ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਵੱਲੋਂ ਆਏ ਦਿਨ ਦਿੱਤੇ ਜਾਣ ਵਾਲੇ ਬਿਆਨ ਜਿਸਦੇ ਵਿਚ ਉਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਇੱਕ ਗ਼ਰੀਬ ਘਰ ਤੋਂ ਹਨ। ਉਸ 'ਤੇ ਪਲਟਵਾਰ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਰੂਪਨਗਰ ਜ਼ਿਲ੍ਹੇ ਚੋਂ ਸਭ ਤੋਂ ਅਮੀਰ ਵਿਅਕਤੀ ਹਨ।
ਉਨ੍ਹਾ ਕਿਹਾ ਕਿ ਪੰਜਾਬ ਦੇ ਵਿੱਚ Bsf ਘੇਰਾ ਵਧਣ 'ਤੇ ਚਰਨਜੀਤ ਸਿੰਘ ਚੰਨੀ ਵੱਲੋਂ ਕੇਦਰ ਨਾਲ ਗੱਲਬਾਤ ਕਰਨੀ ਹੈ। ਇਸ ਤੰਜ ਕਸਦਿਆਂ ਵਿਧਾਇਕ ਸੰਦੋਆ ਨੇ ਕਿਹਾ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦੇ ਹਨ ਕਿ ਉਨ੍ਹਾਂ ਨੇ ਆਲ ਇੰਡੀਆ ਆਗੂਆਂ ਦੀ ਮੀਟਿੰਗ ਸੱਦੀ ਹੈ, ਉਨ੍ਹਾਂ ਅੱਗੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਲੜਨੀ ਚਾਹੀਦੀ ਹੈ।
ਇਸ ਮੌਕੇ ਵਿਧਾਇਕ ਸੰਦੋਆ ਨੇ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਕਿਹਾ ਹੈ ਕਿ ਕੇਂਦਰ ਪੰਜਾਬ ਦੇ ਨਾਲ ਵਿਤਕਰਾ ਕਰਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਰੂਪਨਗਰ ਹਲਕੇ ਦੇ ਨਾਲ ਵਿਤਕਰਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਹੈ ਕਿ ਚਮਕੌਰ ਸਾਹਿਬ ਨੂੰ ਕਰੋੜ੍ਹਾਂ ਦੀਆਂ ਗ੍ਰਾਂਟਾਂ ਜਾਰੀ ਹੋ ਰਹੀਆਂ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਗਰਾਂਟਾਂ ਜਾਰੀ ਹੋ ਰਹੀਆਂ ਹਨ ਪਰ ਹਲਕਾ ਰੂਪਨਗਰ ਨੂੰ ਮੁੱਖ ਮੰਤਰੀ ਦੇ ਵੱਲੋਂ ਹੁਣ ਤੱਕ ਕੋਈ ਵੀ ਗਰਾਂਟ ਜਾਰੀ ਨਹੀਂ ਕੀਤੀ ਗਈl
ਇਹ ਵੀ ਪੜ੍ਹੋ: ਬੀ.ਐਸ.ਐਫ ਦਾ ਅਧਿਕਾਰ ਖੇਤਰ ਵਧਾਏ ਜਾਣ 'ਤੇ ਪੰਜਾਬ ਸਰਬ ਪਾਰਟੀ ਮੀਟਿੰਗ ਅੱਜ
ਉਨ੍ਹਾਂ ਅੱਗੇ ਕਿਹਾ ਹੈ ਕਿ ਉਹ ਓਪੋਜ਼ਿਟ ਪਾਰਟੀ ਦੇ ਵਿਧਾਇਕ ਜ਼ਰੂਰ ਹਨ ਪਰ ਪਾਕਿਸਤਾਨ ਤੋਂ ਨਹੀਂ ਆਏ ਹੋਏ ਇਸ ਲਈ ਤੁਸੀਂ ਪੰਜਾਬ ਦਾ ਮਾਹੌਲ ਪਹਿਲਾਂ ਠੀਕ ਕਰੋ ਅਤੇ ਚਰਨਜੀਤ ਚੰਨੀ ਨੂੰ ਸਾਰੇ ਹਲਕਿਆਂ ਨੂੰ ਇੱਕੋ ਜਿਹੀਆਂ ਗਰਾਂਟਾਂ ਜਾਰੀ ਕਰਨੀਆਂ ਚਾਹੀਦੀਆਂ ਹਨl ਉਨ੍ਹਾਂ ਅੱਗੇ ਕਿਹਾ ਹੈ ਕਿ ਹਲਕਾ ਚਮਕੌਰ ਸਾਹਿਬ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਜਿੰਨਾ ਹੀ ਟੈਕਸ ਦੇ ਰਹੇ ਹਨ ਹਲਕਾ ਦੇ ਲੋਕ ਤੇ ਰੂਪਨਗਰ ਹਲਕੇ ਦੇ ਲੋਕਾਂ ਨੂੰ ਵਿਕਾਸ ਚਾਹੀਦਾ ਹੈ ਇਸ ਲਈ ਸਾਡੇ ਹਲਕੇ ਤੋਂ ਗਿਆ ਟੈਕਸ ਦਾ ਪੈਸਾ ਸਾਡੇ ਵਿਕਾਸ ਕਾਰਜਾਂ ਤੇ ਲਾਉਣਾ ਚਾਹੀਦਾ ਹੈ।
ਰੂਸਾ ਆਲਮ ਮਾਮਲੇ ਤੇ ਬੋਲਦਿਆਂ ਹੋਇਆਂ ਵਿਧਾਇਕ ਸੰਦੋਆ ਨੇ ਕਿਹਾ ਹੈ ਕਿ ਕਾਂਗਰਸ ਇਸ ਤਰ੍ਹਾਂ ਦੇ ਮੁੱਦੇ ਉਠਾ ਕੇ ਅਸਲ ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਭੜਕਾ ਰਹੀ ਹੈ ਉਨ੍ਹਾਂ ਅੱਗੇ ਕਿਹਾ ਹੈ ਕਿ ਪੰਜਾਬ ਸਰਕਾਰ ਘਰ ਘਰ ਰੋਜ਼ਗਾਰ ,ਸਿਹਤ ਸਹੂਲਤਾਂ ਮਾਈਨਿੰਗ, ਨਸੇਆਦਿ ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਭੜਕਾ ਰਹੇ ਹਨ। ਪੰਜਾਬ ਸਰਕਾਰ ਅਸਲ ਮੁੱਦਿਆਂ 'ਤੇ ਕੰਮ ਕਰੇ ਨਾ ਕਿ ਇਸ ਤਰ੍ਹਾਂ ਦੇ ਮੁੱਦੇ ਉਠਾ ਕੇ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਇਆ ਜਾਵੇ।
ਸ਼ਹੀਦ ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੇ ਵੱਲੋਂ ਟੀ ਟਵੰਟੀ ਵਰਲਡ ਕੱਪ (T20 World Cup) ਨੂੰ ਰੱਦ ਕਰਨ ਦੀ ਮੰਗ ਤੇ ਬੋਲਦਿਆਂ ਹੋਇਆਂ ਵਿਧਾਇਕ ਸੰਦੋਆ ਨੇ ਕਿਹਾ ਹੈ ਕਿ ਇਕ ਪਾਸੇ ਤਾਂ ਸਾਡੇ ਜਵਾਨ ਸ਼ਹਾਦਤ ਪਾ ਰਹੇ ਹਨ ਤੇ ਦੂਜੇ ਪਾਸੇ ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਇਹ ਵਰਲਡ ਕੱਪ ਮੈਚ ਕਰਵਾ ਕੇ ਕਿਆ ਸਿੱਧ ਕਰਨਾ ਚਾਹੁੰਦੇ ਹਨ। ਇਹ ਵਰਲਡ ਕੱਪ ਮੈਚ ਕੇਂਦਰ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਅੱਗੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਇਹ ਮੈਚ ਰੱਦ ਨਹੀਂ ਕਰਦੇ ਤਾਂ ਪੰਜਾਬ ਦੇ ਪੰਜਾਬੀ ਲੋਕਾਂ ਨੂੰ ਆਪਣੇ ਪੱਧਰ 'ਤੇ ਇਨ੍ਹਾਂ ਮੈਚਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਉਹ ਭਾਵੇਂ ਕੇਬਲ ਤੇ ਹੋਵੇ ਜਾਂ ਟੀ ਵੀ ਤੇ ਹੋਵੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਨੇਤਰਹੀਣ ਲੋਕਾਂ ਦੀ ਪੈਨਸ਼ਨ ਰੀਵਿਊ ਕਰਨ ਦਾ ਐਲਾਨ