ ਘਟਨਾ ਤੋਂ ਬਾਅਦ ਹੀ ਜਾਗ ਜਾਵੇ ਤਾਂ ਇਸ ਦਾ ਕੀ ਫਾਇਦਾ।
ਸੋ ਅੱਗੇ ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਖ਼ਬਰ ਤੋਂ ਬਾਅਦ ਕੋਈ ਹਰਕਤ ਵਿੱਚ ਆਉਂਦੀ ਹੈ ਜਾਂ ਫਿਰ ਲੁਧਿਆਣਾ ਦੀ ਤਰ੍ਹਾਂ ਕਿਸੇ ਹੋਰ ਅਣਸੁਖਾਵੀਂ ਘਟਨਾ ਦੀ ਉਡੀਕ ਕਰ ਰਹੀ ਹੈ।
ਇਹ ਵੀ ਪੜੋ:- Ludhiana court Blast: ਪੋਸਟਮਾਰਟਮ 'ਚ ਖੁਲਾਸਾ, ਮ੍ਰਿਤਕ ਹੋ ਸਕਦੈ ਖਿਡਾਰੀ ਜਾਂ ਪਹਿਲਵਾਨ