ਰੂਪਨਗਰ: ਸਰਸ ਮੇਲਾ ਗਰਾਊਂਡ ਵਿਖੇ ਲੱਕੀ ਡਰਾਅ ਕੱਢੇ ਗਏ। ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੁਮਿਤ ਜਾਰੰਗਲ ਦੀ ਅਗਵਾਈ ਹੇਠ ਲੱਕੀ ਡਰਾਅ ਕੱਢੇ ਗਏ। ਲੱਕੀ ਡਰਾਅ ਦੇ ਪਹਿਲੇ ਜੇਤੂ ਦੀ ਟਿਕਟ ਨੰ: 40425 ਨੂੰ ਇੱਕ ਕਾਰ, ਦੂਜੇ ਇਨਾਮ ਦੀ ਟਿਕਟ ਨੰ: 00165 ਨੂੰ ਬੁਲਟ ਮੋਟਰ ਸਾਇਕਲ ਤੇ ਤੀਜੇ ਇਨਾਮ ਦੀ ਟਿਕਟ ਨੰ: 07593 ਨੂੰ ਐਕਟੀਵਾ ਦਿੱਤੀ ਗਈ।
ਇਸ ਦੇ ਨਾਲ ਹੀ ਚੌਥੇ ਇਨਾਮ ਵੱਜੋਂ 02 (ਵੱਖ-ਵੱਖ ਜੇਤੂਆਂ ਨੂੰ) ਐਲ.ਈ.ਡੀ. ਟਿਕਟ ਨੰ: (04130,17148), ਪੰਜਵੇ ਇਨਾਮ ਵੱਜੋਂ 02 ਮਾਈਕਰੋਵੇਵ ਟਿਕਟ ਨੰ (48811,33743), ਛੇਵੇਂ ਇਨਾਮ ਵੱਜੋਂ 03 ਜੂਸਰ ਟਿਕਟ ਨੰ: (48252,47749,35968),ਸੱਤਵੇ ਇਨਾਮ ਵੱਜੋਂ 05 ਡਿਨਰ ਸੈਂਟ ਟਿਕਟ ਨੰ : (15007,33971,00865,08091,08328), ਅੱਠਵੇਂ ਇਨਾਮ ਵੱਜੋਂ 10 ਇਲੈਕਟ੍ਰੋਨਿਕ ਕੈਂਟਲ ਟਿਕਟ ਨੰ : (41481,18579,14477,48569,32931,32601,14423,14422,33935,33936) ਅਤੇ ਨੋਵੇਂ ਇਨਾਮ ਵੱਜੋਂ 10 ਹੈਂਡ ਬਲੈਡਰ ਟਿਕਟ ਨੰ (22161,35259,36180,36177,34110,35935,00733,37633,00406,00408) ਨਿਕਲੇ ਹਨ।
ਇਸ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਨੰਬਰਾਂ ਦੇ ਨਿਕਲਣ ਵਾਲੇ ਡਰਾਅ ਦੇ ਜੇਤੂ ਡੀ.ਸੀ ਦਫ਼ਤਰ ਨਾਜਰ ਬ੍ਰਾਂਚ ਵਿੱਚੋਂ ਆਪਣੇ ਕੂਪਨ ਦਿਖਾ ਕੇ ਇਨਾਮ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ। ਮੇਲੇ ਦੌਰਾਨ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤਰੀ ਸਰਸ ਮੇਲਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ ਹੈ ਅਤੇ ਮੇਲੇ ਵਿੱਚ ਮਿੰਨੀ ਭਾਰਤ ਦੀ ਝਲਕ ਵੇਖੀ ਗਈ ਹੈ। ਲੋਕਾਂ ਨੇ ਜਿੱਥੇ ਵੱਖ-ਵੱਖ ਸੂਬਿਆਂ ਸਬੰਧੀ ਲਾਏ ਪਕਵਾਨਾਂ ਦਾ ਸਵਾਦ ਮਾਣਿਆ ਉੱਥੇ ਫੁੱਲਾਂ, ਕੱਪੜਿਆਂ ਤੇ ਸੈਲਫ਼ ਹੈਲਪ ਗੁਰੱਪਾਂ ਵੱਲੋਂ ਲਗਾਏ ਗਏ ਸਟਾਲਾਂ ਤੇ ਵੀ ਕਾਫੀ ਭੀੜ ਨਜਰ ਆਉਂਦੀ ਰਹੀ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਜਿਥੇ ਲੋਕ ਵੱਖ-ਵੱਖ ਸੂਬਿਆਂ ਦੇ ਸਭਿਆਚਾਰ ਤੋਂ ਜਾਣੂ ਹੋਏ ਹਨ, ਉਥੇ ਉਨਾਂ ਨੂੰ ਵੱਖ-ਵੱਖ ਸੂਬਿਆਂ ਦੀਆਂ ਕਲਾਕ੍ਰਿਤੀਆਂ ਨੂੰ ਦੇਖਣ ਅਤੇ ਖ਼ਰੀਦਣ ਦਾ ਮੌਕਾ ਵੀ ਮਿਲਿਆ ਹੈ।