ETV Bharat / state

ਮਹਾਂਸ਼ਿਵਰਾਤਰੀ ਮੌਕੇ ਜਟੇਸ਼ਵਰ ਮਹਾਂਦੇਵ ਮੰਦਰ 'ਚ ਸ਼ਰਧਾਲੂਆਂ ਦੀਆਂ ਲੱਗੀਆਂ ਰੌਣਕਾਂ - ਸ਼ਿਵਰਾਤਰੀ ਮੌਕੇ ਹਰ ਸਾਲ ਮੇਲਾ

ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਜਟਵਾਹੜ ਵਿਖੇ ਸਥਿਤ ਪ੍ਰਾਚੀਨ ਜਟੇਸ਼ਵਰ ਮਹਾਦੇਵ ਮੰਦਰ 'ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੇ ਪੁੱਜਣ 'ਤੇ ਮੰਦਰ 'ਚ ਰੌਣਕ ਵੇਖਣ ਨੂੰ ਮਿਲੀ।

ਜਟੇਸ਼ਵਰ ਮਹਾਦੇਵ ਮੰਦਰ
ਜਟੇਸ਼ਵਰ ਮਹਾਦੇਵ ਮੰਦਰ
author img

By

Published : Mar 11, 2021, 9:38 PM IST

ਰੂਪਨਗਰ: ਅੱਜ ਦੇਸ਼ ਭਰ 'ਚ ਧੂਮਧਾਮ ਨਾਲ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਜਟਵਾਹੜ ਵਿਖੇ ਸਥਿਤ ਪ੍ਰਾਚੀਨ ਜਟੇਸ਼ਵਰ ਮਹਾਦੇਵ ਮੰਦਰ 'ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ।

ਸ਼ਿਵਰਾਤਰੀ ਮੌਕੇ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਸ਼ਿਵ ਨੂੰ ਜਲ ਅਰਪਣ ਕਰਨ ਤੇ ਪੂਜਾ ਕਰਨ ਲਈ ਪੁੱਜੇ। ਇਸ ਪ੍ਰਾਚੀਨ ਮੰਦਰ ਦੇ ਇਤਿਹਾਸਕ ਮੁਤਾਬਕ ਇਸ ਮੰਦਰ 'ਚ ਸਥਾਪਤ ਸ਼ਿਵਲਿੰਗ ਖ਼ੁਦ ਬ ਖ਼ੁਦ ਧਰਤੀ ਹੇਠੋਂ ਪ੍ਰਗਟ ਹੋਇਆ ਸੀ। ਜਿਸ ਮਗਰੋਂ ਲੋਕਾਂ ਦੀ ਆਸਥਾ ਹੋਰ ਵੱਧ ਗਈ। ਇਸ ਮਹਿਜ਼ ਸਥਾਨਕ ਲੋਕ ਹੀ ਨਹੀਂ ਸਗੋਂ ਦੂਰ-ਦੂਰ ਤੋਂ ਲੋਕ ਨਤਮਸਤਕ ਹੋਣ ਪੁੱਜਦੇ ਹਨ।

ਮਹਾਂਸ਼ਿਵਰਾਤਰੀ ਮੌਕੇ ਜਟੇਸ਼ਵਰ ਮਹਾਂਦੇਵ ਮੰਦਰ 'ਚ ਸ਼ਰਧਾਲੂਆਂ ਦੀਆਂ ਲੱਗੀਆਂ ਰੌਣਕਾਂ

ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਥੇ ਸ਼ਿਵਰਾਤਰੀ ਮੌਕੇ ਹਰ ਸਾਲ ਮੇਲਾ ਲੱਗਦਾ ਹੈ। ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਮੌਕੇ ਇਥੇ ਸ਼ਰਧਾਲੂਆਂ ਲਈ ਲੰਗਰ, ਸੁਰੱਖਿਆ ਤੇ ਹੋਰਨਾਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਕੋਰੋਨਾ ਕਾਲ ਦੌਰਾਨ ਸ਼ਰਧਾਲੂਆਂ ਨੂੰ ਕੋਰੋਨਾ ਗਾਈਡਲਾਈਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ :ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਸ਼ਹੀਦ ਦਾ ਪਰਿਵਾਰ, ਸਰਕਾਰ ਨੇ ਨਹੀਂ ਲਈ ਸਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.