ਅੱਜ ਕੱਲ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ 'ਚ ਪ੍ਰਜਨਨ, ਅੰਤੜੀਆਂ, ਚਮੜੀ, ਦਿਮਾਗ, ਦਿਲ ਨਾਲ ਜੁੜੇ ਰੋਗ ਅਤੇ ਵਾਲਾਂ ਦੀਆਂ ਸਮੱਸਿਆਵਾਂ ਸ਼ਾਮਲ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਨਾਰ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਅਨਾਰ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਡਾਕਟਰ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਅਨਾਰ ਖਾਣ ਦੇ ਸਿਹਤ ਲਾਭਾਂ ਬਾਰੇ ਦੱਸਿਆ ਹੈ।
ਅਨਾਰ ਖਾਣ ਦੇ ਫਾਇਦੇ
ਸ਼ੁਕਰਾਣੂਆਂ ਦੀ ਗਿਣਤੀ 'ਚ ਸੁਧਾਰ: ਅਨਾਰ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ। ਇਹ ਇੱਕ ਕੁਦਰਤੀ ਅਫਰੋਡਿਸੀਆਕ ਹੈ, ਜੋ ਸ਼ੁਕ੍ਰਾਣੂਆਂ ਦੀ ਗਿਣਤੀ ਅਤੇ ਵੀਰਜ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ। ਇਹ ਪੁਰਸ਼ਾਂ ਲਈ ਸਭ ਤੋਂ ਵਧੀਆ ਫਲ ਹੈ।
ਅੰਡਕੋਸ਼ ਦੀ ਗੁਣਵੱਤਾ ਵਿੱਚ ਸੁਧਾਰ: ਅਨਾਰ ਅੰਡਕੋਸ਼ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ, ਐਸਟ੍ਰੋਜਨ ਦੇ ਦਬਦਬੇ ਨੂੰ ਘਟਾਉਂਦਾ ਹੈ, ਹਾਰਮੋਨ ਸੰਤੁਲਨ ਵਿੱਚ ਮਦਦ ਕਰਦਾ ਹੈ ਅਤੇ PCOS, ਬਾਂਝਪਨ, ਵਾਲਾਂ ਦਾ ਝੜਨਾ, ਫਿਣਸੀਆਂ ਅਤੇ ਮੀਨੋਪੌਜ਼ ਵਾਲੀਆਂ ਔਰਤਾਂ ਲਈ ਬਹੁਤ ਵਧੀਆ ਹੈ।
ਮਾੜੇ ਕੋਲੇਸਟ੍ਰੋਲ ਨੂੰ ਘਟਾਉਦਾ: ਅਨਾਰ ਹਾਈਪਰਟੈਨਸ਼ਨ, ਟ੍ਰਾਈਗਲਿਸਰਾਈਡਸ ਅਤੇ ਮਾੜੇ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਦੱਸ ਦੇਈਏ ਕੀ ਮਾੜਾ ਕੋਲੇਸਟ੍ਰੋਲ ਦਿਲ ਦੇ ਰੋਗਾਂ ਦਾ ਕਾਰਨ ਬਣ ਸਕਦਾ ਹੈ। ਪਰ ਅਨਾਰ ਮਾੜੇ ਕੋਲੇਸਟ੍ਰੋਲ ਨੂੰ ਘਟਾ ਕੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਦਾ ਹੈ, ਜੋ ਕਿ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ।
ਦਸਤ: ਅਨਾਰ ਵਿੱਚ ਕਠੋਰ ਸਵਾਦ ਹੁੰਦਾ ਹੈ ਜੋ ਦਸਤ, IBS ਅਤੇ ਅਲਸਰੇਟਿਵ ਕੋਲਾਈਟਿਸ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅਨਾਰ ਨੂੰ ਸ਼ਾਮਲ ਕਰ ਸਕਦੇ ਹੋ।
ਰੈਡੀਕਲਸ ਨੂੰ ਹਟਾਉਂਦਾ: ਅਨਾਰ ਰੈਡੀਕਲਸ ਨੂੰ ਹਟਾਉਂਦਾ ਹੈ, ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਸੋਜਸ਼ ਨੂੰ ਘਟਾਉਂਦਾ ਹੈ। ਇਸ ਲਈ ਤੁਹਾਡੇ ਲਈ ਅਨਾਰ ਫਾਇਦੇਮੰਦ ਹੋ ਸਕਦਾ ਹੈ।
ਅਨਾਰ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ
ਅਨਾਰ 'ਚ ਐਂਟੀਆਕਸੀਡੈਂਟਸ ਤੋਂ ਇਲਾਵਾ ਫਾਈਬਰ, ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਹ ਇਨਸੁਲਿਨ ਪ੍ਰਤੀਰੋਧ ਨੂੰ ਘਟਾਉਣ ਅਤੇ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਅਨਾਰ ਨੂੰ ਖੁਰਾਕ 'ਚ ਸ਼ਾਮਲ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਇਹ ਵੀ ਪੜ੍ਹੋ:-
- ਕਬਜ਼ ਤੋਂ ਲੈ ਕੇ ਦਿਲ ਨਾਲ ਜੁੜੇ ਰੋਗਾਂ ਤੱਕ, ਕਈ ਸਮੱਵਿਆਵਾਂ ਤੋਂ ਛੁਟਕਾਰਾ ਦਿਵਾਏਗਾ ਇਹ ਫਲ, ਜਾਣੋ ਹਫ਼ਤੇ 'ਚ ਕਿੰਨੀ ਵਾਰ ਖਾਣਾ ਹੋ ਸਕਦਾ ਹੈ ਫਾਇਦੇਮੰਦ?
- ਹਰ ਵਾਰ ਛਾਤੀ 'ਚ ਹੋ ਰਿਹਾ ਦਰਦ ਦਿਲ ਦੇ ਦੌਰੇ ਦਾ ਨਹੀਂ ਹੈ ਲੱਛਣ, ਸਗੋਂ ਇਨ੍ਹਾਂ ਸਮੱਸਿਆਵਾਂ ਦਾ ਵੀ ਹੋ ਸਕਦਾ ਹੈ ਸੰਕੇਤ
- ਕੋਵਿਡ-19 ਵਰਗੇ ਇੱਕ ਹੋਰ ਨਵੇਂ ਵਾਇਰਸ ਦੇ ਫੈਲਣ ਦਾ ਡਰ! ਭਾਰਤੀ ਏਜੰਸੀ ਨੇ ਬਿਆਨ ਕੀਤਾ ਜਾਰੀ, ਕਹਿ ਦਿੱਤੀ ਇਹ ਵੱਡੀ ਗੱਲ...