ETV Bharat / state

Mobile Recoverd From jail: ਰੂਪਨਗਰ ਜੇਲ੍ਹ ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ, ਹਫ਼ਤੇ 'ਚ ਦੂਸਰੀ ਵਾਰ ਮਿਲਿਆ ਮੋਬਾਈਲ

ਰੂਪਨਗਰ ਜੇਲ੍ਹ ਵਿਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਇਕ ਹਫ਼ਤੇ ਵਿੱਚ ਦੂਸਰੀ ਵਾਰੀ ਮੋਬਾਈਲ ਫੋਨ ਰੂਪਨਗਰ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਮਿਲਿਆ ਹੈ ਜਿਸ ਦੀ ਜਾਂਚ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।

Mobile Recovered From Jail from Rupnagar Jail, mobile phone was found for the second time in a week.
Mobile Recoverd From jail: ਰੂਪਨਗਰ ਜੇਲ੍ਹ ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ,ਹਫ਼ਤੇ 'ਚ ਦੂਸਰੀ ਵਾਰ ਮਿਲਿਆ ਮੋਬਾਈਲ
author img

By

Published : Mar 12, 2023, 6:24 PM IST

ਰੂਪਨਗਰ: ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਥੇ ਇਨੀਂ ਸੁਰਖਿਆ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਉਸ ਰੂਪਨਗਰ ਦੀ ਜੇਲ੍ਹ ਵਿਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ।ਹੁਣ ਇਕ ਵਾਰ ਫਿਰ ਇਕ ਹਫ਼ਤੇ ਵਿੱਚ ਦੂਸਰੀ ਵਾਰੀ ਮੋਬਾਈਲ ਫੋਨ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਮਿਲੇ ਹਨ। ਇਸ ਸਭ ਪਿੱਛੇ ਜਾਂਚ ਸਹਾਇਕ ਸੁਪਰਡੈਂਟ ਕੈਲਾਸ਼ ਜ਼ਿਲ੍ਹਾ ਜੇਲ੍ਹ ਰੂਪਨਗਰ ਦੇ ਬਰਖਿਲਾਫ ਦੋਸ਼ੀ ਜੋ ਕਿ ਵਾਰਡ ਨੰਬਰ 1 ਵਿੱਚ ਮੌਜੂਦ ਹਨ ਮਾਮਲਾ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਅਚਨਚੇਤ ਚੈਕਿੰਗ ਦੌਰਾਨ ਬੈਰਕ ਨੰਬਰ-1 ਵਿਚ ਮੋਬਾਈਲ ਫੋਨ ਬਰਾਮਦ ਹੋਇਆ ਜਿਸ ਦਾ ਰੰਗ ਸਿਲਵਰ ਕੀ ਪੈਡ ਵਾਲਾ ਸਮੇਤ ਬੈਟਰੀ ਅਤੇ ਬਿਨਾਂ ਸਿਮ ਤੋਂ ਬਰਾਮਦ ਹੋਇਆ ਹੈ।

ਗੈਂਗਸਟਰ ਨਾਲ ਵੀਡੀਓ ਵਾਇਰਲ: ਇਸ ਬਾਬਤ ਮਾਮਲਾ ਦਰਜ ਸੀਟੀ ਥਾਣਾ ਰੂਪਨਗਰ ਵਿਚ ਧਾਰਾ 52 ਪਰਿਜ਼ਨਰ ਐਕਟ ਹੇਠਾਂ ਦਰਜ ਕਰ ਲਿਆ ਗਿਆ ਹੈ ਅਤੇ ਫੋਨ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਪਹੁੰਚਿਆ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜ਼ਿਲ੍ਹਾ ਲਗਾਤਾਰ ਸੁਰਖੀਆਂ ਵਿੱਚ ਬਣੀਆਂ ਹੋਈਆਂ ਹਨ ਕੁਝ ਦਿਨ ਪਹਿਲਾਂ ਗੋਵਿੰਦਵਾਲ ਸਾਹਿਬ ਵਿਖੇ ਜੇਲ੍ਹ ਵਿੱਚ ਹੋਈ ਘਟਨਕ੍ਰਮ ਵਿੱਚ 2 ਗੈਂਗਸਟਰਾਂ ਦੇ ਗੁੱਟ ਆਪਸ ਵਿੱਚ ਭਿੜ ਗਏ ਸਨ। ਜਿਸ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਜਾਂਦੀ ਹੈ ਆਹ ਤੇ ਹੱਦ ਤਾਂ ਉਸ ਵਕਤ ਹੋ ਜਾਂਦੀ ਹੈ ਜਦੋਂ ਜੇਲ੍ਹ ਦੇ ਵਿੱਚ ਬੈਠਾ ਇੱਕ ਗੈਂਗਸਟਰ ਨਾਲ ਵੀਡੀਓ ਵਾਇਰਲ ਕਰਦਾ ਹੈ। ਜਿਸ ਵਿਚ ਕੁੱਟਮਾਰ ਦੀ ਘਟਨਾ ਬਾਬਤ ਜਾਣਕਾਰੀ ਵੀ ਦਿੱਤੀ ਹੁੰਦੀ ਹੈ। ਇਹਨਾਂ ਹੀ ਨਹੀਂ ਇਸ ਤੋਂ ਪਹਿਲਾਂ ਵਿਉ ਅਜਿਹੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜਿੰਨਾ ਵਿਚ ਮੋਬਾਈਲ ਅਤੇ ਜੇਲ੍ਹਾਂ ਵਿਚ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ : Raj Kumar Verka In Bathinda: 'ਪੰਜਾਬ ਪੁੱਛਦਾ ਅੰਮ੍ਰਿਤਪਾਲ ਦਾ ਕੇਜਰੀਵਾਲ ਤੇ CM ਭਗਵੰਤ ਮਾਨ ਨਾਲ ਕੀ ਰਿਸ਼ਤਾ' ? ਰਾਜ ਕੁਮਾਰ ਵੇਰਕਾ

ਜੇਲ੍ਹਾਂ ਵਿਚ ਐਸ਼: ਉਥੇ ਹੀ ਇਸ ਸਭ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਨਜ਼ਰ ਨਹੀਂ ਆ ਰਿਹਾ। ਕਿਓਂਕਿ ਇਹ ਘਟਨਾ ਅੱਜ ਦੀ ਜਾਂ ਕੱਲ ਦੀ ਨਹੀਂ ਬਲਕਿ ਸਾਲਾਂ ਪਹਿਲਾਂ ਦੀ ਹੈ। ਹਰ ਵਾਰ ਕੈਦੀਆਂ ਤੋਂ ਮੋਬਾਈਲ ਬਰਾਮਦ ਹੋਣੇ ਨਸ਼ੀਲੇ ਪਦਾਰਥ ਬਰਾਮਦ ਹੋਣ ਇਸ ਗੱਲ ਦਾ ਸਬੂਤ ਹਨ ਕਿ ਜੇਲ੍ਹਾਂ ਹੁਣ ਪਹਿਲਾਂ ਵਾਂਗ ਸਖਤ ਨਹੀਂ ਜਿਥੇ ਦਾ ਸੋਚ ਕੇ ਹੀ ਇਨਸਾਨ ਦੇ ਹੱਥ ਪੈਰ ਕੰਬਦੇ ਸਨ। ਹੁਣ ਤਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਵਾਰਦਾਤਾਂ ਹੁੰਦੀਆਂ ਹਨ ਤੇ ਜੇਲ੍ਹਾਂ ਵਿਚ ਹੁੰਦੀ ਹੈ ਐਸ਼।

ETV Bharat Logo

Copyright © 2024 Ushodaya Enterprises Pvt. Ltd., All Rights Reserved.