ਰੂਪਨਗਰ: ਸਵੱਛ ਭਾਰਤ ਤਹਿਤ ਨਗਰ ਕੌਸਲ ਰੂਪਨਗਰ ਵੱਲੋ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 14 ਸਕੂਲਾਂ ਨੇ ਭਾਗ ਲਿਆ ਜਿਸ ਦੌਰਾਨ ਭਾਸ਼ਣ ਮੁਕਾਬਲੇ ਅਤੇ ਪੇਂਟਿੰਗ ਮੁਕਾਬਲਾ, ਲੇਖ ਰਚਨਾ ਅਤੇ ਫਾਲਤੂ ਸਮਾਨ ਤੋਂ ਮਾਡਲ ਬਣਾਉਂਣ ਦੇ ਮੁਕਾਬਲੇ ਕਰਵਾਏ ਗਏ।
ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਮੰਤਰਾਲੇ ਦੇ ਜੁਆਇੰਟ ਸਕੱਤਰ ਡਾਇਰੈਕਟਰ ਵੀ .ਕੇ. ਜਿੰਦਲ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਨਗਰ ਕੌਂਸਲ ਵੱਲੋਂ ਕੀਤੇ ਇਸ ਉਪਰਾਲੇ ਦੀ ਅਤੇ ਸ਼ਹਿਰ ਵਿੱਚ ਠੋਸ ਕੂੜਾ ਪ੍ਰਬੰਧਨ ਲਈ ਕੀਤੇ ਜਾ ਰਹੇ ਸੰਜੀਦਾ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ।
ਉਨ੍ਹਾਂ ਬੱਚਿਆ, ਅਧਿਆਪਕਾ ਅਤੇ ਮਾਪਿਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅੱਲਗ-ਅੱਲਗ ਘਰ ਤੋਂ ਹੀ ਚੁੱਕਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਕੂੜਾ ਚੁੱਕਾਉਂਣਾ ਕੇਵਲ ਸਰਕਾਰ ਜਾਂ ਨਗਰ ਕੌਂਸਲ ਦਾ ਕੰਮ ਨਹੀਂ ਆਉਂਣ ਵਾਲੇ ਸਮੇਂ ਵਿੱਚ ਹਰ ਨਾਗਰਿਕ ਨੂੰ ਆਪਣੇ ਕੂੜੇ ਦੀ ਜਿੰਮੇਵਾਰੀ ਆਪ ਹੀ ਲੈਣੀ ਪਵੇਗੀ।
ਭਾਸ਼ਣ ਮੁਕਾਬਲਿਆਂ ਵਿੱਚ ਰਾਧਾ ਰਾਣੀ ਨੇ ਪਹਿਲਾ ਅਤੇ ਸਵਪਨਦੀਪ ਨੇ ਦੂਜਾ ਤੇ ਰਮੀ ਤੀਜਾ ਸਥਾਨ ਪ੍ਰਪਾਤ ਕੀਤਾ ਰਹੇ। ਪੇਂਟਿੰਗ ਮੁਕਾਬਲੇ ਵਿੱਚ ਨਵਲੀਨ ਕੌਰ ਪਹਿਲਾ ਅਤੇ ਮੰਨਤ ਕੌਰ ਮੁੰਦਰਾ ਦੂਜਾ ਤੇ ਰੀਤੀਕ ਨੇ ਤੀਜਾ ਸਥਾਨ ਪ੍ਰਪਾਤ ਕੀਤਾ।
ਇਹ ਵੀ ਪੜੋ: ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਾਉਣ ਲਈ ਜਥੇਬੰਦੀਆਂ ਨੇ ਖੋਲਿਆ ਮੋਰਚਾ
ਲੇਖ ਰਚਨਾ ਨਵਨੀਤ ਕੌਰ ਪਹਿਲਾ ਅਤੇ ਸਾਨੀਆ ਨੇ ਦੂਜਾ ਤੇ ਹਰਪ੍ਰੀਤ ਕੌਰ ਤੀਜਾ ਸਥਾਨ ਹਾਸਿਲ ਪ੍ਰਪਾਤ ਕੀਤਾ। ਨੰਬਰ ਤੇ ਰਹੀਆਂ। ਮਾਡਲ ਮੇਕਿੰਗ ਮੁਕਾਬਲੇ ਵਿੱਚ ਜੀ.ਜੀ.ਐੱਸ.ਐੱਸ.ਟੀ.ਪੀ. ਮਾਡਲ ਸਕੂਲ ਪਹਿਲਾ ਅਤੇ ਖਾਲਸਾ ਸੀਨੀਅਰ ਸੈਂਕੰਡਰੀ ਸਕੂਲ ਦੂਜਾ ਅਤੇ ਸੰਤ ਕਰਮ ਸਿੰਘ ਅਕਾਦਮੀ ਨੇ ਤੀਜਾ ਸਥਾਨ ਹਾਸਿਲ ਕੀਤਾ।