ਰੂਪਨਗਰ: ਰੋਪੜ ਸ਼ਹਿਰ ਦੇ ਸਰਕਾਰੀ ਮਹਿਕਮੇ ਵੱਲੋਂ ਵਾਰਡਬੰਦੀ ਦੀ ਪਹਿਲੀ ਮੀਟਿੰਗ ਅੱਜ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਹੋਈ। ਇਸ ਵਿੱਚ ਰੋਪੜ ਦੇ ਐਸਡੀਐਮ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਐੱਮਸੀ ਮੌਜੂਦ ਸਨ।
ਮੀਟਿੰਗ ਦੇ ਦੌਰਾਨ ਸ਼ਹਿਰ ਨੂੰ 21 ਵਾਰਡਾਂ 'ਚ ਵੰਡ ਦਿੱਤਾ ਗਿਆ ਹੈ। ਨਵੀਂ ਵਾਰਡਬੰਦੀ ਦੇ ਮੁਤਾਬਕ ਵਿੱਚ ਚਾਰ ਵਾਰਡ ਐੱਸਸੀ ਰਿਜ਼ਰਵ ਰੱਖੇ ਗਏ ਹਨ।ਇਨ੍ਹਾਂ ਵਿੱਚ ਦੋ ਔਰਤਾਂ ਅਤੇ ਦੋ ਮਰਦ ਚੋਣ ਲੜ ਸਕਦੇ ਹਨ। ਇਸ ਤੋਂ ਇਲਾਵਾ ਇੱਕ ਵਾਰਡ ਪਿਛੜੀ ਅਤੇ ਅਨਸੂਚਿਤ ਵਰਗ ਲਈ ਬਣਾਇਆ ਗਿਆ ਹੈ । ਸ਼ਹਿਰ ਦੇ ਦੱਸ ਵਾਰਡ ਔਰਤਾਂ ਲਈ ਰਾਖਵੇਂ ਰੱਖੇ ਗਏ ਹਨ ਅਤੇ ਛੇ ਵਾਰਡ ਜਨਰਲ ਕੈਟਾਗਰੀ ਨਾਲ ਸਬੰਧਤ ਹਨ।
ਮੀਟਿੰਗ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਇਸ ਨਵੀਂ ਵਾਰਡਬੰਦੀ 'ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਇਸ ਨੂੰ ਕਾਂਗਰਸ ਸਰਕਾਰ ਦੀ ਰਾਜਨੀਤੀ ਦਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਮਹਿਕਮੇ ਵੱਲੋਂ ਨਹੀਂ ਕਾਂਗਰਸ ਦੀ ਸ਼ਹਿ ਉੱਤੇ ਬਣਾਈ ਗਈ ਨਵੀਂ ਵਾਰਡਬੰਦੀ ਹੈ। ਉਨ੍ਹਾਂ ਕਾਨੂੰਨ ਮੁਤਾਬਕ ਇਸ ਦਾ ਵਿਰੋਧ ਕੀਤੇ ਜਾਣ ਦੀ ਗੱਲ ਆਖੀ।
ਹੋਰ ਪੜ੍ਹੋ: ਮਾਧੋਪੁਰ ਸਰਹੱਦ ਦੇ ਨਾਕੇ ਉੱਤੇ ਪੁਲਿਸ ਨੇ ਲਗਾਈ ਲੱਖਾਂ ਦੀ ਸਕੈਨਿੰਗ ਮਸ਼ੀਨ
ਦੂਜੇ ਪਾਸੇ ਰੋਪੜ ਦੇ ਸਥਾਨਕ ਕਾਂਗਰਸੀ ਐੱਮਸੀ ਵੱਲੋਂ ਨਵੀਂ ਵਾਰਡਬੰਦੀ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਇਸ ਨੂੰ ਸਰਕਾਰੀ ਅਤੇ ਕਾਨੂੰਨ ਮੁਤਾਬਕ ਦੱਸਿਆ। ਉਨ੍ਹਾਂ ਨੇ ਇਸ ਨੂੰ ਕਾਨੂੰਨ ਦੇ ਮੁਤਾਬਕ ਲਿਆ ਗਿਆ ਫ਼ੈਸਲਾ ਦੱਸਿਆ ਹੈ।
ਰੋਪੜ ਸ਼ਹਿਰ ਦੀ ਹੋਈ ਇਸ ਵਾਰਡਬੰਦੀ ਤੇ ਇਤਰਾਜ਼ ਕਰਨ ਲਈ ਹਰ ਐੱਮਸੀ ਕੋਲ ਸੱਤ ਦਿਨ ਦਾ ਸਮਾਂ ਹੈ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਵਾਲੇ ਐੱਮ ਸੀ ਇਸ ਨਵੀਂ ਵਾਰਡਬੰਦੀ ਤੇ ਕੀ ਇਤਰਾਜ਼ ਕਰਦੇ ਹਨ ਅਤੇ ਸਥਾਨਕ ਸਰਕਾਰਾਂ ਮਹਿਕਮਾ ਇਸ ਇਤਰਾਜ਼ ਤੇ ਕੀ ਕਾਰਵਾਈ ਕਰਦਾ ਹੈ