ਰੂਪਨਗਰ : ਉੱਤਰੀ ਭਾਰਤ 'ਚ ਰਿਕਾਰਡ ਤੋੜ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਠੰਡ ਨਾਲ ਕਈ ਮੌਤਾਂ ਹੋ ਚੁੱਕੀ ਹਨ। ਸਰਕਾਰ ਵੱਲੋਂ ਅਤੇ ਨਗਰ ਕੌਸਲਾਂ ਵੱਲੋਂ ਬੇਸਹਾਰਾ ਲੋਕਾਂ ਦੀ ਮਦਦ ਲਈ ਨਾਈਟ ਸ਼ੈਲਟਰ ਬਣਾਏ ਗਏ ਹਨ। ਇਨ੍ਹਾਂ ਨਾਈਟ ਸ਼ੈਲਟਰਾਂ 'ਚ ਤਾਲੇ ਲੱਗੇ ਹੋਂਣ ਕਾਰਨ ਬੇਸਹਾਰਾ ਲੋਕਾਂ ਨੂੰ ਸਹਾਰਾ ਨਹੀਂ ਮਿਲ ਰਿਹਾ ਹੈ।
ਰੂਪਨਗਰ 'ਚ ਈਟੀਵੀ ਭਾਰਤ ਦੀ ਟੀਮ ਨੇ ਸਥਾਨਕ ਸਮਾਜ ਸੇਵੀ ਨਾਲ ਮਿਲ ਕੇ ਰਿਐਲਟੀ ਚੈਕ ਕੀਤਾ ਗਿਆ। ਇਸ ਦੌਰਾਨ ਨਗਰ ਕੌਂਸਲ ਵੱਲੋਂ ਤਿਆਰ ਕੀਤੇ ਗਏ ਨਾਈਟ ਸ਼ੈਲਟਰ ਦੇ ਬਾਹਰ ਤਾਲੇ ਲਟਕੇ ਮਿਲੇ।
ਨੂਰ ਮੁਹੰਮਦ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਿਸ ਤਰ੍ਹਾਂ ਅੱਜ-ਕੱਲ੍ਹ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਰੂਪਨਗਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਅਜਿਹੇ ਮੌਸਮ ਵਿੱਚ ਬੇਸਹਾਰਾ ਲੋਕਾਂ ਦੇ ਰਾਤ ਗੁਜ਼ਾਰਨ ਲਈ ਨਗਰ ਕੌਂਸਲ ਵੱਲੋਂ ਇੱਕ ਐੱਨਜੀਓ ਦੀ ਮਦਦ ਨਾਲ ਇਹ ਨਾਈਟ ਸ਼ੈਲਟਰ ਬਣਾਇਆ ਗਿਆ ਹੈ। ਇੱਥੇ ਅਕਸਰ ਤਾਲਾ ਹੀ ਲੱਗਾ ਹੁੰਦਾ ਹੈ।