ਰੂਪਨਗਰ: ਕੋਵਿਡ-19 ਮਹਾਂਮਾਰੀ ਕਾਰਣ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਮਾਰਚ 2022 ਤੋਂ ਮਈ 2022 ਤੱਕ ਤੀਬਰ ਮਿਸ਼ਨ ਇੰਦਰਧਨੁਸ਼ (Intense Mission Rainbow) ਦੁਆਰਾ 03 ਗੇੜਾਂ ਦੀ ਯੋਜਨਾਂ ਬਣਾਈ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਜ਼ਿਲ੍ਹੇ ਅੰਦਰ ਮਿਤੀ 07 ਮਾਰਚ ਤੋਂ ਸ਼ੁਰੂ ਹੋਣ ਵਾਲੇ ਤੀਬਰ ਮਿਸ਼ਨ ਇੰਦਰਧਨੁਸ਼ (Intense Mission Rainbow) ਬਾਰੇ ਦਿੰਦਿਆਂ ਦਿੱਤੀ।
ਇਹ ਵੀ ਪੜੋ: ਚੰਡੀਗੜ੍ਹ ਦੀ ਰਾਜ ਸਭਾ ਸੀਟ ਨੂੰ ਲੈ ਕੇ ਬਣੀ ਸਹਿਮਤੀ, ਭਾਜਪਾ ਦੀ ਬੈਕਡੋਰ ਐਂਟਰੀ ਦਾ ਡਰ ਕਾਇਮ
ਇਸ ਸੰਬੰਧੀ ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਇੰਦਰਧਨੁਸ਼ (Intense Mission Rainbow) ਤਹਿਤ ਪਹਿਲਾ ਗੇੜ ਮਿਤੀ 07 ਮਾਰਚ ਨੂੰ, ਦੂਜਾ ਗੇੜ ਮਿਤੀ 04 ਅਪ੍ਰੈਲ ਨੂੰ ਅਤੇ ਤੀਜਾ ਤੇ ਆਖਰੀ ਗੇੜ ਮਈ ਮਹੀਨੇ ਦੇ ਪਹਿਲੇ ਹਫਤੇ ਵਿੱਚ ਚਲਾਇਆ ਜਾਵੇਗਾ ਜਿਸ ਵਿੱਚ ਸਪੈਸ਼ਲ ਮੁਫਤ ਟੀਕਾਕਰਨ ਮੁਹਿੰਮ (Free immunization campaign) ਚਲਾਂਉਦਿਆਂ ਉਹਨਾਂ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਜੋ ਕਿ ਕੋਵਿਡ ਮਹਾਂਮਾਰੀ ਕਾਰਣ ਜਾਂ ਕਿਸੇ ਹੋਰ ਕਾਰਣਾਂ ਕਰਕੇ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ।
ਇਹ ਵੀ ਪੜੋ: ਆਜ਼ਾਦੀ ਤੋਂ ਪਹਿਲਾਂ ਦੀ ਹੈ ਪੰਜਾਬ ਵਿੱਚ ਗਠਜੋੜ ਸਰਕਾਰਾਂ ਦੀ ਰਾਜਨੀਤੀ, ਹੁਣ ਵੀ ਗਠਜੋੜ ਦੀਆਂ ਕਨਸੋਆਂ
ਇਹਨਾਂ ਕੈਂਪਾ ਦੋਰਾਨ ਵਿਸ਼ੇਸ਼ ਤੋਰ ਤੇ ਸ਼ੈਲਰਾਂ, ਉਸਾਰੀ ਅਧੀਨ ਇਮਾਰਤਾਂ ਜਾਂ ਜਿੱਥੇ ਪਰਵਾਸੀ ਅਬਾਦੀ ਜਿਆਦਾ ਹੈ, ਉਹਨਾਂ ਨੂੰ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਦੋਰਾਨ ਹੈਪੇਟਾਇਟਸ (ਪੀਲੀਆ), ਪੋਲੀਓ, ਤਪਦਿਕ, ਗਲ-ਘੋਟੂ, ਕਾਲੀ ਖੰਘ, ਟੈਟਨਸ, ਨਮੂਨੀਆ ਤੇ ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ ਤੋ ਬਚਾਅ ਸੰਬੰਧੀ ਮੁਫਤ ਟੀਕਾਕਰਨ ਕੀਤਾ ਜਾਵੇਗਾ।
ਇਹ ਵੀ ਪੜੋ: panjab congress crises: ਪੰਜਾਬ ਕਾਂਗਰਸ ’ਚ ਤੂਫ਼ਾਨ ਆਉਣ ਤੋਂ ਪਹਿਲਾਂ ਸ਼ਾਂਤੀ ਗੰਭੀਰ ਸੰਕੇਤ !
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਬੱਚਿਆਂ ਜਾਂ ਗਰਭਵਤੀ ਅੋਰਤਾਂ ਦਾ ਕੋਈ ਵੀ ਟੀਕਾਕਰਨ ਖੁਰਾਕ ਛੁਟ ਗਈ ਹੈੇ ਤਾਂ ਉਪਰੋਕਤ ਤਰੀਖਾਂ ਨੂੰ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜਰੂਰ ਕਰਵਾਉਣ। ਵਧੇਰੇ ਜਾਣਕਾਰੀ ਲਈ ਆਸ਼ਾ ਜਾਂ ਏHਐਨHਐਮH ਨਾਲ ਸੰਪਰਕ ਕੀਤਾ ਜਾ ਸਕਦਾ ਹੈ।