ਨੰਗਲ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕ ਡਾਊਨ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਹਰ ਵਰਗ ਨੂੰ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਕਈ ਪ੍ਰਵਾਸੀ ਮਜ਼ਦੂਰ ਜਨਜੀਵਨ ਪ੍ਰਭਾਵਿਤ ਹੋਣ ਕਾਰਨ ਬਾਹਰੀ ਸੂਬਿਆਂ 'ਚ ਹੀ ਫਸ ਗਏ। ਕਈ ਪ੍ਰਵਾਸੀ ਮਜ਼ਦੂਰ ਜੋ ਕੋਰੋਨਾ ਦੇ ਚੱਲਦਿਆਂ ਬਾਹਰੀ ਸੂਬਿਆਂ 'ਚ ਸੰਤਾਪ ਹੰਢਾ ਰਹੇ ਹਨ, ਇਸ ਦੇ ਚੱਲਦਿਆਂ ਪੰਜਾਬ ਅਤੇ ਹਿਮਾਚਲ 'ਚ ਵੀ ਕਈ ਪ੍ਰਵਾਸੀ ਲੌਕ ਡਾਊਨ ਦੀ ਮਾਰ ਕਾਰਨ ਆਪਣੇ ਸੂਬਿਆਂ ਨੂੰ ਜਾਣ ਲਈ ਤਰਸ ਰਹੇ ਹਨ।
ਇਸ ਦੇ ਚੱਲਦਿਆਂ ਨੰਗਲ 'ਚ ਵੀ ਕਈ ਪ੍ਰਵਾਸੀ ਮਜ਼ਦੂਰ ਜੋ ਲੌਕ ਡਾਊਨ ਤੋਂ ਪਹਿਲਾਂ ਹਿਮਾਚਲ ਕੰਮ ਲਈ ਪਹੁੰਚੇ ਸੀ ਅਤੇ ਠੇਕੇਦਾਰ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਜਿਸ ਕਾਰਨ ਇਹ ਪ੍ਰਵਾਸੀ ਮਜ਼ਦੂਰ ਹਿਮਾਚਲ ਤੋਂ ਨੰਗਲ ਆਏ। ਇਥੇ ਨੰਗਲ ਨਗਰ ਕੌਸ਼ਲ ਦੇ ਪ੍ਰਧਾਨ ਸੰਜੇ ਸਾਹਨੀ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਦਿਆਂ ਉਨਹਾਂ ਦਾ ਮਹਾਰਾਸ਼ਟਰ ਜਾਣ ਦਾ ਪ੍ਰਬੰਧ ਕੀਤਾ ਗਿਆ।
ਇਸ ਸਬੰਧੀ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਕਿ ਲੌਕ ਡਾਊਨ ਕਾਰਨ ਉਹ ਇਥੇ ਫਸ ਗਏ ਸੀ, ਜਿਸ ਕਾਰਨ ਉਨ੍ਹਾਂ ਨੂੰ ਸੰਜੇ ਸਾਹਨੀ ਵਲੋਂ ਜਿਥੇ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ, ਉਥੇ ਹੀ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਨਗਰ ਕੌਸਲ ਪ੍ਰਧਾਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨਗਲ ਕੌਂਸਲ ਪ੍ਰਧਾਨ ਦਾ ਕਹਿਣਾ ਕਿ ਉਨ੍ਹਾਂ ਨੂੰ ਜਦੋਂ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਵਲੋਂ ਇਨਾਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਇਹ ਪ੍ਰਵਾਸੀ ਮਜ਼ਦੂਰ ਆਪਣੇ ਘਰ ਪਹੁੰਚ ਸਕਣ।